ਜਦੋਂ ਚਲਦੀ ਟਰੇਨ ‘ਚੋਂ ਬਾਹਰ ਡਿੱਗੀ ਮਾਸੂਮ ਬੱਚੀ ਤਾਂ ਰੇਲਗੱਡੀ ਵਿਚ ਮਚਿਆ ਹੜਕੰਪ

When-the-baby-girl-falls-from-the-moving-train

ਅੰਮ੍ਰਿਤਸਰ ਤੋਂ ਮਹਾਂਰਾਸ਼ਟਰ ਲਈ ਜਾ ਰਹੀ  ਐਕਸਪ੍ਰੈਸ ਟਰੇਨ ਦੀ ਅਮਰਜੈਂਸੀ ਖਿੜਕੀ ‘ਚੋਂ ਡੇਢ ਸਾਲ ਦੀ ਮਾਸੂਮ ਬੱਚੀ ਬਾਹਰ ਡਿੱਗ ਗਈ ਹੈ। ਜਿਸ ਵੇਲੇ ਬੱਚੀ ਟਰੇਨ ਵਿਚੋਂ ਬਾਹਰ ਡਿੱਗੀ, ਉਦੋਂ ਇਸ ਬੱਚੀ ਦੀ ਮਾਂ ਵਿਸ਼ਾਲੀ ਸ਼ਰਮਾਬੱਚੀ ਨੂੰ ਅਪਣੇ 2 ਹੋਰ ਛੋਟੇ ਬੱਚਿਆਂ ਸਮੇਤ ਸੀਟ ‘ਤੇ ਛੱਡ ਕੇ ਬਾਥਰੂਮ ਲਈ ਗਈ ਹੋਈ ਸੀ।

ਜਦੋਂ ਉਹ ਵਾਪਸ ਆਈ ਤਾਂ ਉਸ ਦੀ 5 ਸਾਲ ਦੀ ਵੱਡੀ ਧੀ ਨੇ ਮਾਂ ਨੂੰ ਦੱਸਿਆ ਕਿ ਛੋਟੀ ਬੱਚੀ ਮਾਹਿਰਾ ਖਿੜਕੀ ਵਿਚੋਂ ਬਾਹਰ ਡਿੱਗ ਗਈ ਹੈ। ਇਹ ਪਤਾ ਲਗਦੇ ਹੀ ਬੱਚੀ ਦੀ ਮਾਂ ਵਿਸ਼ਾਲੀ ਸ਼ਰਮਾ ਨੇ ਰੌਲਾ ਪਾ ਦਿੱਤਾ ਅਤੇ ਗੱਡੀ ਵਿਚ ਹੜਕੰਪ ਮਚ ਗਿਆ। ਮੁਸਾਫਰਾਂ ਨੇ ਤੁਰੰਤ ਗੱਡੀ ਦੀ ਚੇਨ ਖਿੱਚ ਦਿੱਤੀ ਅਤੇ ਗੱਡੀ ਸਮਰਾਲਾ ਸਟੇਸ਼ਨ ਤੋਂ ਕੁੱਝ ਦੂਰ ਜਾ ਕੇ ਰੁਕੀ।

ਦੂਜੇ ਪਾਸੇ ਗੱਡੀ ਤੋਂ ਬੱਚੀ ਦੇ ਗਿਰਨ ਦਾ ਕਿਸੇ ਰਾਹਗੀਰ ਨੇ ਦੇਖ ਲਿਆ ਤਾਂ ਉਸ ਨੇ ਬੱਚੀ ਨੂੰ ਸੰਭਾਲ ਲਿਆ ਸੀ। ਇਸ ਮਗਰੋਂ ਬੱਚੀ ਨੂੰ ਜਖਮੀ ਹਾਲਤ ਵਿਚ ਸਥਾਨਕ ਕੌਸ਼ਲ ਹਸਪਤਾਲ ਪਹੁੰਚਾਇਆ ਗਿਆ।

ਰੇਲਵੇ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਫਿਲਹਾਲ ਵਿਸ਼ਾਲੀ ਸ਼ਰਮਾ ਦੀ ਬੱਚੀ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੇ ਠੀਕ ਹੁੰਦੇ ਹੀ ਇਨ੍ਹਾਂ ਨੂੰ ਮੁੰਬਈ ਲਈ ਰਵਾਨਾ ਕਰਨ ਦਾ ਪ੍ਰਬੰਧ ਕੀਤਾ ਜਾਵੇਗਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ