ਪੰਜਾਬ

Corona in Punjab: ਰੋਪੜ ਵਿੱਚ COVID19 ਦਾ ਕਹਿਰ, Corona ਦੇ ਪਹਿਲੇ ਮਰੀਜ਼ ਦੀ ਮੌਤ

Corona in Punjab: ਪੰਜਾਬ ਦੇ ਰੂਪਨਗਰ ਦੇ ਪਿੰਡ ਚਿਤਾਮਲੀ ‘ਚ ਅੱਜ ਕੋਰੋਨਾ ਵਾਇਰਸ ਪੀੜਤ 55 ਸਾਲ ਦੇ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਕਤ ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਸੀ, ਜਿਸ ਦੌਰਾਨ ਉਸ ਨੂੰ ਪੀ. ਜੀ. ਆਈ. ‘ਚ ਰੱਖਿਆ ਗਿਆ ਸੀ, ਜਿਥੇ ਅੱਜ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਰੂਪਨਗਰ ‘ਚ ਕੋਰੋਨਾ ਵਾਇਰਸ ਨਾਲ ਇਹ ਪਹਿਲੀ ਮੌਤ ਹੋਈ ਹੈ। ਜ਼ਿਕਰਯੋਗ ਹੈ ਕਿ ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਜਿੱਥੇ ਪੂਰੀ ਦੁਨੀਆ ‘ਚ ਤਬਾਹੀ ਮਚਾ ਰਿਹਾ ਹੈ।

ਇਹ ਵੀ ਪੜ੍ਹੋ: Corona Outbreak in Punjab: Corona ਨੇ ਪੰਜਾਬ ਵਿੱਚ ਪਸਾਰੇ ਆਪਣੇ ਪੈਰ, ਜਲੰਧਰ ਵਿੱਚ ਇੱਕ ਹੋਰ ਪੋਜ਼ੀਟਿਵ ਕੇਸ ਆਇਆ ਸਾਹਮਣੇ

ਉਥੇ ਹੀ ਭਾਰਤ ਦੇ ਲਗਭਗ 27 ਸੂਬੇ ਪੂਰੀ ਤਰ੍ਹਾਂ ਕੋਰੋਨਾ ਵਾਇਰਸ ਦੀ ਜਕੜ ‘ਚ ਹਨ। ਪੰਜਾਬ ‘ਚ ਵੀ ਕੋਰੋਨਾ ਵਾਇਰਸ ਨੇ ਆਪਣੇ ਪੈਰ ਪਸਾਰ ਲਏ ਹਨ। ਪੰਜਾਬ ‘ਚ ਹੁਣ ਤੱਕ 101 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਦਕਿ ਇਸ ਨਾਲ ਹੁਣ ਤਕ 9 ਲੋਕਾਂ ਦੀ ਮੌਤ ਹੋ ਚੁਕੀ ਹੈ। ਮੋਹਾਲੀ ‘ਚ ਸਭ ਤੋਂ ਵੱਧ ਕੋਰੋਨਾ ਦੇ 26 ਪਾਜ਼ੇਟਿਵ ਕੇਸ ਹਨ, ਨਵਾਂਸ਼ਹਿਰ ‘ਚ 19 ਪਾਜ਼ੇਟਿਵ ਕੇਸ, ਹੁਸ਼ਿਆਰਪੁਰ ‘ਚ 07 ਕੇਸ, ਜਲੰਧਰ ‘ਚ 08 ਕੇਸ, ਲੁਧਿਆਣਾ ‘ਚ 06 ਕੇਸ, ਅੰਮ੍ਰਿਤਸਰ ‘ਚ 10 ਕੇਸ, ਰੋਪੜ ‘ਚ 03 ਕੇਸ, ਮਾਨਸਾ ‘ਚ 05 ਕੇਸ, ਪਠਾਨਕੋਟ ‘ਚ 07 ਕੇਸ, ਮੋਗਾ ‘ਚ 04 ਕੇਸ ਅਤੇ ਫਤਿਹਗੜ੍ਹ ‘ਚ 02 ਪਾਜ਼ੀਟਿਵ ਕੇਸ ਹੁਣ ਤਕ ਸਾਹਮਣੇ ਆ ਚੁਕੇ ਹਨ। ਇਨ੍ਹਾਂ ਤੋਂ ਇਲਾਵਾ ਪਟਿਆਲਾ, ਬਰਨਾਲਾ ਤੇ ਕਪੂਰਥਲਾ ‘ਚ ਇਕ-ਇਕ ਕੇਸ ਅਜੇ ਤਕ ਸਾਹਮਣੇ ਆਇਆ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ
TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago