ਪੰਜਾਬ

NRI ਪਤੀ ਨੇ ਪ੍ਰੇਮਿਕਾ ਨਾਲ ਰਲ ਕੇ ਆਸਟ੍ਰੇਲੀਆ ਤੋਂ ਆਈ ਗਰਭਵਤੀ ਪਤਨੀ ਦਾ ਕੀਤਾ ਕਤਲ

ਮ੍ਰਿਤਕਾ ਦੀ ਪਤੀ ਨਾਲ ਪੁਰਾਣੀ ਤਸਵੀਰ

ਬੀਤੀ 14 ਤਾਰੀਖ਼ ਨੂੰ ਆਪਣੇ ਪੇਕੇ ਘਰੋਂ ਅਗ਼ਵਾ ਹੋਈ ਪ੍ਰਵਾਸੀ ਭਾਰਤੀ ਮੁਟਿਆਰ ਰਵਨੀਤ ਕੌਰ ਦੀ ਲਾਸ਼ ਬੀਤੇ ਦਿਨ ਜ਼ਿਲ੍ਹੇ ਵਿੱਚੋਂ ਵਗਦੀ ਭਾਖੜਾ ਨਹਿਰ ‘ਚੋਂ ਮਿਲੀ ਹੈ। ਪੁਲਿਸ ਨੇ ਕਤਲ ਦੇ ਦੋਸ਼ ਵਿੱਚ ਮ੍ਰਿਤਕਾ ਦੇ ਐਨਆਰਆਈ ਪਤੀ ਸਮੇਤ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪੁਲਿਸ ਮੁਤਾਬਕ ਮੁਲਜ਼ਮਾਂ ਵਿੱਚ ਰਵਨੀਤ ਦਾ ਪਤੀ ਜਸਪ੍ਰੀਤ ਸਿੰਘ (ਆਸਟ੍ਰੇਲੀਆ), ਕਿਰਨਜੀਤ ਕੌਰ (ਆਸਟ੍ਰੇਲੀਆ), ਤਰਨਜੀਤ ਕੌਰ ਵਾਸੀ ਸਮਾਣਾ ਤੇ ਸੰਦੀਪ ਸਿੰਘ ਵਾਸੀ ਸਮਾਣਾ ਸ਼ਾਮਲ ਹਨ। ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਦੱਸਿਆ ਕਿ ਮ੍ਰਿਤਕਾ ਰਵਨੀਤ ਕੌਰ ਦੇ ਪਿਤਾ ਹਰਜਿੰਦਰ ਸਿੰਘ ਦੇ ਬਿਆਨਾਂ ’ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਮ੍ਰਿਤਕਾ ਆਪਣੇ ਪਿੱਛੇ ਚਾਰ ਸਾਲ ਦੀ ਧੀ ਛੱਡ ਗਈ ਹੈ, ਜੋ ਆਪਣੇ ਦਾਦਾ-ਦਾਦੀ ਕੋਲ ਰਹਿੰਦੀ ਹੈ। ਕਤਲ ਸਮੇਂ ਵੀ ਰਵਨੀਤ ਕੌਰ ਗਰਭਵਤੀ ਸੀ ਅਤੇ ਪੰਜ ਕੁ ਮਹੀਨਿਆਂ ਵਿੱਚ ਉਹ ਫਿਰ ਤੋਂ ਮਾਂ ਬਣਨ ਵਾਲੀ ਸੀ।

ਆਸਟ੍ਰੇਲੀਆ ਤੋਂ ਆਪਣੇ ਪੇਕੇ ਘਰ ਆਈ ਰਵਨੀਤ ਕੌਰ ਨੂੰ 14 ਮਾਰਚ ਨੂੰ ਉਸ ਦੇ ਪਿੰਡ ਬੱਗੇ ਕੇ ਪਿੱਪਲ ਸਥਿਤ ਘਰੋਂ ਕੁਝ ਅਣਪਛਾਤਿਆਂ ਨੇ ਅਗ਼ਵਾ ਕਰ ਲਿਆ ਸੀ। ਮ੍ਰਿਤਕਾ ਦੇ ਪਿਤਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਰਵਨੀਤ ਨੂੰ ਉਸ ਦੇ ਪਤੀ ਦਾ ਫ਼ੋਨ ਆਇਆ ਤੇ ਗੱਲ ਕਰਦੀ ਉਹ ਘਰ ਤੋਂ ਕੁਝ ਦੂਰ ਚਲੀ ਗਈ। ਉਦੋਂ ਹੀ ਅਣਪਛਾਤੇ ਮੁਲਜ਼ਮਾਂ ਨੇ ਉਸ ਨੂੰ ਅਗ਼ਵਾ ਕਰ ਲਿਆ। ਉਸੇ ਦਿਨ ਥਾਣਾ ਆਰਿਫ਼ ਕੇ ਵਿੱਚ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਜੱਸੀ ਕਤਲ ਕੇਸ ‘ਚ ਮੁਲਜ਼ਮ ਮਾਂ ਤੇ ਮਾਮੇ ਨੂੰ ਕੈਨੇਡਿਅਨ ਸਰਕਾਰ ਨੇ ਕੀਤਾ ਭਾਰਤ ਹਵਾਲੇ

ਐਸਐਸਪੀ ਗੋਇਲ ਨੇ ਦੱਸਿਆ ਕਿ ਇਸ ਕਤਲ ਕੇਸ ਵਿੱਚ ਨਾਮਜ਼ਦ ਮੁਲਜ਼ਮ ਕਿਰਨਜੋਤ ਕੌਰ (ਆਸਟ੍ਰੇਲੀਆ) ਦੀ ਭੈਣ ਤਰਨਜੀਤ ਕੌਰ ਤੇ ਸੰਦੀਪ ਸਿੰਘ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਤਰਨਜੀਤ ਨੇ ਮੰਨਿਆ ਕਿ ਇਹ ਕਤਲ ਚਾਰਾਂ ਰਵਨੀਤ ਦੇ ਪਤੀ ਜਸਪ੍ਰੀਤ ਤੇ ਕਿਰਨਜੀਤ ਦੀ ਮਿਲੀਭੁਗਤ ਨਾਲ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਮ੍ਰਿਤਕਾ ਰਵਨੀਤ ਦੇ ਪਤੀ ਜਸਪ੍ਰੀਤ ਸਿੰਘ ਨੇ ਆਪਣੀ ਪਤਨੀ ਦੀ ਹੱਤਿਆ ਦੀ ਸਾਜ਼ਿਸ਼ ਆਸਟ੍ਰੇਲੀਆ ਵਿੱਚ ਹੀ ਘੜੀ ਸੀ। ਉਸ ਨੇ ਸਾਜ਼ਿਸ਼ ਤਹਿਤ ਆਪਣੀ ਪ੍ਰੇਮਿਕਾ ਕਿਰਨਜੋਤ ਕੌਰ ਨੂੰ ਵੀ ਭਾਰਤ ਭੇਜਿਆ ਪਰ ਕਤਲ ਮਗਰੋਂ ਉਹ ਵਾਪਸ ਆਸਟ੍ਰੇਲੀਆ ਭੱਜ ਗਈ।

Source:AbpSanjha

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago