ਤਕਨਾਲੋਜੀ

5 ਸੁਰੱਖਿਅਤ ਕਾਰਾਂ ਜੋ ਦੁਰਘਟਨਾ ਵੇਲੇ ਬਚਾਉਣਗੀਆਂ ਤੁਹਾਡੀ ਜਾਨ

1.ਮਹਿੰਦਰਾ, ਮਾਰੂਤੀ ਸੁਜ਼ੂਕੀ, ਟੋਯੋਟਾ, ਵਾਕਸਵੈਗਨ ਤੇ ਟਾਟਾ ਮੋਟਰਜ਼ ਦੀਆਂ ਪੰਜ ਅਜਿਹੀਆਂ ਕਾਰਾਂ ਹਨ, ਜੋ ਆਪਣੀਆਂ ਸੇਫਟੀ ਫੀਚਰਜ਼ ਲਈ ਜਾਣੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਦੇਸ਼ ਦੀਆਂ 5 ਸਭ ਤੋਂ ਸੁਰੱਖਿਅਤ ਕਾਰਾਂ ਵੀ ਕਿਹਾ ਜਾ ਸਕਦਾ ਹੈ। ਇਹ ਕਾਰਾਂ ਸੜਕ ਦੁਰਘਟਨਾ ਦੌਰਾਨ ਤੁਹਾਡੀ ਜਾਨ ਬਚਾਉਣਗੀਆਂ। Global NCAP ਏਜੰਸੀ ਨੇ ਵੀ ਇਨ੍ਹਾਂ ਕਾਰਾਂ ਨੂੰ ਬਿਹਤਰ ਰੇਟਿੰਗ ਦਿੱਤੀ ਹੈ।

2.Mahindra Marazzo- ਇਹ ਭਾਰਤ ਦੀ ਪਹਿਲੀ MPV ਹੈ ਜਿਸ ਨੂੰ ਸੇਫਟੀ ਟੈਸਟ ਵਿੱਚ 4-ਸਟਾਰ ਰੇਟਿੰਗ ਦਿੱਤੀ ਗਈ ਹੈ। ਐਡਲਟ ਸੇਫਟੀ ਲਈ ਮਹਿੰਦਰਾ ਮਰਾਜ਼ੋ ਨੂੰ 17 ਵਿੱਚੋਂ 12.85 ਅੰਕ ਮਿਲੇ ਹਨ। ਸੇਫਟੀ ਲਈ ਇਸ ਵਿੱਚ ਫਰੰਟ ਡਿਊਲ ਏਅਰਬੈਗਜ਼, ABS ਨਾਲ EBD, ਡ੍ਰਾਈਵਰ ਸੀਟ ਬੈਲਟ ਰਿਮਾਈਂਡਰ, ਫਰੰਟ ਸੀਟ ਬੈਲਟ ਪ੍ਰੀ-ਟੈਨਿਸਨਰ ਤੇ ISOFIX ਚਾਈਲਡ ਸੀਟ ਮਾਊਂਟ ਵਰਗੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ।

3.Maruti Suzuki Vitara Brezza- ਇਹ ਭਾਰਤ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਯੂਟਿਲਿਟੀ ਗੱਡੀ ਹੈ। ਵਿਟਾਰਾ ਬਰੇਜ਼ਾ ਦੇ ਸਾਰੇ ਵਰਸ਼ਨਾਂ ਵਿੱਚ ਸੇਫਟੀ ਲਈ ਫਰੰਟ ਡਿਊਲ ਏਅਰਬੈਗਜ਼, ABS ਨਾਲ EBD, ਡ੍ਰਾਈਵਰ ਸੀਟ ਬੈਲਟ ਰਿਮਾਈਂਡਰ ਤੇ ਫਰੰਟ ਸੀਟ ਬੈਲਟ ਪ੍ਰੀ-ਟੈਨਿਸਨਰ ਸਹੂਲਤਾਂ ਦਿੱਤੀਆਂ ਗਈਆਂ ਹਨ। ਇਸ ਦੇ ਇਲਾਵਾ ਇਸ ਵਿੱਚ ISOFIX ਚਾਈਲਡ ਸੀਟ ਮਾਊਂਟ ਬਤੌਰ ਸਟੈਂਡਰਡ ਸਾਰੇ ਵਰਸ਼ਨਾਂ ਵਿੱਚ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਬਜਾਜ ਨੇ ਲੌਂਚ ਕੀਤੀ ਭਾਰਤ ਦੀ ਸਭ ਤੋਂ ਸਸਤੀ ਕਾਰ, ਜਾਣੋ ਕੀਮਤ

4.Tata Nexon- ਇਹ ਭਾਰਤ ਦਾ ਪਹਿਲਾ ਅਜਿਹਾ ਬਰਾਂਡ ਹੈ, ਜਿਸ ਨੂੰ ਕਾਰ ਕਰੈਸ਼ ਟੈਸਟ ਵਿੱਚ 5-ਸਟਾਰ ਰੇਟਿੰਗ ਦਿੱਤੀ ਗਈ ਹੈ। ਇਸ ਵਿੱਚ 4 ਚੈਨਲ ABS ਸ਼ਾਮਲ ਹਨ। ਇਸ ਵਿੱਚ ਫਰੰਟ ਡਿਊਲ ਏਅਰਬੈਗਜ਼ ਤੇ ABS ਬਤੌਰ ਸਟੈਂਡਰਡ ਦਿੱਤਾ ਗਿਆ ਹੈ।

5.Toyota Etios Liva- Toyota ਭਾਰਤ ਵਿੱਚ ਪਹਿਲੀ ਅਜਿਹੀ ਕਾਰ ਨਿਰਮਾਤਾ ਕੰਪਨੀ ਹੈ, ਜਿਸ ਨੇ ਆਪਣੇ ਸਾਰੇ ਵਰਸ਼ਨਾਂ ਵਿੱਚ ਸਟੈਂਡਰਡ ਡਿਊਲ ਏਅਰਬੈਗਜ਼ ਦਿੱਤੇ ਹਨ। Toyota ਨੇ ਆਪਣੀ Etios Liva ਨੂੰ ABS ਦੇ ਨਾਲ EBD ਤੇ ISOFIX ਚਾਈਲਡ ਸੀਟ ਮਾਊਂਟ ਵਰਗੀਆਂ ਫੀਚਰਜ਼ ਨਾਲ ਅਪਗ੍ਰੇਡ ਕੀਤਾ ਹੈ।

6.Volkswagen Polo- ਇਸ ਨੂੰ ਭਾਰਤ ਵਿੱਚ ਕੀਤੇ ਸੇਫਟੀ ਟੈਸਟ ਵਿੱਚ ਜ਼ੀਰੋ ਅੰਕ ਮਿਲਿਆ ਸੀ ਪਰ ਇਸ ਦੇ ਤੁਰੰਤ ਬਾਅਦ Volkswagen ਨੇ ਇਸ ਵਿੱਚ ਕਈ ਬਦਲਾਅ ਕੀਤੇ। ਕੰਪਨੀ ਨੇ ਇਸ ਮਾਡਲ ਦੇ ਸਾਰੇ ਵਰਸ਼ਨਾਂ ਵਿੱਚ 2 ਏਅਰਬੈਗਜ਼ ਬਤੌਰ ਸਟੈਂਡਰਡ ਦਿੱਤੇ। ਇਸ ਦੇ ਬਾਅਦ ਕੀਤੇ ਸੇਫਟੀ ਟੈਸਟ ਵਿੱਚ ਕਾਰ ਨੂੰ 4 ਸਟਾਰ ਰੇਟਿੰਗ ਮਿਲੀ ਸੀ।

Source:AbpSanjha

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago