ਤਕਨਾਲੋਜੀ

ਹੁਣ Gmail ਸਮੇਤ Android ਐਪਸ ਹੋ ਰਹੇ ਹਨ ਕਰੈਸ਼ , Google ਨੇ ਜਾਰੀ ਕੀਤਾ ਇੱਕ ਬਿਆਨ

ਸਰਚ ਇੰਜਨ ਗੂਗਲ (Google) ਦੀ ਈਮੇਲ ਸਰਵਿਸ ਜੀਮੇਲ(Gmail) ਸਮੇਤ ਕਈ ਹੋਰ ਸੇਵਾਵਾਂ ਮੰਗਲਵਾਰ ਨੂੰ ਖ਼ਰਾਬ ਹੋਣ ਦੀ ਖ਼ਬਰ ਮਿਲੀ ਹੈ। ਇਸ ਵੇਲੇ ਜੀਮੇਲ ਦੇ ਬਹੁਤ ਸਾਰੇ ਯੂਜਰ ਸੋਸ਼ਲ ਮੀਡੀਆ ‘ਤੇ ਇਸ ਬਾਰੇ ਸ਼ਿਕਾਇਤ ਕਰ ਰਹੇ ਹਨ। ਕੁਝ ਉਪਭੋਗਤਾਵਾਂ ਦੇ ਸਮਾਰਟਫੋਨ ਵਿੱਚ ਜੀਮੇਲ ਐਪ ਤੋਂ ਇਲਾਵਾ ਗੂਗਲ ਪਿਕਸਲ ( Google Pixel ) ਅਤੇ ਐਮਾਜ਼ਾਨ (Amazon ) ਵਰਗੇ ਕੁਝ ਹੋਰ ਐਪਸ ਵੀ ਕ੍ਰੈਸ਼ ਹੋ ਰਹੇ ਹਨ। ਜੇਕਰ ਤੁਸੀਂ Android ਸਮਾਰਟਫੋਨ ਵਰਤਦੇ ਹੋ ਅਤੇ ਐਪ ਕ੍ਰੈਸ਼ ਹੋ ਰਹੇ ਹਨ ਤਾਂ ਇਸ ਲਈ ਤੁਸੀਂ ਇਕੱਲੇ ਨਹੀਂ ਹੋ।

ਮਹੱਤਵਪੂਰਣ ਗੱਲ ਇਹ ਹੈ ਕਿ Android ਐਪ ਕ੍ਰੈਸ਼ ਹੋਣ ਦਾ ਕਾਰਨ ਐਂਡਰਾਇਡ ਸਿਸਟਮ ਵੈੱਬਵਿਊ (Android System WebView ) ਹੈ। ਦਰਅਸਲ ‘ਚ ਇਸ ਸਿਸਟਮ ਦੇ ਕਾਰਨ ਤੁਸੀਂ ਐਂਡਰਾਇਡ ਐਪਸ ਤੇ ਵੈਬ ਸਮੱਗਰੀ ਦੇਖ ਸਕਦੇ ਹੋ। ਇਸ ਵਿੱਚ ਕੁਝ ਸਮੱਸਿਆ ਆ ਗਈ ਹੈ ਅਤੇ ਐਪਸ ਕਰੈਸ਼ ਹੋ ਰਹੇ ਹਨ।

ਇਸ ਬਿਆਨ ਵਿੱਚ  ਕੰਪਨੀ ਨੇ ਕਿਹਾ ਹੈ ਕਿ ਕੁਝ ਉਪਭੋਗਤਾਵਾਂ (ਯੂਜਰ ) ਲਈ ਐਪਸ ਕਰੈਸ਼ ਹੋ ਰਹੇ ਹਨ ਅਤੇ ਇਹ ਵੈੱਬਵਿਊ ( WebView ) ਦੇ ਕਾਰਨ ਹੋ ਰਿਹਾ ਹੈ। ਕੰਪਨੀ ਇਸ ਨੂੰ ਠੀਕ ਕਰ ਰਹੀ ਹੈ। ਐਂਡਰਾਇਡ ਉਪਭੋਗਤਾ ਸੋਸ਼ਲ ਮੀਡੀਆ ‘ਤੇ ਲਗਾਤਾਰ ਇਸ ਸਮੱਸਿਆ ਦੀ ਰਿਪੋਰਟ ਕਰ ਰਹੇ ਹਨ। ਲੋਕ ਸੋਸ਼ਲ ਮੀਡੀਆ ‘ਤੇ ਵੀ ਇਸ ਸਮੱਸਿਆ ਦਾ ਹੱਲ ਦੱਸ ਰਹੇ ਹਨ। ਐਪ ਕਰੈਸ਼ ਹੋਣ ਬਾਰੇ ਸੈਮਸੰਗ ਸਪੋਰਟ (ਯੂਐਸ) ਦੇ ਟਵਿੱਟਰ ਹੈਂਡਲ ‘ਤੇ ਵੀ ਟਵੀਟ ਕੀਤਾ ਗਿਆ ਹੈ।

ਇੱਥੇ WebViewਦੇ ਅਪਡੇਟ ਨੂੰ ਹਟਾਉਣ ਅਤੇ ਫੋਨ ਨੂੰ ਰੀਸਟਾਰਟ ਕਰਨ ਲਈ ਕਿਹਾ ਜਾਂਦਾ ਹੈ। ਇਸ ਪ੍ਰੇਸ਼ਾਨੀ ਨੂੰ ਅਜਿਹਾ ਕਰਨ ਨਾਲ ਹੱਲ ਕੀਤਾ ਜਾ ਸਕਦਾ ਹੈ। ਸੈਮਸੰਗ ਦੇ ਅਨੁਸਾਰ ਸਭ ਤੋਂ ਪਹਿਲਾਂ ਸੈਟਿੰਗ ਵਿੱਚ ਜਾਣਾ ਹੈ। ਇਸਦੇ ਬਾਅਦ ਐਪ ਵਿੱਚ ਜਾਓ ਅਤੇ ਤਿੰਨ ਬਿੰਦੀਆਂ ਦੇ ਆਈਕਨ ਨੂੰ ਟੈਪ ਕਰੋ। ਇੱਥੇ Show system apps ਵਿੱਚ ਜਾ ਕੇ ਐਂਡਰਾਇਡ ਸਿਸਟਮ ਵੈੱਬਵਿਊ (Android System WebView ) ਨੂੰ ਸਰਚ ਕਰਨਾ ਹੈ ਅਤੇ Unistall Updates ‘ਤੇ ਕਲਿੱਕ ਕਰਨਾ ਹੈ।

ਹਾਲਾਂਕਿ, ਇਸਦੇ ਬਾਵਜੂਦ ਕੁਝ ਲੋਕਾਂ ਦੀ ਸਮੱਸਿਆ ਬਣੀ ਹੋਈ ਹੈ। ਗੂਗਲ ਜਲਦੀ ਹੀ ਇਸ ਸੰਬੰਧੀ ਅਪਡੇਟ ਜਾਰੀ ਕਰੇਗੀ, ਜਿਸ ਤੋਂ ਬਾਅਦ ਇਹ ਸਮੱਸਿਆ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ। ਇਕ ਜੀਮੇਲ ਨੇ ਕਿਹਾ ਕਿ ਜੀਮੇਲ ਐਪ ਖੋਲ੍ਹਣ’ ਤੇ ਇਹ ਕ੍ਰੈਸ਼ ਹੋ ਜਾਂਦਾ ਹੈ ਅਤੇ ਤੁਰੰਤ ਬੰਦ ਹੋ ਜਾਂਦਾ ਹੈ। ਫੋਨ ਬੰਦ ਕਰਕੇ ਮੁੜ ਚਾਲੂ ਕਰਨ ਤੋਂ ਬਾਅਦ ਵੀ ਸਮੱਸਿਆ ਦੂਰ ਨਹੀਂ ਹੋਈ। ਅਜੇ ਤੱਕ ਇਹ ਸਮੱਸਿਆ ਕੰਪਨੀ ਦੁਆਰਾ ਹੱਲ ਨਹੀਂ ਕੀਤੀ ਗਈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ
TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago