ਸੰਨਿਆਸ ਮਗਰੋਂ ਇੱਕ ਵਾਰ ਫੇਰ ਯੁਵਰਾਜ ਦੀ ਮੈਦਾਨ ‘ਤੇ ਵਾਪਸੀ, ਅੱਜ ਦਿਖਾਉਣਗੇ ਆਪਣੇ ਬੱਲੇ ਦਾ ਕਮਾਲ

gayle and yuvraj

ਭਾਰਤੀ ਟੀਮ ਤੋਂ ਸੰਨਿਆਸ ਲੈ ਚੁੱਕੇ ਖੱਬੇ ਹੱਥ ਦੇ ਬੱਲੇਬਾਜ਼ ਯੁਵਰਾਜ ਸਿੰਘ ਇਕ ਵਾਰ ਫਿਰ ਆਪਣੇ ਬੱਲੇ ਨਾਲ ਕਮਾਲ ਦਿਖਾਉਣ ਲਈ ਤਿਆਰ ਹਨ। ਯੁਵੀ ਕੈਨੇਡਾ ਵਿਖੇ ਹੋਣ ਵਾਲੀ ਟੀ-20 ਲੀਗ, ਜੋ 25 ਜੁਲਾਈ ਯਾਨੀ ਅੱਜ ਤੋਂ ਸ਼ੁਰੂ ਹੋ ਰਹੀ ਹੈ ਉਸ ਵਿਚ ਖੇਡਦੇ ਦਿਸਣਗੇ। ਯੁਵੀ ਨੂੰ ਟੋਰੰਟੋ ਨੈਸ਼ਨਲ ਟੀਮ ਦੀ ਕਪਤਾਨੀ ਵੀ ਦਿੱਤੀ ਗਈ ਹੈ। ਜਿਸ ਦਾ ਮੁਕਾਬਲਾ ਅੱਜ ਵੈਂਕੁਵਰ ਨਾਈਟਸ ਨਾਲ ਹੈ।

yuvraj singh gt-20 tournament

ਅਜਿਹੇ ‘ਚ ਕ੍ਰਿਕਟ ਪ੍ਰੇਮੀਆਂ ਨੂੰ ਇਕ ਵਾਰ ਫਿਰ ਇਸ ਵਰਲਡ ਚੈਂਪੀਅਨ ਖਿਡਾਰੀ ਨੂੰ ਮੈਦਾਨ ‘ਤੇ ਦੇਖਣ ਦਾ ਮੌਕਾ ਮਿਲੇਗਾ। ਗਲੋਬਲ ਟੀ-20 ਲੀਗ ਦੇ ਪਹਿਲੇ ਮੈਚ ਵਿਚ ਅੱਜ ਟੋਰੰਟੋ ਨੈਸ਼ਨਲ ਅਤੇ ਵੈਂਕੁਵਰ ਨਾਈਟਸ ਦਾ ਮੁਕਾਬਲਾ ਹੈ। ਵੈਂਕੁਵਰ ਨਾਈਟਸ ਟੀਮ ਵਿਚ ਕ੍ਰਿਸ ਗੇਲ ਹੈ, ਤਾਂ ਟੋਰੰਟੋ ਨੈਸ਼ਨਲ ਵਿਚ ਯੁਵਰਾਜ ਸਿੰਘ ਹਨ। ਅਜਿਹੇ ‘ਚ ਦੋਵੇਂ ਬੱਲੇਬਾਜ਼ ਅੱਜ ਮੈਦਾਨ ‘ਤੇ ਇਕ-ਦੂਜੇ ਖਿਲਾਫ ਖੇਡਦੇ ਦਿਸਣਗੇ। ਟੋਰੰਟੋ ਨੈਸ਼ਨਲਸ ਵਿਚ ਬ੍ਰੈਂਡਨ ਮੈਕੁਲਮ, ਕੋਰਨ ਪੋਲਾਰਡ ਅਤੇ ਮਿਸ਼ੇਲ ਮੈਕਲੈਨਿਗਨ ਵਰਗੇ ਧਾਕੜ ਕ੍ਰਿਕਟਰ ਸ਼ਾਮਲ ਹਨ।

Source:Jagbani