ਜੱਸੀ ਕਤਲ ਕੇਸ ‘ਚ ਮੁਲਜ਼ਮ ਮਾਂ ਤੇ ਮਾਮੇ ਨੂੰ ਕੈਨੇਡਿਅਨ ਸਰਕਾਰ ਨੇ ਕੀਤਾ ਭਾਰਤ ਹਵਾਲੇ

jassi sidhu murder case

ਜੱਸੀ ਆਨਰ ਕਿਲਿੰਗ ਮਾਮਲੇ ਨੂੰ 20 ਸਾਲ ਹੋ ਚੁੱਕੇ ਹਨ ਅਤੇ 20 ਸਾਲ ਬਾਅਦ ਮੁਲਜ਼ਮ ਜੱਸੀ ਦੀ ਮਾਂ ਅਤੇ ਮਾਮੇ ਨੂੰ ਕੈਨੇਡੀਅਨ ਸਰਕਾਰ ਨੇ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਹੈ। ਪੰਜਾਬ ‘ਚ 18 ਸਾਲ ਪਹਿਲਾਂ ਅਣਖ ਦੀ ਖਾਤਰ ਇੱਕ ਪਰਿਵਾਰ ਨੇ ਕੈਨੇਡਾ ‘ਚ ਜੰਮੀ ਆਪਣੀ ਧੀ ਜਸਵਿੰਦਰ ਸਿੱਧੂ (ਜੱਸੀ) ਦਾ ਕਤਲ ਕਰਵਾ ਦਿੱਤਾ ਸੀ ਕਿਉਂਕਿ ਉਸ ਨੇ ਆਪਣੇ ਪਰਿਵਾਰ ਦੀ ਮਰਜ਼ੀ ਖਿਲਾਫ ਸੁਖਵਿੰਦਰ ਸਿੰਘ ਸਿੱਧੂ (ਮਿੱਠੂ) ਨਾਲ ਵਿਆਹ ਕਰਵਾ ਲਿਆ ਸੀ।

jassi sidhu murder case

ਜੱਸੀ ਦੀ ਮਾਂ ਮਲਕੀਅਤ ਕੌਰ ਅਤੇ ਮਾਮੇ ਸੁਰਜੀਤ ਸਿੰਘ ਬਦੇਸ਼ਾ ‘ਤੇ ਕਤਲ ਦੇ ਦੋਸ਼ ਲੱਗੇ ਹਨ ਅਤੇ ਕੈਨੇਡੀਅਨ ਨਾਗਰਿਕ ਹੋਣ ਕਾਰਨ ਉਹ ਉੱਥੇ ਹੀ ਹਨ। ਹੁਣ ਉਨ੍ਹਾਂ ਨੂੰ ਭਾਰਤ ਲਿਆਂਦਾ ਕੀਤਾ ਗਿਆ ਹੈ।

ਕੈਨੇਡਾ  ‘ਚ ਜਨਮੀ ਜੱਸੀ ਦੀ ਮੁਲਾਕਾਤ ਆਟੋ ਡ੍ਰਾਈਵਰ ਮਿੱਠੂ ਨਾਲ ਪੰਜਾਬ ਦੇ ਜਗਰਾਓ ‘ਚ  ਸਾਲ 1996 ‘ਚ ਹੋਈ ਸੀ। ਜਿਸ ਤੋਂ ਬਾਅਦ ਦੋਵਾਂ ‘ਚ ਪਿਆਰ ਹੋ ਗਿਆ। 1999 ‘ਚ ਜੱਸੀ ਫੇਰ ਕੈਨੇਡਾ ਤੋਂ ਭਾਰਤ ਆਈ ਅਤੇ ਉਸ ਨੇ ਮਿੱਠੂ ਨਾਲ ਵਿਆਹ ਕਰ ਲਿਆ।

jassi sidhu murder case

ਦੱਸ ਦਈਏ ਕਿ ਜੱਸੀ ਦਾ ਕਤਲ ਜੂਨ 2000 ‘ਚ ਮਿੱਠੂ ਦੇ ਪਿੰਡ ਦੇ ਨੇੜੇ ਹੋਇਆ ਸੀ। ਪੰਜਾਬ ਪੁਲਿਸ ਨੇ ਇਸ ਨੂੰ ਆਨਰ ਕਿਲਿੰਗ ਕਰਾਰ ਦਿੱਤਾ ਸੀ, ਜਿਸ ਨੂੰ ਜੱਸੀ ਦੀ ਮਾਂ ਮਲਕੀਅਤ ਸਿੱਧੂ ਅਤੇ ਮਾਮਾ ਸੁਰਜੀਤ ਬਦੇਸ਼ਾ ਨੇ ਕੈਨੇਡਾ ‘ਚ ਬੈਠ ਕੇ ਪਲਾਨ ਕੀਤਾ ਸੀ। ਇਸ ਦੇ ਸਬੂਤ ਵੀ ਪੁਲਿਸ ਨੂੰ ਮਿਲੇ ਸੀ।

ਜਨਵਰੀ 2012 ‘ਚ ਮਲਕੀਅਤ ਕੌਰ ਅਤੇ ਸੁਰਜੀਤ ਸਿੰਘ ਨੂੰ ਹਿਰਾਸਤ ‘ਚ ਲਿਆ ਗਿਆ ਸੀ। ਮਈ 2014 ‘ਚ ਬ੍ਰਿਟਿਸ਼ ਕੋਲੰਬੀਆ ਦੇ ਜੱਜ ਨੇ ਮਲਕੀਅਤ ਅਤੇ ਸੁਰਜੀਤ ਨੂੰ ਭਾਰਤ ਹਵਾਲੇ ਕਰਨ ਦਾ ਹੁਕਮ ਦਿੱਤਾ ਸੀ।

Source:AbpSanjha