ਖੇਡ

IPL 2020 Final : ਅੱਜ ਟਰਾਫੀ ਲਈ ਮੁੰਬਈ ਤੇ ਦਿੱਲੀ ਵਿੱਚ ਹੋਵੇਗਾ ‘ਮਹਾਮੁਕਾਬਲਾ’

ਮੁੰਬਈ ਇੰਡੀਅਨਜ਼ (ਐਮਆਈ) ਅਤੇ ਦਿੱਲੀ ਕੈਪੀਟਲਜ਼ (ਡੀਸੀ) ਦਾ ਮੁਕਾਬਲਾ ਅੱਜ ਦੁਬਈ ਵਿਚ ਹੋਵੇਗਾ। ਮੁੰਬਈ ਜਿਸ ਦੇ ਨਾਂ ਚਾਰ IPL ਖਿਤਾਬ ਹਨ, ਉਸ ਦਾ ਸਾਹਮਣਾ ਪਹਿਲੀ ਵਾਰ ਫਾਈਨਲ ਵਿਚ ਪਹਿਲੀ ਬਾਰ ਪਹੁੰਚੀ ਦਿੱਲੀ ਨਾਲ ਹੋਵੇਗਾ।

ਮੁੰਬਈ ਇੰਡੀਅਨਜ਼ (ਐਮਆਈ) ਅਤੇ ਦਿੱਲੀ ਕੈਪੀਟਲਜ਼ (ਡੀਸੀ) ਦਾ ਮੁਕਾਬਲਾ ਮੰਗਲਵਾਰ ਨੂੰ ਦੁਬਈ ਵਿਚ ਹੋਵੇਗਾ। ਚਾਰ ਖਿਤਾਬਾਂ ਜਿੱਤ ਚੁੱਕੀ ਮੁੰਬਈ ਨੂੰ ਪਹਿਲੀ ਵਾਰ ਫਾਈਨਲ ਵਿਚ ਦਿੱਲੀ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ, ਜਿਸ ਵਿਚ ‘ਮੈਚ ਵਿਨਰਸ’ ਦੀ ਕਮੀ ਨਹੀਂ ਹੈ।ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਖੇਡਿਆ ਜਾਵੇਗਾ।

ਰੋਮਾਂਚ ਨਾਲ ਭਰਪੂਰ ‘ਸਪੈਸ਼ਲ’ ਆਈਪੀਐੱਲ ਦਾ ਇਹ ਆਖਰੀ ਮੈਚ ਬਾਕੀ ਹੈ। ਇਹ ਖਾਸ ਇਸ ਕਰਕੇ ਸੀ ਹੈ ਕਿਉਂਕਿ ਸਾਰੀਆਂ ਚੁਣੌਤੀਆਂ ਅਤੇ ਰੁਕਾਵਟਾਂ ਦੇ ਬਾਵਜੂਦ ਇਸਨੇ ਦਰਸ਼ਕਾਂ ਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਰਕੇ ਹੋਣ ਵਾਲੀ ਨਕਾਰਾਤਮਕਤਾ ਨੂੰ ਦੂਰ ਕਰਨ ਵਿੱਚ ਮਦਦ ਕੀਤੀ ਹੈ।

IPL: MI ਬਨਾਮ DC ਰਿਕਾਰਡ

ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਜ਼ (2008-2020) ਨੇ ਹੁਣ ਤੱਕ ਆਈਪੀਐੱਲ ਵਿੱਚ 27 ਮੈਚ ਖੇਡੇ ਹਨ। ਮੁੰਬਈ ਨੇ 15 ਅਤੇ ਦਿੱਲੀ ਨੇ 12 ਮੈਚ ਜਿੱਤੇ ਹਨ। ਮੌਜੂਦਾ ਆਈਪੀਐੱਲ ਵਿੱਚ ਦੋਹਾਂ ਟੀਮਾਂ ਦੇ ਵਿੱਚ ਤਿੰਨ ਮੈਚ ਹੋਏ ਹਨ। ਤਿੰਨਾਂ ਵਿਚ ਮੁੰਬਈ ਨੇ ਜਿੱਤ ਦਰਜ ਕੀਤੀ ਅਤੇ ਹੁਣ ਫਾਈਨਲ ਵਿਚ ਆਹਮਣੇ-ਸਾਹਮਣਾ ਹਨ।

ਆਈਪੀਐਲ ਦੇ ਸਭ ਤੋਂ ਸਫਲ ਕਪਤਾਨ ਰੋਹਿਤ ਸ਼ਰਮਾ ਦੀ ਨਜ਼ਰ ਪੰਜਵੇਂ ਖਿਤਾਬ ਤੇ ਹੈ। ਮੁੰਬਈ ਦੇ ਖਿਡਾਰੀ ਇਸ ਟੂਰਨਾਮੈਂਟ ਵਿੱਚ ਹਾਵੀ ਰਹੇ। ਮੁੰਬਈ ਦੇ ਬੱਲੇਬਾਜ਼ਾਂ ਨੇ 130 ਛੱਕੇ ਮਾਰੇ ਹਨ, ਜਦਕਿ ਦਿੱਲੀ ਨੇ 84 ਛੱਕੇ ਲਗਾਏ ਹਨ।

ਜਿਸ ਤਰ੍ਹਾਂ ਸੂਰਿਆਕੁਮਾਰ ਯਾਦਵ ਨੇ ਬੱਲੇਬਾਜ਼ੀ ਕੀਤੀ, ਉਹ ਇਸ ਦੁੱਖ ਨੂੰ ਭੁੱਲ ਕੇ ਮਿਸਾਲ ਬਣ ਗਿਆ ਹੈ ਕਿ ਉਸ ਨੂੰ ਆਸਟਰੇਲੀਆ ਦੌਰੇ ਲਈ ਭਾਰਤੀ ਟੀਮ ਵਿਚ ਨਾ ਚੁਣਿਆ ਗਿਆ। ਹੁਣ ਤੱਕ ਉਸ ਨੇ 60 ਚੌਕੇ ਅਤੇ 10 ਛੱਕੇ ਲਗਾਏ ਹਨ। ਇਸ਼ਾਨ ਕਿਸ਼ਨ ਨੇ 29 ਛੱਕੇ ਮਾਰੇ ਹਨ।

ਭਾਵੇਂ ਦਿੱਲੀ ਦੇ ਗੇਂਦਬਾਜ਼ ਕੈਗਿਸੋ ਰਬਾਡਾ (29 ਵਿਕਟਾਂ) ਅਤੇ ਐਨਰਿਕ ਨੋਰਟਜੇ (20 ਵਿਕਟਾਂ) ਇਨ੍ਹਾਂ ਨੂੰ ਮਾਤ ਵੀ ਦੇ ਦਿੰਦੇ ਹਨ, ਤਾਂ ਵੀ ਪਾਂਡਿਆ ਬੰਧੂ ਦੀ ਚੁਣੌਤੀ ਆਸਾਨ ਨਹੀਂ ਹੈ। ਦੋਵੇਂ ਵੀ ਜ਼ਬਰਦਸਤ ਫਾਰਮ ਵਿੱਚ ਹਨ।

ਦਿੱਲੀ ਵੱਲੋਂ ਸ਼ਿਖਰ ਧਵਨ ਨੇ 600 ਤੋਂ ਵੱਧ ਦੌੜਾਂ ਬਣਾਈਆਂ ਹਨ। ਹੁਣ ਉਨ੍ਹਾਂ ਨੂੰ ਜਸਪ੍ਰੀਤ ਬੁਮਰਾਹ ਅਤੇ ਟ੍ਰੈਂਟ ਬੋਲਟ ਦੇ ਯਾਰਕਰ ਅਤੇ ਇਨਸਵਿੰਗ ਦਾ ਸਾਹਮਣਾ ਕਰਨ ਲਈ ਕੁਝ ਖਾਸ ਕਰਨਾ ਪਵੇਗਾ। ਮੁੰਬਈ ਨੇ ਇਸ ਸੀਜ਼ਨ ਵਿੱਚ ਦਿੱਲੀ ਉੱਤੇ ਤਿੰਨ ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ, ਪਰ ਜੇ ਦਿੱਲੀ ਸਭ ਤੋਂ ਮਹੱਤਵਪੂਰਨ ਮੈਚ ਵਿੱਚ ਜਿੱਤ ਜਾਂਦੀ ਹੈ ਤਾਂ ਇਹ ਤਿੰਨ ਹਾਰਾਂ ਬੇਕਾਰ ਹੋ ਜਾਣਗੀਆਂ।

ਦੂਜੇ ਕੁਆਲੀਫਾਇਰ ਵਿਚ ਦਿੱਲੀ ਨੇ ਸਹੀ ਟੀਮ ਦੇ ਸੁਮੇਲ ਦੀ ਖੋਜ ਕੀਤੀ ਜਾਪਦੀ ਸੀ। ਮਾਰਕਸ ਸਟੋਈਨਿਸ ਨਾਲ ਪਾਰੀ ਦੀ ਸ਼ੁਰੂਆਤ ਕਰਨ ਦਾ ਫੈਸਲਾ ਸਹੀ ਸੀ। ਸ਼੍ਰੇਅਸ ਅਈਅਰ ਅਤੇ ਰਿਸ਼ਭ ਪੰਤ ਦੀ ਔਸਤ ਫਾਰਮ ਨੂੰ ਦੇਖਦੇ ਹੋਏ ਸ਼ਿਮਰੋਨ ਹੇਟਮੇਅਰ ਨੂੰ ਤੇਜ਼ ਬੱਲੇਬਾਜ਼ੀ ਦਾ ਕੰਮ ਸੌਂਪਿਆ ਜਾਵੇਗਾ। ਪਾਵਰ ਪਲੇਅ ਦੀ ਆਰ ਅਸ਼ਵਿਨ ਉੱਤੇ ਵੱਡੀ ਜ਼ਿੰਮੇਵਾਰੀ ਹੋਵੇਗੀ

ਇਸ ਮੈਚ ਨਾਲ ਭਵਿੱਖ ਵਿਚ ਭਾਰਤੀ ਟੀਮ ਦੀ ਕਪਤਾਨੀ ਲਈ ਅਈਅਰ ਦੇ ਦਾਅਵੇ ਦੀ ਪੁਸ਼ਟੀ ਹੋ ਸਕਦੀ ਹੈ। ਰਿਕੀ ਪੋਂਟਿੰਗ ਇੱਕ ਹੁਨਰਮੰਦ ਰਣਨੀਤੀਕਾਰ ਵਜੋਂ ਆਪਣੀ ਸਾਖ ਨੂੰ ਮਜ਼ਬੂਤ ਕਰਨਗੇ। ਜਦਕਿ ਸੂਰਿਆ ਕੁਮਾਰ ਬੱਲੇ ਨਾਲ ਚੋਣ ਕਮੇਟੀ ਨੂੰ ਜਵਾਬ ਦੇਣਾ ਚਾਹੁੰਦਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ
TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago