ਅੰਮ੍ਰਿਤਸਰ ਤੋਂ ਮਹਾਂਰਾਸ਼ਟਰ ਲਈ ਜਾ ਰਹੀ ਐਕਸਪ੍ਰੈਸ ਟਰੇਨ ਦੀ ਅਮਰਜੈਂਸੀ ਖਿੜਕੀ ‘ਚੋਂ ਡੇਢ ਸਾਲ ਦੀ ਮਾਸੂਮ ਬੱਚੀ ਬਾਹਰ ਡਿੱਗ ਗਈ ਹੈ। ਜਿਸ ਵੇਲੇ ਬੱਚੀ ਟਰੇਨ ਵਿਚੋਂ ਬਾਹਰ ਡਿੱਗੀ, ਉਦੋਂ ਇਸ ਬੱਚੀ ਦੀ ਮਾਂ ਵਿਸ਼ਾਲੀ ਸ਼ਰਮਾਬੱਚੀ ਨੂੰ ਅਪਣੇ 2 ਹੋਰ ਛੋਟੇ ਬੱਚਿਆਂ ਸਮੇਤ ਸੀਟ ‘ਤੇ ਛੱਡ ਕੇ ਬਾਥਰੂਮ ਲਈ ਗਈ ਹੋਈ ਸੀ।
ਜਦੋਂ ਉਹ ਵਾਪਸ ਆਈ ਤਾਂ ਉਸ ਦੀ 5 ਸਾਲ ਦੀ ਵੱਡੀ ਧੀ ਨੇ ਮਾਂ ਨੂੰ ਦੱਸਿਆ ਕਿ ਛੋਟੀ ਬੱਚੀ ਮਾਹਿਰਾ ਖਿੜਕੀ ਵਿਚੋਂ ਬਾਹਰ ਡਿੱਗ ਗਈ ਹੈ। ਇਹ ਪਤਾ ਲਗਦੇ ਹੀ ਬੱਚੀ ਦੀ ਮਾਂ ਵਿਸ਼ਾਲੀ ਸ਼ਰਮਾ ਨੇ ਰੌਲਾ ਪਾ ਦਿੱਤਾ ਅਤੇ ਗੱਡੀ ਵਿਚ ਹੜਕੰਪ ਮਚ ਗਿਆ। ਮੁਸਾਫਰਾਂ ਨੇ ਤੁਰੰਤ ਗੱਡੀ ਦੀ ਚੇਨ ਖਿੱਚ ਦਿੱਤੀ ਅਤੇ ਗੱਡੀ ਸਮਰਾਲਾ ਸਟੇਸ਼ਨ ਤੋਂ ਕੁੱਝ ਦੂਰ ਜਾ ਕੇ ਰੁਕੀ।
ਦੂਜੇ ਪਾਸੇ ਗੱਡੀ ਤੋਂ ਬੱਚੀ ਦੇ ਗਿਰਨ ਦਾ ਕਿਸੇ ਰਾਹਗੀਰ ਨੇ ਦੇਖ ਲਿਆ ਤਾਂ ਉਸ ਨੇ ਬੱਚੀ ਨੂੰ ਸੰਭਾਲ ਲਿਆ ਸੀ। ਇਸ ਮਗਰੋਂ ਬੱਚੀ ਨੂੰ ਜਖਮੀ ਹਾਲਤ ਵਿਚ ਸਥਾਨਕ ਕੌਸ਼ਲ ਹਸਪਤਾਲ ਪਹੁੰਚਾਇਆ ਗਿਆ।
ਰੇਲਵੇ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਫਿਲਹਾਲ ਵਿਸ਼ਾਲੀ ਸ਼ਰਮਾ ਦੀ ਬੱਚੀ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੇ ਠੀਕ ਹੁੰਦੇ ਹੀ ਇਨ੍ਹਾਂ ਨੂੰ ਮੁੰਬਈ ਲਈ ਰਵਾਨਾ ਕਰਨ ਦਾ ਪ੍ਰਬੰਧ ਕੀਤਾ ਜਾਵੇਗਾ।
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…