ਵੈਰੀਫਿਕੇਸ਼ਨ ਕੋਡ ਭੇਜ ਕੇ ਕੀਤੇ ਜਾ ਰਹੇ ਨੇ ਵ੍ਹੱਟਸਐਪ ਹੈਕ, ਤੁਸੀਂ ਵੀ ਹੋ ਜਾਓ ਸਾਵਧਾਨ

whatsapp hacking

ਨਵੀਂ ਦਿੱਲੀ : ਇੰਟਰਨੈੱਟ ਤੇ ਧੋਖਾਧੜੀ ਹੁਣ ਇੱਕ ਆਮ ਗੱਲ ਹੋ ਗਈ ਹੈ। ਸਕੈਮਰਸ ਨਵੇਂ-ਨਵੇਂ ਤਰੀਕੇ ਕੱਢ ਕੇ ਭੋਲੇ- ਭਾਲੇ ਲੋਕਾਂ ਨੂੰ ਧੋਖਾ ਦਿੰਦੇ ਹਨ। ਕਦੀ ਤੁਹਾਡੇ ਪਰਸਨਲ ਡੇਟਾ ਤੇ ਕਦੀ ਅਕਾਉਂਟ ਨਾਲ ਛੇੜਛਾੜ ਕੀਤੀ ਜਾਂਦੀ ਹੈ। ਸੋਸ਼ਲ ਮੀਡੀਆ ਤੇ ਵੀ ਇਹ ਸਕੈਮਰਸ ਕਈ ਵਾਰ ਅਕਾਊਂਟ ਹੈਕ ਕਰ ਲੈਂਦੇ ਹਨ। ਹੁਣ ਸਕੈਮ ਕਰਨ ਵਾਲਿਆਂ ਨੇ ਸੋਸ਼ਲ ਮੀਡੀਆ ਐਪ ਵ੍ਹੱਟਸਐਪ ਨੂੰ ਵੀ ਹੈ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਵ੍ਹੱਟਸਐਪ ਯੂਜ਼ਰਸ ਵਲੋਂ ਇਸ ਸੰਬਧੀ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ।

ਵ੍ਹੱਟਸਐਪ ਸਾਰੀ ਦੁਨੀਆਂ ਤੇ ਭਾਰਤ ਵਿੱਚ ਵੀ ਕਾਫੀ ਮਸ਼ਹੂਰ ਸੋਸ਼ਲ ਮੀਡੀਆ ਐਪ ਹੈ। ਇਸ ਤੋਂ ਪਹਿਲਾਂ ਕਦੇ ਵੀ ਵ੍ਹੱਟਸਐਪ ਅਕਾਊਂਟ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇੱਕ ਰਿਪੋਰਟ ਮੁਤਾਬਕ ਅਜਿਹਾ ਵੈੱਬਸਾਈਟ ਲਿੰਕ ‘ਤੇ ਕਲਿਕ ਕਰਨ ਨਾਲ ਹੋ ਰਿਹਾ ਹੈ। ਅਜਿਹਾ ਕਰਨ ਲਈ ਸਕੈਮਰਸ ਵਲੋਂ ਪਹਿਲਾਂ ਇੱਕ ਫੇਕ ਵੈਰੀਫਿਕੇਸ਼ਨ ਮੈਸੇਜ ਤੁਹਾਡੇ ਫੋਨ ਤੇ ਭੇਜਿਆ ਜਾਂਦਾ ਹੈ।

ਇਹ ਵੀ ਪੜ੍ਹੋ : ਸਿਰਫ 5,999 ‘ਚ ਰਿਅਲਮੀ ਲੈਕੇ ਆਇਆ ਹੈ ਬਿਹਤਰੀਨ ਫੀਚਰ ਵਾਲਾ ਇਹ ਫੋਨ

ਵੈਰੀਫਿਕੇਸ਼ਨ ਮੈਸੇਜ ਕੋਡ ਨਾਲ ਨਹੀਂ ਸਗੋਂ ਇੱਕ ਲਿੰਕ ਨਾਲ ਆਉਂਦਾ ਹੈ ਜੋ ਵੈੱਬਸਾਈਟ ਨਾਲ ਜੁੜਿਆ ਹੁੰਦਾ ਹੈ। ਵ੍ਹੱਟਸਐਪ ਯੂਜ਼ਰਸ ਨੂੰ ਇਹ ਗੱਲ ਸਮਝਣੀ ਪਵੇਗੀ ਕਿ ਵ੍ਹੱਟਸਐਪ ਸੈੱਟਅਪ ਲਈ ਕੋਈ ਵੀ ਵੈਰੀਫਿਕੇਸ਼ਨ ਕੋਡ ਨੂੰ ਮੰਗਵਾ ਸਕਦਾ ਹੈ।

ਇਸ ਵ੍ਹੱਟਸਐਪ ਸਕੈਮ ਬਾਰੇ ਗਲਫ ਨਿਊਜ਼ ਨੇ ਜਾਣਕਾਰੀ ਦਿੱਤੀ ਹੈ। ਸਭ ਵ੍ਹੱਟਸਐਪ ਯੂਜਰਸ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਲਿੰਕ ‘ਤੇ ਕਲਿੱਕ ਨਾ ਕਰਨ।

Source:AbpSanjha