ਦੁਨੀਆਂ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਦੀ ਲਿਸਟ ਜਾਰੀ

ਦੁਨੀਆਂ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਉੱਪਰ ਬਹਿਸ ਹੁੰਦੀ ਰਹਿੰਦੀ ਹੈ। ਕੈਨੇਡਾ ਦੇ ਵਾਸ਼ਿੰਗਟਨ ਵਿੱਚ ਦੁਨੀਆ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ। ਇਸ ਲਿਸਟ ਵਿੱਚ ਜਾਪਾਨ ਅਤੇ ਯੂਰਪ ਵਰਗੇ ਦੇਸ਼ਾਂ ਦਾ ਹੀ ਰਾਜ ਹੈ। ਇਸ ਲੈਸਟ ਵਿੱਚ ਭਾਰਤ ਦੇ ਸਿਰਫ ਦੋ ਸ਼ਹਿਰ ਮੁੰਬਈ ਅਤੇ ਦਿੱਲੀ ਵਰਗੇ ਮਹਾਨਗਰਾਂ ਨੂੰ ਹੀ ਜਗ੍ਹਾ ਮਿਲ ਸਕੀ ਹੈ। ਤੁਹਾਨੂੰ ਦੱਸ ਦੇਈਏ ਇਹ ਲਿਸਟ ‘ਦਿ ਇਕੋਨਾਮਿਸਟ ਇੰਟੈਲੀਜੈਂਸ ਯੂਨਿਟ’ ਦੀ ਇਕ ਰਿਪੋਰਟ, ਐੱਨ. ਈ. ਸੀ. ਕਾਰਪੋਰੇਸ਼ਨ ਵੱਲੋਂ ਜਾਰੀ ਕੀਤੀ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਇਸ ਲਿਸਟ ਦੇ ਇੰਡੈਕਸ ਵਿੱਚ ਉੱਚ ਸਥਾਨਾਂ ’ਤੇ ਟੋਕੀਓ, ਸਿੰਗਾਪੁਰ, ਓਸਾਕਾ ਅਤੇ ਐਮਸਟਰਡਮ ਵਰਗੇ ਸ਼ਹਿਰਾਂ ਨੇ ਕਬਜ਼ਾ ਕਰ ਲਿਆ। ਇਸ ’ਚ ਸਿਹਤ ਅਤੇ ਬੁਨਿਆਦੀ ਢਾਂਚੇ ਤੋਂ ਇਲਾਵਾ ਡਿਜੀਟਲ ਸੁਰੱਖਿਆ ਅਤੇ ਵਿਅਕਤੀਗਤ ਸੁਰੱਖਿਆ ਜਿਵੇਂ 57 ਪੈਮਾਨਿਆਂ ਦੇ ਆਧਾਰ ’ਤੇ 60 ਸ਼ਹਿਰਾਂ ਨੂੰ ਦਰਜਾ ਦਿੱਤਾ ਗਿਆ ਹੈ। ਥਾਨੁ ਦੱਸ ਦੇਈਏ ਇਸ ਲਿਸਟ ਵਿੱਚ ਟੋਕੀਓ ਪਹਿਲੇ ਸਥਾਨ ਅਤੇ ਸਿੰਘਾਪੁਰ ਦੂਜੇ ਸਥਾਨ ਤੇ ਹੈ।

ਜ਼ਰੂਰ ਪੜ੍ਹੋ: ਦੋ ਅੰਨ੍ਹੇ ਭਰਾਵਾਂ ਦੇ ਇਲਾਜ ਲਈ ਬੱਬੂ ਮਾਨ ਨੇ ਭਰਿਆ ਭਰਵਾਂ ਹੁੰਗਾਰਾ

ਓਸਾਕਾ ਐਮਸਟਰਡਮ ਉਸ ਲਿਸਟ ’ਚ ਤੀਜੇ ਅਤੇ 4 ਨੰਬਰ ’ਤੇ ਹਨ। ਇਸ ਲਿਸਟ ਦੇ ਰੂਲਜ਼ ਦੇ ਮੁਤਾਬਿਕ ਸਿਡਨੀ ਨੇ 5ਵਾਂ ਨੰਬਰ ’ਤੇ ਅਤੇ ਟੋਰਾਂਟੋ ਨੇ 6ਵਾਂ ਸਥਾਨ ਹਾਸਲ ਕੀਤਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆਂ ਦੇ ਸਭ ਤੋਂ ਤਾਕਤਵਰ ਮੁਲਕ ਅਮਰੀਕਾ ਦੇ ਵਾਸ਼ਿੰਗਟਨ ਡੀ. ਸੀ. ਸ਼ਹਿਰ ਨੂੰ ਇਸ ਲਿਸਟ ਵਿੱਚ 7ਵੇਂ ਨੰਬਰ ’ਤੇ ਸਥਾਨ ਮਿਲਿਆ ਹੈ। ਦੁਨੀਆ ਭਰ ’ਚ ਸੈਰ ਸਪਾਟੇ ਵਾਲੇ ਸ਼ਹਿਰਾਂ ’ਚ ਲੰਡਨ ਨੂੰ 14ਵਾਂ, ਨਿੳੂਯਾਰਕ ਨੂੰ 15ਵਾਂ, ਲਾਸ ਏਜੰਲਸ ਨੂੰ 17ਵਾਂ ਸਥਾਨ ਹਾਸਲ ਹੋਇਆ ਹੈ। ਉਥੇ ਪੈਰਿਸ ਨੂੰ 23ਵੇਂ, ਦੁਬਈ ਨੂੰ 28ਵੇਂ, ਬੀਜ਼ਿੰਗ ਨੂੰ 31 ਅਤੇ ਸ਼ੰਘਾਈ ਨੂੰ 32ਵੇਂ ਨੰਬਰ ’ਤੇ ਹੈ। ਉਥੇ ਹੀ ਕੁਆਲਾਲੰਪੁਰ 35ਵੇਂ, ਇਸਤਾਨਬੁਲ 36ਵੇਂ ਅਤੇ ਮਾਸਕੋ ਨੂੰ 37ਵੇਂ ਨੰਬਰ ’ਤੇ ਰਖਿਆ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਮਹਾਨਗਰ ਮੁੰਬਈ 45ਵੇਂ ਜਦਕਿ ਨਵੀਂ ਦਿੱਲੀ 52ਵੇਂ ਨੰਬਰ ’ਤੇ ਹਨ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਦਾ ਇਕ ਪ੍ਰਮੁੱਖ ਤੱਤ ਸ਼ਹਿਰਾਂ ’ਚ ਆਪਣੇ ਨਿਵਾਸੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਸਮਰਥਾ ਹੋਵੇਗੀ। ਸੇਫ ਸਿਟੀਜ਼ ਇੰਡੈਕਸ 2019 ਨੂੰ ਡਿਜੀਟਲ ਸੁਰੱਖਿਆ, ਹੈਲਥ ਕੇਅਰ, ਵਿਅਕਤੀਗਤ ਸੁਰੱਖਿਆ ਦੇ ਤਹਿਤ ਇਹ ਸਰਵੇਖਣ ਕੀਤਾ ਗਿਆ ਹੈ। ਵਿਅਕਤੀਗਤ ਸੁਰੱਖਿਆ ਦੇ ਤਹਿਤ ਕੋਪੇਨਹੇਗਨ, ਹਾਂਗਕਾਂਗ, ਟੋਕੀਓ ਅਤੇ ਵੇਲਿੰਗਟਨ ਤੋਂ ਬਾਅਦ ਸਿੰਗਾਪੁਰ ਨੇ ਪਹਿਲਾਂ ਨੰਬਰ ’ਤੇ ਕਬਜ਼ਾ ਕਰ ਲਿਆ।

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago