ਤਕਨਾਲੋਜੀ

ਐਪਲ ਜਲਦ ਲੌਂਚ ਕਰੇਗਾ 3 ਕੈਮਰੇ ਵਾਲਾ ਆਈਫੋਨ 11, ਜਾਣੋ ਹੋਰ ਫ਼ੀਚਰ

ਐਪਲ ਹਰ ਸਾਲ ਆਪਣੇ ਫੋਨ ਦਾ ਨਵਾਂ ਮਾਡਲ ਲੌਂਚ ਕਰਦੀ ਹੈ। ਇਨ੍ਹਾਂ ਦਾ ਇੰਤਜ਼ਾਰ ਵੀ ਫੈਨਸ ਬੇਸਬਰੀ ਨਾਲ ਕਰਦੇ ਹਨ। ਹੁਣ ਤਕ ਐਪਲ ਆਈਫੋਨ ਦੇ 10 ਮਾਡਲ ਲੌਂਚ ਕਰ ਚੁੱਕਿਆ ਹੈ। ਇਸ ਸਾਲ ਆਈਫੋਨ ਦਾ 11ਵਾਂ ਮਾਡਲ ਲੌਂਚ ਹੋਣਾ ਹੈ। ਖ਼ਬਰਾਂ ਹਨ ਕਿ ਸਾਲ 2019 ‘ਚ ਆਈਫੋਨ ਸਤੰਬਰ ‘ਚ ਲੌਂਚ ਹੋਣ ਜਾ ਰਿਹਾ ਹੈ ਜਿਸ ਦੇ ਮਾਡਲ ਦਾ ਡਿਜ਼ਾਇਨ ਕੁਝ ਸਮਾਂ ਪਹਿਲਾਂ ਲੀਕ ਹੋਇਆ ਹੈ।

ਸਾਲ 2019 ‘ਚ ਆਈਫੋਨ ਨੂੰ ਆਈਫੋਨ XI ਤੇ ਆਈਫੋਨ XI ਮੈਕਸ ਦੇ ਨਾਂ ਨਾਲ ਲੌਂਚ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਹੁਣ ਖ਼ਬਰਾਂ ਹਨ ਕਿ ਕੰਪਨੀ ਆਈਫੋਨ ਐਕਸਆਰ ਵਰਗਾ ਇੱਕ ਹੋਰ ਸਸਤਾ ਫੋਨ ਲੌਂਚ ਕਰ ਸਭ ਨੂੰ ਹੈਰਾਨ ਕਰ ਸਕਦੀ ਹੈ।

ਇਹ ਵੀ ਪੜ੍ਹੋ : ਵ੍ਹੱਟਸਐਪ ਯੂਜ਼ਰਸ ਲਈ ਖੁਸ਼ਖਬਰੀ, ਨਵੇਂ ਫ਼ੀਚਰ ਨਾਲ ਚੈਟ ਕਰਨਾ ਹੋਵੇਗਾ ਹੋਰ ਮਜ਼ੇਦਾਰ

ਜੇਕਰ ਆਈਫੋਨ ਨੇ ਨਵੇਂ ਵਰਜ਼ਨ ਦੀ ਗੱਲ ਕਰੀਏ ਤਾਂ ਮਸ਼ਹੂਰ ਲਿਕਸਟਰ ਸਲੈਸ਼ਲਿਕਸ ਨੇ ਤਸਵੀਰ ਸ਼ੇਅਰ ਕੀਤੀ ਹੈ ਜਿੱਥੇ ਦੋਵੇਂ ਫੋਨਾਂ ਦੀ ਡੰਮੀ ਨੂੰ ਦਿਖਾਇਆ ਗਿਆ ਹੈ। ਜਦਕਿ ਇਸ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਹੈ।

ਫੋਨ ਦੇ ਪਿੱਛੇ ਸਕੌਵਈਅਰ ਕੈਮਰਾ ਤੇ ਟ੍ਰਿਪਲ ਲੈਂਸ ਕੈਮਰਾ ਸੈੱਟਅਪ ਦੇਖਿਆ ਜਾ ਸਕਦਾ ਹੈ। ਜਦਕਿ ਫ੍ਰੰਟ ‘ਚ ਠੀਕ ਉਹੀ ਨੌਚ ਡਿਜ਼ਾਇਨ ਦਿੱਤਾ ਗਿਆ ਹੈ ਜਿੱਥੇ ਦੋ ਸੈਂਸਰਸ ਲੱਗੇ ਹਨ ਤੇ ਇੱਕ ਫਰੰਟ ਕੈਮਰਾ ਦਿੱਤਾ ਗਿਆ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਐਪਲ ਸੋਨੀ ਨਾਲ 3ਡੀ ਕੈਮਰਿਆਂ ‘ਤੇ ਕੰਮ ਕਰ ਰਿਹਾ ਹੈ ਜਿਸ ਨਾਲ ਫੇਸ ਆਈਡੀ ਨੂੰ ਸੁਧਾਰਿਆ ਜਾ ਸਕੇ।

2019 ‘ਚ ਐਪਲ ਤਿੰਨ ਨਵੇਂ ਆਈਫੌਨ ਲੌਂਚ ਕਰ ਸਕਦੀ ਹੈ ਜਿਸ ‘ਚ 6.5 ਇੰਚ ਦਾ OLED, 5.8 ਇੰਚ ਦਾ OLED ਤੇ 6.1 ਇੰਚ ਦਾ LCD ਸ਼ਾਮਲ ਹੋਵੇਗਾ।

Source:AbpSanjha

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago