ਭਾਰਤੀ ਟੀਮ ਤੋਂ ਸੰਨਿਆਸ ਲੈ ਚੁੱਕੇ ਖੱਬੇ ਹੱਥ ਦੇ ਬੱਲੇਬਾਜ਼ ਯੁਵਰਾਜ ਸਿੰਘ ਇਕ ਵਾਰ ਫਿਰ ਆਪਣੇ ਬੱਲੇ ਨਾਲ ਕਮਾਲ ਦਿਖਾਉਣ ਲਈ ਤਿਆਰ ਹਨ। ਯੁਵੀ ਕੈਨੇਡਾ ਵਿਖੇ ਹੋਣ ਵਾਲੀ ਟੀ-20 ਲੀਗ, ਜੋ 25 ਜੁਲਾਈ ਯਾਨੀ ਅੱਜ ਤੋਂ ਸ਼ੁਰੂ ਹੋ ਰਹੀ ਹੈ ਉਸ ਵਿਚ ਖੇਡਦੇ ਦਿਸਣਗੇ। ਯੁਵੀ ਨੂੰ ਟੋਰੰਟੋ ਨੈਸ਼ਨਲ ਟੀਮ ਦੀ ਕਪਤਾਨੀ ਵੀ ਦਿੱਤੀ ਗਈ ਹੈ। ਜਿਸ ਦਾ ਮੁਕਾਬਲਾ ਅੱਜ ਵੈਂਕੁਵਰ ਨਾਈਟਸ ਨਾਲ ਹੈ।
ਅਜਿਹੇ ‘ਚ ਕ੍ਰਿਕਟ ਪ੍ਰੇਮੀਆਂ ਨੂੰ ਇਕ ਵਾਰ ਫਿਰ ਇਸ ਵਰਲਡ ਚੈਂਪੀਅਨ ਖਿਡਾਰੀ ਨੂੰ ਮੈਦਾਨ ‘ਤੇ ਦੇਖਣ ਦਾ ਮੌਕਾ ਮਿਲੇਗਾ। ਗਲੋਬਲ ਟੀ-20 ਲੀਗ ਦੇ ਪਹਿਲੇ ਮੈਚ ਵਿਚ ਅੱਜ ਟੋਰੰਟੋ ਨੈਸ਼ਨਲ ਅਤੇ ਵੈਂਕੁਵਰ ਨਾਈਟਸ ਦਾ ਮੁਕਾਬਲਾ ਹੈ। ਵੈਂਕੁਵਰ ਨਾਈਟਸ ਟੀਮ ਵਿਚ ਕ੍ਰਿਸ ਗੇਲ ਹੈ, ਤਾਂ ਟੋਰੰਟੋ ਨੈਸ਼ਨਲ ਵਿਚ ਯੁਵਰਾਜ ਸਿੰਘ ਹਨ। ਅਜਿਹੇ ‘ਚ ਦੋਵੇਂ ਬੱਲੇਬਾਜ਼ ਅੱਜ ਮੈਦਾਨ ‘ਤੇ ਇਕ-ਦੂਜੇ ਖਿਲਾਫ ਖੇਡਦੇ ਦਿਸਣਗੇ। ਟੋਰੰਟੋ ਨੈਸ਼ਨਲਸ ਵਿਚ ਬ੍ਰੈਂਡਨ ਮੈਕੁਲਮ, ਕੋਰਨ ਪੋਲਾਰਡ ਅਤੇ ਮਿਸ਼ੇਲ ਮੈਕਲੈਨਿਗਨ ਵਰਗੇ ਧਾਕੜ ਕ੍ਰਿਕਟਰ ਸ਼ਾਮਲ ਹਨ।
Source:Jagbani
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…