ਲੁਧਿਆਣਾ

Ludhiana Snatcher News: ਪੁਲਿਸ ਮੁਲਾਜ਼ਮ ਦਾ ਮੁੰਡਾ ਪੈਟਰੋਲ ਪੰਪ ਵਾਲਿਆਂ ਤੋਂ ਪੈਸੇ ਖੋਹ ਕੇ ਹੋਇਆ ਫ਼ਰਾਰ

Ludhiana Snatcher News: ਹੰਬੜਾਂ ਰੋਡ ‘ਤੇ ਸਥਿਤ ਇਕ ਪੈਟਰੋਲ ਪੰਪ’ ਤੋਂ ਇਕ ਨੌਜਵਾਨ ਕਰ ਵਿੱਚ ਪੈਟਰੋਲ ਪਵਾਉਣ ਆਇਆ। 500 ਦਾ ਤੇਲ ਪਵਾਉਣ ਤੋਂ ਬਾਅਦ, ਉਸਨੇ ਕਰਮਚਾਰੀ ਤੋਂ 2 ਹਜ਼ਾਰ ਦੇ ਨੋਟ ਦੇ ਬਦਲੇ 1500 ਰੁਪਏ ਦੀ ਮੰਗ ਕੀਤੀ। ਜਿਉਂ ਹੀ ਵਰਕਰ ਨੇ ਉਸਨੂੰ 2 ਹਜ਼ਾਰ ਦਾ ਨੋਟ ਦਿੱਤਾ। ਨੌਜਵਾਨ ਕਾਰ ਵਿਚ ਬੈਠ ਕੇ ਫਰਾਰ ਹੋ ਗਿਆ। ਪੰਪ ਵਰਕਰ ਨੇ ਸ਼ੋਰ ਮਚਾਇਆ ਅਤੇ ਆਪਣੀ ਟੀਮ ਦੇ ਸਾਥੀਆਂ ਨਾਲ ਉਸ ਦਾ ਪਿਛਾ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ:  Ludhiana Protest News: ਨਾਗਰਿਕਤਾ ਸੋਧ ਐਕਟ (CAA) ਨੂੰ ਲੈ ਕੇ Ludhiana ਦੇ ਵਿੱਚ ਪੱਕਾ ਧਰਨਾ ਸ਼ੁਰੂ

ਆਖਰਕਾਰ ਘੁਮਾਰ ਮੰਡੀ ਨੇੜੇ ਪੰਪ ਵਰਕਰ ਨੇ ਦੋਸ਼ੀ ਕਾਰ ਸਵਾਰ ਨੂੰ ਫੜ ਲਿਆ। ਫੜੇ ਗਏ ਨੌਜਵਾਨ ਨੇ ਦੱਸਿਆ ਕਿ ਉਹ ਇਕ ਪੁਲਿਸ ਮੁਲਾਜ਼ਮ ਦਾ ਬੇਟਾ ਹੈ। ਜਿੱਥੋਂ ਉਸਨੂੰ ਥਾਣਾ ਡਿਵੀਜ਼ਨ ਨੰਬਰ -8 ਲਿਜਾਇਆ ਗਿਆ। ਉਥੋਂ ਪਤਾ ਲੱਗਿਆ ਕਿ ਇਹ ਕੇਸ ਪੀ.ਏ.ਯੂ. ਨਾਲ ਸਬੰਧਤ ਹੈ ਇਸ ਤੋਂ ਬਾਅਦ ਉਸ ਨੂੰ ਪੀ.ਏ.ਯੂ. ਲਿਆਂਦਾ ਗਿਆ। ਜਿਥੇ ਪੁਲਿਸ ਨੇ ਪੰਪ ਵਰਕਰ ਦੀ ਸ਼ਿਕਾਇਤ ‘ਤੇ ਦੋਸ਼ੀ ਅਤਿੰਦਰਪਾਲ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਮਹਿੰਦਰ ਸਿੰਘ ਨੇ ਦੱਸਿਆ ਕਿ ਹੰਬੜਾਂ ਰੋਡ, ਰਾਮ ਸ਼ਰਨਮ ਨੇੜੇ ਉਸਦਾ ਪੈਟਰੋਲ ਪੰਪ ਹੈ। ਉਹ ਕਹਿੰਦਾ ਹੈ ਕਿ ਉਕਤ ਦੋਸ਼ੀ ਪਹਿਲਾਂ ਵੀ ਉਸਦੇ ਪੈਟਰੋਲ ਪੰਪ ‘ਤੇ ਅਜਿਹੀ ਵਾਰਦਾਤ ਨੂੰ ਅੰਜਾਮ ਦੇ ਚੁੱਕਾ ਹੈ। ਇਸ ਤੋਂ ਪਹਿਲਾਂ ਉਸਨੇ ਸ਼ਹਿਰ ਦੇ ਕਈ ਹੋਰ ਪੈਟਰੋਲ ਪੰਪਾਂ ‘ਤੇ ਅਜਿਹਾ ਕੀਤਾ ਸੀ। ਉਸਦੀ ਕਾਰ ਵਿਚੋਂ ਕੁਝ ਜਾਅਲੀ ਨੰਬਰ ਪਲੇਟਾਂ ਵੀ ਮਿਲੀਆਂ ਹਨ। ਉਹ ਹਰ ਪੰਪ ‘ਤੇ ਵੱਖਰੀ ਪਲੇਟ ਲਗਾ ਕੇ ਜਾਂਦਾ ਸੀ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ
TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago