ਤਕਨਾਲੋਜੀ

ਐਪਲ ਨੇ iPhone SE 2020 ਲਾਂਚ ਦੇ ਨਾਲ ਇਸ ਸੀਰੀਜ਼ ਦੀ ਬਿਕਰੀ ਕੀਤੀ ਬੰਦ

Apple iPhone SE 2020 ਨੂੰ ਲਾਂਚ ਕਰ ਦਿੱਤਾ ਗਿਆ ਹੈ। ਇਸ ਲਾਂਚ ਦੇ ਨਾਲ ਐਪਲ ਵਲੋਂ iPhone 8 ਅਤੇ iPhone 8 Plus ਦੀ ਵਿਕਰੀ ਬੰਦ ਕਰ ਦਿੱਤੀ ਜਾਵੇਗੀ। ਕੰਪਨੀ ਨੇ ਇਸ ਨੂੰ ਆਪਣੀ ਅਧਿਕਾਰਤ ਵੈੱਬਸਾਈਟ ਤੋਂ ਹਟਾ ਦਿੱਤਾ ਹੈ। ਹਾਲਾਂਕਿ ਤੁਸੀਂ ਅਜੇ ਵੀ ਥਰਡ ਪਾਰਟੀ ਵੈਬਸਾਈਟਾਂ ਜਿਵੇਂ ਕਿ Amazon ਅਤੇ Flipkart ਤੋਂ iPhone 8 ਸੀਰੀਜ਼ ਖਰੀਦ ਸਕਦੇ ਹੋ, ਹੋ ਸਕਦਾ ਹੈ ਕਿ ਸਟਾਕ ਖਤਮ ਹੋਣ ਤੋਂ ਬਾਅਦ ਉਹ ਉਪਲਬਧ ਨਾ ਹੋਣ।

ਕੰਪਨੀ ਨੇ iPhone SE ਨੂੰ 2016 ਵਿੱਚ ਲਾਂਚ ਕੀਤਾ ਸੀ ਅਤੇ ਹੁਣ ਚਾਰ ਸਾਲ ਬਾਅਦ 2020 ਵਿੱਚ ਕੰਪਨੀ ਨੇ ਇਸ ਨੂੰ ਆਈਫੋਨ ਐਸਈ 2020 ਨਾਲ ਰਿਪਲੇਸ ਕਰ ਦਿੱਤਾ ਹੈ। ਦੋਵੇਂ ਫੋਨ ਡਿਜ਼ਾਈਨ ਅਤੇ ਹਾਰਡਵੇਅਰ ਦੇ ਮਾਮਲੇ ਵਿਚ ਇਕ ਦੂਜੇ ਤੋਂ ਕਾਫ਼ੀ ਅਲਗ ਹਨ।

ਭਾਰਤ ਵਿਚ ਇਸ ਸਮਾਰਟਫੋਨ ਦੀ ਕੀਮਤ ਅਮਰੀਕਾ ਦੀ ਕੀਮਤ ਤੋਂ ਜ਼ਿਆਦਾ ਹੈ। ਅਮਰੀਕਾ ਵਿੱਚ ਇਸ ਨੂੰ ਸਿਰਫ 399 ਡਾਲਰ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਗਿਆ ਹੈ। ਜੇ ਤੁਸੀਂ 399 ਡਾਲਰ ਨੂੰ ਭਾਰਤੀ ਰੁਪਏ ਵਿਚ ਤਬਦੀਲ ਕਰਦੇ ਹੋ ਤਾਂ ਇਹ ਲਗਭਗ 30,669 ਰੁਪਏ ਹੈ, ਪਰ ਇੱਥੇ ਇਸ ਦੀ ਸ਼ੁਰੂਆਤੀ ਕੀਮਤ 42,500 ਰੁਪਏ ਹੈ ਜੋ ਕਿ ਕਾਫ਼ੀ ਜ਼ਿਆਦਾ ਹੈ।

ਇਹ ਵੀ ਪੜ੍ਹੋ : APPLE CEO Tim Cook ਨੇ Corona ਪ੍ਰਭਾਵਿਤ ਇਲਾਕਿਆਂ ਦੇ ਲਈ ਕੀਤਾ ਵੱਡਾ ਐਲਾਨ

iPhone 8 ਅਤੇ iPhone 8 Plus ਨੂੰ ਕੰਪਨੀ ਨੇ ਸਤੰਬਰ 2017 ਵਿਚ ਲਾਂਚ ਕੀਤਾ ਸੀ। ਖਾਸ ਗੱਲ ਇਹ ਹੈ ਕਿ ਇਹ ਆਖਰੀ ਐਪਲ ਫੋਨ ਸਨ ਜਿਸ ਵਿੱਚ ਟਚ ਆਈਡੀ ਦਿੱਤੀ ਗਈ ਸੀ, ਉਦੋਂ ਤੋਂ ਬਾਅਦ ਵਿੱਚ ਕੰਪਨੀ ਨੇ ਟੱਚ ਆਈਡੀ ਨਾਲ ਸਮਾਰਟਫੋਨ ਨਹੀਂ ਲਾਂਚ ਕੀਤੇ ਹਨ। ਪਰ ਇਸ ਸਾਲ ਕੰਪਨੀ ਨੇ iPhone SE 2020 ਨਾਲ ਇੱਕ ਵਾਰ ਫਿਰ ਟੱਚ ਆਈਡੀ ਵਾਪਿਸ ਲੈ ਆਇਆ ਹੈ।

iPhone SE 2020 ਦਾ ਡਿਜ਼ਾਇਨ ਵੀ iPhone 8 ਨਾਲ ਮਿਲਦਾ ਜੁਲਦਾ ਹੈ। ਭਾਰਤ ਵਿਚ iPhone SE 2020 ਦੀ ਕੀਮਤ 42,500 ਰੁਪਏ ਤੋਂ ਸ਼ੁਰੂ ਹੋਵੇਗੀ। ਇਸ ਵਿਚ ਟਚ ਆਈਡੀ ਦਾ ਸਪੋਰਟ ਹੈ।

iPhone SE 2020 ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ‘ਚ iPhone 11 ਦੀ ਸੀਰੀਜ਼ ਵਾਂਗ ਹੀ ਪ੍ਰੋਸੈਸਰ ਹੈ, ਜੋ ਕਿ A113 Bionic ਹੈ। ਇਸ ਸਮਾਰਟਫੋਨ ‘ਚ 4.7 ਇੰਚ ਦੀ ਰੈਟੀਨਾ ਐਚਡੀ ਡਿਸਪਲੇਅ ਹੈ, ਜੋ ਅਸਲ’ ਚ ਇਕ ਐਲਸੀਡੀ ਪੈਨਲ ਹੈ। ਡਿਜ਼ਾਈਨ ਦੇ ਮਾਮਲੇ ਵਿਚ ਕੰਪਨੀ ਨੇ ਗਲਾਸ ਅਤੇ ਅਲਮੀਨੀਅਮ ਦੀ ਵਰਤੋਂ ਕੀਤੀ ਹੈ।

ਕੰਪਨੀ ਨੇ ਇਹ ਨਹੀਂ ਦੱਸਿਆ ਹੈ ਕਿ ਭਾਰਤ ਵਿਚ ਇਸ ਸਮਾਰਟਫੋਨ ਦੀ ਵਿਕਰੀ ਕਦੋਂ ਸ਼ੁਰੂ ਹੋਵੇਗੀ। ਜਾਹਿਰ ਹੈ ਕਿ ਲਾਕਡਾਊਨ 3 ਮਈ ਤੱਕ ਵਧਾ ਦਿੱਤੀ ਗਈ ਹੈ, ਇਸ ਲਈ ਕੰਪਨੀ ਇਸ ਸਮਾਰਟਫੋਨ ਦੀ ਭਾਰਤ ਵਿਚ ਉਪਲਬਧਤਾ ਦਾ ਐਲਾਨ ਉਸ ਤੋਂ ਬਾਅਦ ਹੀ ਕਰੇਗੀ।

Technology News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ
TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago