ਲੁਧਿਆਣਾ

Ludhiana Accident News : ਖੁਸ਼ੀਆਂ ਬਦਲੀਆਂ ਦੁੱਖਾਂ ਵਿੱਚ, ਵਿਆਹ ਮਗਰੋਂ ਸੜਕ ਹਾਦਸੇ ਵਿੱਚ ਲਾੜੇ ਤੇ ਜੀਜੇ ਦੀ ਹੋਈ ਮੌਤ

ਵਿਆਹ ਤੋਂ ਕੁਝ ਘੰਟੇ ਬਾਦ ਨੌਜਵਾਨ ਆਪਣੇ ਜੀਜੇ ਨੂੰ ਨਾਲ ਲੈਕੇ ਦੋਸਤਾਂ ਨਾਲ ਪਾਰਟੀ ਕਰਨ ਗਿਆ ਸੀ। ਪਰ ਹਾਦਸੇ ਵਿੱਚ ਦੋਵਾਂ ਨੇ ਆਪਣੀ ਜਾਨ ਗੁਆ ​​ਦਿੱਤੀ। ਇਹ ਹਾਦਸਾ ਬੁੱਧਵਾਰ ਰਾਤ ਨੂੰ ਲੁਧਿਆਣਾ ਦੇ ਭੱਟੀਆ ਰੋਡ ‘ਤੇ ਵਾਪਰਿਆ ਅਤੇ ਬੁੱਧਵਾਰ ਨੂੰ ਹੀ ਉਸਦਾ ਵਿਆਹ ਹੋਇਆ ਸੀ। ਹਾਦਸੇ ਵਿੱਚ ਹਿਮਾਚਲ ਦੇ ਮੰਡੀ ਦੇ ਰਹਿਣ ਵਾਲਾ ਲਾੜੇ ਦੇ ਜੀਜੇ ਦੀ ਵੀ ਮੌਤ ਹੋ ਗਈ। ਹੋਰ ਪੰਜ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਸਲੇਮ ਟਾਬਰੀ ਥਾਣੇ ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਲੋਕਾਂ ਨੇ ਸ਼ਰਾਬ ਪੀਤੀ ਹੋਈ ਸੀ। ਉਹਨਾਂ ਦੀ ਕਾਰ ਕੈਂਟਰ ਦੇ ਹੇਠਾਂ ਫੱਸ ਗਈ। ਪੁਲਿਸ ਨੇ ਲਾਸ਼ਾਂ ਦਾ ਪੋਸਟ ਮਾਰਟਮ ਕਰਵਾ ਕੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ ਹੈ। ਦੂਜੇ ਜ਼ਖਮੀਆਂ ਦੀ ਹਾਲਤ ਸਥਿਰ ਬਣੀ ਹੋਈ ਹੈ। ਭੱਟਿਆ ਨਿਵਾਸੀ ਰਾਹੁਲ ਦਾ ਵਿਆਹ ਬੁੱਧਵਾਰ ਨੂੰ ਪਿੰਡ ਭੋਰਾ (ਲੁਧਿਆਣਾ) ਦੀ ਵਸਨੀਕ ਮਧੂ ਨਾਲ ਹੋਇਆ ਸੀ।

ਇਹ ਵੀ ਪੜ੍ਹੋ : Ludhiana Murder News: ਗੂੰਗੀ-ਬੋਲ਼ੀ ਲੜਕੀ ਦੀ ਖੇਤ ਵਿੱਚੋਂ ਮਿਲੀ ਲਾਸ਼, 5 ਘੰਟਿਆਂ ਦੇ ਅੰਦਰ ਪੁਲਿਸ ਨੇ ਕੀਤਾ ਮਾਮਲੇ ਦਾ ਖੁਲਾਸਾ

ਉਹ ਬੁੱਧਵਾਰ ਸ਼ਾਮ ਨੂੰ ਉਹ ਡੌਲੀ ਲੈ ਕੇ ਘਰ ਪਹੁੰਚਿਆ। ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਸੀ। ਦੇਰ ਸ਼ਾਮ, ਲਾੜਾ ਆਪਣੇ ਕੁਝ ਰਿਸ਼ਤੇਦਾਰਾਂ ਨੂੰ ਵਿਆਹ ਦੇ ਜਸ਼ਨ ਲਈ ਕਾਰ ਵਿੱਚ ਘਰੋਂ ਬਾਹਰ ਲੈ ਗਿਆ। ਉਹ ਦੇਰ ਰਾਤ ਸ਼ਰਾਬ ਪੀ ਕੇ ਰਾਤ ਕਰੀਬ 10.30 ਵਜੇ ਕਾਰ ਵਿੱਚ ਆਪਣੇ ਘਰ ਨੂੰ ਪਰਤ ਰਿਹਾ ਸੀ। ਜੱਸੀਆਂ ਚੌਂਕ ਵਿਖੇ, ਉਸ ਦੀ ਤੇਜ਼ ਰਫਤਾਰ ਕਾਰ ਅੱਗੇ ਜਾ ਰਹੇ ਕੈਂਟਰ ਦੇ ਹੇਠਾਂ ਜਾ ਟਕਰਾਈ।

ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ। ਉਨ੍ਹਾਂ ਨੇ ਕਰੇਨ ਨੂੰ ਬੁਲਾਇਆ ਅਤੇ ਕਾਰ ਨੂੰ ਬਾਹਰ ਕੱਡਿਆ। ਇਸ ਹਾਦਸੇ ਵਿੱਚ ਲਾੜੇ ਰਾਹੁਲ ਅਤੇ ਮੰਡੀ ਦੇ ਰਹਿਣ ਵਾਲੇ ਉਸਦੇ ਜੀਜੇ ਰਾਜੂ ਦੀ ਮੌਤ ਹੋ ਗਈ। ਲਾੜੇ ਦਾ ਭਰਾ ਆਸ਼ੂ, ਤਾਉ ਦਾ ਬੇਟੇ ਅਜੈ, ਦੋਸਤ ਨਵੀਨ ਅਤੇ ਚਿੰਟੁ ਨੂੰ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਕਾਰ ਵਿੱਚ ਸਵਾਰ ਅਨੀਸ਼ ਕੁਮਾਰ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸਨੂੰ ਡੀਐਮਸੀ ਵਿੱਚ ਦਾਖਲ ਕਰਵਾਇਆ ਗਿਆ ਹੈ।

ਜੰਮੂ ਦੇ ਰਹਿਣ ਵਾਲੇ ਸ਼ਮਸ਼ੇਰ ਕੋਹਲੀ ਦੇ ਦੱਸਿਆ, ਉਹ ਪਿੰਡ ਸਰਾਭਾ ਤੋਂ ਅੰਡੇ ਲੈ ਕੇ ਜੰਮੂ ਜਾ ਰਿਹਾ ਸੀ। ਜਲੰਧਰ ਬਾਈਪਾਸ ਤੋਂ ਉਹ ਸਰਵਿਸ ਲੇਨ ਵਿਚ ਆਪਣਾ ਕੈਂਟਰ ਚਲਾ ਰਿਹਾ ਸੀ। ਜਿੱਦਾਂ ਹੀ ਉਹ ਜੱਸੀਆਂ ਦੇ ਨੇੜੇ ਆਇਆ, ਉਸਦੇ ਕੈਂਟਰ ਦੇ ਪਿਛਲੇ ਪਾਸੇ ਇੱਕ ਜ਼ੋਰਦਾਰ ਤ੍ਹਹਾਰ ਹੋਈ। ਉਸਨੇ ਤੁਰੰਤ ਕੈਂਟਰ ਦੇ ਬ੍ਰੇਕ ਲਗਾ ਦਿੱਤੇ। ਇਸ ਤੋਂ ਬਾਅਦ, ਜਦੋਂ ਉਸਨੇ ਪਿੱਛੇ ਆ ਕੇ ਦੇਖਿਆ ਤਾਂ ਕਾਰ ਕੈਂਟਰ ਦੇ ਹੇਠਾਂ ਪਈ ਸੀ। ਉਸਨੇ ਇਸ ਬਾਰੇ ਪੁਲਿਸ ਨੂੰ ਦੱਸਿਆ। ਮੌਕੇ ‘ਤੇ ਕਰੇਨ ਨੂੰ ਬੁਲਾ ਕੇ, ਕਿਸੇ ਤਰ੍ਹਾਂ ਕਾਰ ਨੂੰ ਕੈਂਟਰ ਤੋਂ ਬਾਹਰ ਕੱਡਿਆ ਗਿਆ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ
TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

3 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

3 ਸਾਲ ago