ਜਲੰਧਰ

jalandhar Gangster News: ਜਲੰਧਰ ਵਿੱਚ 2 ਗੈਂਗਸਟਰਾਂ ਨੂੰ ਭਾਰੀ ਅਸਲੇ ਅਤੇ ਬੁਲਟ ਪਰੂਫ ਜੈਕਟ ਸਮੇਤ ਕੀਤਾ ਗ੍ਰਿਫਤਾਰ

jalandhar Gangster News: ਭੋਗਪੁਰ ਪੁਲਸ ਵੱਲੋਂ ਇਕ ਮੁਖਬਰ ਦੀ ਇਤਲਾਹ ‘ਤੇ ਸੂਬੇ ਵਿਚ ਲਗਜ਼ਰੀ ਗੱਡੀਆਂ ਲੁੱਟਣ ਵਾਲੇ ਗਿਰੋਹ ਦੇ 2 ਖਤਰਨਾਕ ਗੈਂਗਸਟਰਾਂ ਨੂੰ ਅਸਲੇ ਅਤੇ ਬੁਲਟ ਪਰੂਫ ਜੈਕੇਟ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਭੋਗਪੁਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਪੁੱਤਰ ਚਮਕੌਰ ਸਿੰਘ ਵਾਸੀ ਬਰਿਆਣਾ ਥਾਣਾ ਘੁਮਾਣ ਗੁਰਦਾਸਪੁਰ ਜੋ ਕਿ ਇਕ ਨਾਮੀ ਗੈਂਗਸਟਰ ਹੈ ਅਤੇ ਕਈ ਮਾਮਲਿਆਂ ਵਿਚ ਭਗੌੜਾ ਹੈ, ਜੇਲ੍ਹ ਵਿਚ ਬੰਦ ਬਲਜਿੰਦਰ ਸਿੰਘ ਉਰਫ ਬਿੱਲਾ ਪੁੱਤਰ ਨਿਰੰਜਣ ਸਿੰਘ ਵਾਸੀ ਮਡਿਆਲਾ ਦਾ ਸਾਥੀ ਹੈ।

ਇਹ ਵੀ ਪੜ੍ਹੋ: Jalandhar News: TicTok ਐਪ ਨੂੰ ਗੂਗਲ ਨੇ ਕੀਤਾ ਅਪਰੂਵ, ਜਲੰਧਰ ਦੇ ਇੰਜੀਨੀਅਰ ਨੇ ਕੀਤਾ ਕਮਾਲ ਦਾ ਕੰਮ

ਇਨ੍ਹਾਂ ਨੇ ਹੋਰ ਸਾਥੀਆਂ ਨਾਲ ਮਿਲ ਕੇ ਇਕ ਗਿਰੋਹ ਬਣਾਇਆ ਹੋਇਆ ਹੈ। ਬਲਜਿੰਦਰ ਸਿੰਘ ਬਿੱਲਾ ਰਾਹੀਂ ਇਨ੍ਹਾਂ ਦੇ ਸਬੰਧ ਪਾਕਿਸਤਾਨੀ ਸਮਗਲਰਾਂ ਨਾਲ ਹਨ ਜਿਨ੍ਹਾਂ ਰਾਹੀਂ ਇਨ੍ਹਾਂ ਨੇ ਭਾਰੀ ਮਾਤਰਾ ਵਿਚ ਆਟੋਮੈਟਿਕ ਹਥਿਆਰ ਮੰਗਵਾਏ ਹੋਏ ਹਨ। ਇਹ ਗਿਰੋਹ ਹਥਿਆਰਾਂ ਦੀ ਨੋਕ ‘ਤੇ ਹਾਈਵੇ ਤੋਂ ਲਗਜ਼ਰੀ ਗੱਡੀਆਂ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ ਅਤੇ ਆਮ ਲੋਕਾਂ ਨੂੰ ਡਰਾ ਧਮਕਾ ਕੇ ਵਸੂਲੀ ਕਰਦੇ ਹਨ।

ਅੱਜ ਇਸ ਗਿਰੋਹ ਵਿਚ ਸ਼ਾਮਲ ਗੈਂਗਸਟਰ ਹੁਸ਼ਿਆਰਪੁਰ ਤੋਂ ਬੁਲੋਵਾਲ ਰਾਹੀਂ ਭੋਗਪੁਰ ਵੱਲ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਆ ਰਹੇ ਹਨ। ਪੁਲਸ ਵੱਲੋਂ ਇਸ ਸਬੰਧ ਵਿਚ ਤੁਰੰਤ ਕਾਰਵਾਈ ਕਰਦੇ ਹੋਏ ਡੀ. ਐੱਸ. ਪੀ. ਹਰਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਭੋਗਪੁਰ ਬਹਿਰਾਮ ਰੋਡ ‘ਤੇ ਨਾਕਾਬੰਦੀ ਕਰਕੇ ਇਕ ਕਾਰ ਵਿਚ ਸਵਾਰ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਗੈਂਗਸਟਰਾਂ ਤੋਂ ਹਥਿਆਰ ਅਤੇ ਇਕ ਬੁਲੇਟ-ਪਰੂਫ ਜੈਕੇਟ ਵੀ ਬਰਾਮਦ ਕੀਤੀ ਹੈ, ਜੋ ਕਥਿਤ ਤੌਰ ‘ਤੇ ਸਰਹੱਦ ਪਾਰੋਂ ਭਾਰਤ ਵਿਚ ਹਥਿਆਰਾਂ ਦੀ ਤਸਕਰੀ ਵਿਚ ਵੀ ਸ਼ਾਮਲ ਸਨ। ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਗੁਰਪ੍ਰੀਤ ਗੋਪੀ ਅਤੇ ਜਰਮਨ ਸਿੰਘ ਨੂੰ ਬੁਲਟ ਪਰੂਫ ਜੈਕੇਟ ਗੈਂਗਸਟਰ ਗੋਪੀ ਘਣਸ਼ਾਮਪੁਰੀਆ ਵੱਲੋਂ ਦਿੱਤੀ ਗਈ ਸੀ।

ਇਨ੍ਹਾਂ ਪਾਸੋਂ 32 ਬੋਰ ਦਾ ਰਿਵਾਲਵਰ, ਇਕ 30 ਬੋਰ ਦਾ ਪਿਸਟਲ ਅਤੇ ਅਣਚੱਲੇ ਕਾਰਤੂਸ ਬਰਾਮਦ ਕੀਤੇ ਗਏ ਸਨ। ਇਹ ਗੈਂਗਸਟਰ ਇਕ ਵਰਨਾ ਕਾਰ ਵਿਚ ਸਵਾਰ ਸਨ। ਗੁਰਪ੍ਰੀਤ ਸਿੰਘ ਵਲੋਂ ਪੁਲਸ ਸਾਹਮਣੇ ਕੀਤੇ ਗਏ ਇਸ ਖੁਲਾਸੇ ਤੋਂ ਬਾਅਦ 12 ਬੋਰ ਪੰਪ ਐਕਸ਼ਨ ਰਾਈਫਲ ਨੂੰ ਪੰਜ ਜ਼ਿੰਦਾ ਕਾਰਤੂਸ, ਦੋ 9 ਐੱਮ.ਐੱਮ. ਗਲਾਕ ਪਿਸਟਲ (ਆਸਟ੍ਰੀਆ ਦੇ ਮੇਡ ਇਨ ਆਸਟਰੀਆ) ਸਮੇਤ ਦੋ ਅਣਚੱਲੇ ਕਾਰਤੂਸ (ਪਾਕਿਸਤਾਨ ਆਰਡੀਨੈਂਸ ਫੈਕਟਰੀ ਦੇ ਨਿਸ਼ਾਨੇਬਾਜ਼ੀ) ਨਾਲ ਬਰਾਮਦ ਹੋਏ। ਰਿਵਾਲਵਰ .455 ਬੋਰ ਦੇ ਪੰਜ ਲਾਈਵ ਰੋਂਦ, 19 ਰੋਂਦ 32 ਬੋਰ ਰਿਵਾਲਵਰ ਅਤੇ ਅੱਠ ਰੋਂਡ 32 ਬੋਰ ਸਪੈਸ਼ਲ ਰਿਵਾਲਵਰ ਹਨ। ਇਹ ਸਾਰੇ ਹਥਿਆਰ ਪਲਾਸਟਿਕ ਦੀ ਪਾਈਪ ਵਿਚ ਪੈਕ ਕੀਤੇ ਗਏ ਸਨ ਅਤੇ ਰਈਆ (ਅੰਮ੍ਰਿਤਸਰ) ਨੇੜੇ ਨਹਿਰ ਦੇ ਕਿਨਾਰੇ ਧਰਤੀ ਹੇਠ ਦੱਬੇ ਗਏ ਸਨ। ਪੁਲਸ ਨੇ ਵਰਨਾ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ
TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago