ਸੁਪਰੀਮ ਕੋਰਟ ਨੇ ਟੀਮ ਇੰਡੀਆ ਦੇ ਸਾਬਕਾ ਗੇਂਦਬਾਜ਼ ਸ੍ਰੀਸੰਤ ਨੂੰ ਵੱਡੀ ਰਾਹਤ ਦਿੱਤੀ ਹੈ। ਕੋਰਟ ਨੇ ਬੀਸੀਸੀਆਈ ਵੱਲੋਂ ਇਸ ਗੇਂਦਬਾਜ਼ ‘ਤੇ ਲਾਏ ਤਾਉਮਰ ਬੈਨ ਨੂੰ ਖ਼ਤਮ ਕਰ ਦਿੱਤਾ ਹੈ। ਜੱਜ ਅਸ਼ੋਕ ਭੂਸ਼ਣ ਦੀ ਪ੍ਰਧਾਨਗੀ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੇ ਕ੍ਰਿਕਟ ਬੋਰਡ ਨੂੰ ਸ੍ਰੀਸੰਤ ਦੀ ਸਜ਼ਾ ਮੁੜ ਵਿਚਾਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ : 23 ਮਾਰਚ ਤੋਂ ਹੋ ਰਹੀ IPL ਦੀ ਸ਼ੁਰੂਆਤ , ਪਹਲੇ ਦੋ ਹਫ਼ਤਿਆਂ ਦਾ ਸ਼ਡਿਊਲ ਜਾਰੀ
ਸ੍ਰੀਸੰਤ ਤੋਂ ਬੇਸ਼ੱਕ ਬੈਨ ਹਟ ਗਿਆ ਹੈ ਪਰ ਉਹ ਅਜੇ ਵੀ ਖੇਡ ਨਹੀਂ ਪਾਉਣਗੇ। ਅਦਾਲਤ ਨੇ ਕਿਹਾ ਕਿ ਬੀਸੀਸੀਆਈ ਸ੍ਰੀਸੰਤ ਦਾ ਪੱਖ ਵੀ ਸੁਣੇ ਤੇ ਲਾਈਫਟਾਈਮ ਬੈਨ ਕਾਫੀ ਜ਼ਿਆਦਾ ਹੈ। ਸ੍ਰੀਸੰਤ ‘ਤੇ 2013 ਆਈਪੀਐਲ ਸਪੌਟ ਫਿਕਸਿੰਗ ਮਾਮਲੇ ‘ਚ ਫਸੇ ਸੀ। ਇਸ ‘ਚ ਉਨ੍ਹਾਂ ਨੂੰ ਕਲੀਨ ਚਿੱਟ ਮਿਲ ਗਈ ਸੀ ਪਰ ਬੀਸੀਸੀਆਈ ਨੇ ਉਨ੍ਹਾਂ ਦੇ ਖੇਡਣ ‘ਤੇ ਬੈਨ ਲਾ ਦਿੱਤਾ ਸੀ।
ਫੈਸਲੇ ਤੋਂ ਬਾਅਦ ਸ੍ਰੀਸੰਤ ਖੁਦ ਵੀ ਮੀਡੀਆ ਸਾਹਮਣੇ ਆਏ ਤੇ ਉਨ੍ਹਾਂ ਨੇ ਵਕੀਲਾਂ ਦਾ ਧੰਨਵਾਦ ਕੀਤਾ ਤੇ ਕਿਹਾ, “ਮੈਦਾਨ ‘ਤੇ ਵਾਪਸੀ ਲਈ ਮੈ ਤਿਆਰ ਹਾਂ। ਜੇਕਰ ਲਿਏਂਡਰ ਪੇਸ 45 ਸਾਲ ਦੀ ਉਮਰ ‘ਚ ਗ੍ਰੈਂਡਸਲੈਮ ਖੇਡ ਸਕਦੇ ਹਨ ਤਾਂ ਮੈਂ ਵੀ ਕ੍ਰਿਕਟ ਖੇਡ ਸਕਦਾ ਹਾਂ।”
Source:AbpSanjha
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…