ਦੇਸ਼

Corona Virus Test ਦੇ ਲਈ ਆਨਲਾਈਨ ਬੁਕਿੰਗ ਸ਼ੁਰੂ, ਘਰ ਬੈਠੇ ਹੋਵੇਗਾ ਟੇਸਟ

ਦੁਨੀਆ ਭਰ ਵਿੱਚ ਇਸ ਸਮੇਂ ਕੋਰੋਨਾ ਟੈਸਟ ਕਿੱਟ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਅਜਿਹੀ ਸਥਿਤੀ ਵਿਚ Practo ਨੇ ਘੋਸ਼ਣਾ ਕੀਤੀ ਹੈ ਕਿ Covid-19 ਟੈਸਟ ਕਰਵਾਉਣ ਲਈ ਤੁਸੀਂ ਆਨਲਾਈਨ ਟੈਸਟ ਬੁੱਕ ਕਰਵਾ ਸਕਦੇ ਹੋ। ਕੰਪਨੀ ਨੇ ਇਸ ਲਈ ਥਾਇਰੋਕੇਅਰ ਨਾਲ ਪਾਰਟਨਰਸ਼ਿਪ ਕੀਤੀ ਹੈ।

ਬੰਗਲੌਰ ਦੀ ਇਸ ਕੰਪਨੀ ਨੇ ਕਿਹਾ ਹੈ ਕਿ ਥਾਇਰੋਕੇਅਰ ਦੇ ਨਾਲ ਮਿਲ ਕੇ Covid-19 ਡਿਟੇਕ੍ਸ਼ਣ ਟੇਸਟ ਕੀਤੇ ਜਾ ਰਹੇ ਹਨ ਅਤੇ ਇਸ ਨੂੰ ਭਾਰਤ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸਦੇ ਨਾਲ ਹੀ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਯਾਨੀ ICMR ਨੇ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।

Practo ਨੇ ਕਿਹਾ ਹੈ, ‘ਫਿਲਹਾਲ ਮੁੰਬਈ ਦੇ ਲੋਕਾਂ ਲਈ ਟੇਸਟ ਆਨਲਾਈਨ ਉਪਲਬਧ ਹੈ ਅਤੇ ਜਲਦੀ ਹੀ ਇਸ ਨੂੰ ਪੂਰੇ ਦੇਸ਼ ਲਈ ਉਪਲਬਧ ਕਰ ਦਿੱਤਾ ਜਾਵੇਗਾ। ਇਸਦੇ ਲਈ ਡਾਕਟਰ ਦੇ ਪ੍ਰੇਸਕ੍ਰਿਪਸ਼ਣ ਦੀ ਜ਼ਰੂਰਤ ਹੋਏਗੀ ਅਤੇ ਟੇਸਟ ਰਿਕਵਿਜਿਸ਼ਨ ਫਾਰਮ ਨੂੰ ਭਰਨਾ ਪਏਗਾ ਜਿਸ ਤੇ ਫਿਸ਼ੀਅਨ ਦਸਤਖਤ ਕਰਨਗੇ। ਟੈਸਟ ਦੌਰਾਨ ਫੋਟੋ ਆਈਡੀ ਕਾਰਡ ਦੀ ਵੀ ਜ਼ਰੂਰਤ ਹੋਏਗੀ।

ਇਹ ਵੀ ਪੜ੍ਹੋ : Corona ਦੇ ਖਤਰੇ ਤੋਂ ਇਸ ਤਰ੍ਹਾਂ ਠੀਕ ਹੋ ਰਹੇ ਮਰੀਜ਼, ਇਹ 7 ਦਵਾਈਆਂ ਦੇ ਰਹੀਆਂ ਕੋਰੋਨਾ ਨੂੰ ਮਾਤ

Covid-19 ਟੇਸਟ ਨੂੰ Practo ਦੀ ਵੈਬਸਾਈਟ ਤੋਂ 4,500 ਰੁਪਏ ਵਿੱਚ ਬੁੱਕ ਕੀਤਾ ਜਾ ਸਕਦਾ ਹੈ। ਬੁਕਿੰਗ ਤੋਂ ਬਾਅਦ ਮਰੀਜ਼ ਦੇ ਸੈਂਪਲ ਲਈ ਪ੍ਰਤੀਨਧੀਆਂ ਨੂੰ ਘਰ ਭੇਜਿਆ ਜਾਵੇਗਾ, ਜਿਹੜੇ ਸੈਂਪਲ ਲੈਕੇ ਜਾਣਗੇ।

ਕੰਪਨੀ ਨੇ ਕਿਹਾ ਹੈ ਕਿ ਸੈਂਪਲ ਲੈਣ ਲਈ ਭੇਜੇ ਗਏ ਪ੍ਰਤੀਨਧੀਆਈਸੀਐਮਆਰ ਦੁਆਰਾ ਜਾਰੀ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਗੇ। ਟੈਸਟਿੰਗ ਲਈ ਸਵੈਬ ਵਾਇਰਲ ਟ੍ਰਾਂਸਪੋਰਟ ਮਾਧਿਅਮ ਦੁਆਰਾ ਇਕੱਤਰ ਕੀਤੇ ਜਾਣਗੇ। ਇਸ ਨੂੰ ਕੋਲਡ ਚੇਨ ਵਿਚ ਥਾਇਰੋਕੇਅਰ ਲੈਬਾਰਟਰੀ ਵਿਚ ਭੇਜਿਆ ਜਾਵੇਗਾ ਜਿਸ ਨੂੰ Covid-19 ਟੈਸਟਿੰਗ ਲਈ ਚੁਣਿਆ ਗਿਆ ਹੈ।

ਕੰਪਨੀ ਨੇ ਕਿਹਾ ਹੈ ਕਿ Covid-19 ਦਾ ਟੈਸਟ ਨਤੀਜਾ ਵੈਬਸਾਈਟ ‘ਤੇ ਸੈਂਪਲ ਇਕੱਠਾ ਕਰਨ ਦੇ 24-48 ਘੰਟਿਆਂ ਦੇ ਅੰਦਰ ਜਾਰੀ ਕਰ ਦਿੱਤਾ ਜਾਵੇਗਾ। Practo ਦੇ ਚੀਫ ਸਿਹਤ ਕਾਰਜਨੀਤੀ ਅਧਿਕਾਰੀ ਡਾ. ਅਲੈਗਜ਼ੈਨਡਰ ਕੁਰੁਵਿਲਾ ਨੇ ਕਿਹਾ ਹੈ, ‘COVID-19 ਦੀ ਰੋਕਥਾਮ ਲਈ ਵਿਆਪਕ ਫੈਲਣ ਦੀ ਜਾਂਚ ਮਹੱਤਵਪੂਰਣ ਹੈ। ਜਿਸ ਕਿਸੇ ਨੂੰ ਵੀ ਕੋਰੋਨਾ ਦੇ ਲੱਛਣ ਦਿਖ ਰਹੇ ਹਨ ਉਹ ਇਸ ਦੀ ਜਾਂਚ ਕਰਵਾ ਸਕਦਾ ਹੈ।’

ਇਹ ਵੀ ਪੜ੍ਹੋ : Corona Virus ਨੇ ਫੜੀ ਰਫਤਾਰ, 1 ਹੀ ਦਿਨ ਵਿੱਚ ਆਏ ਇੱਕ ਲੱਖ ਨਵੇਂ ਕੇਸ

ਡਾ. ਅਲੈਗਜ਼ੈਨਡਰ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਨਿਰੰਤਰ ਲੈਬ ਕੇਂਦਰ ਨੂੰ ਵਧਾਉਣ ਲਈ ਕੰਮ ਕਰ ਰਹੀ ਹੈ। ਪ੍ਰੈਕਟੋ ਨੇ ਇਸ ਲਈ ਥਾਇਰੋਕੇਅਰ ਨਾਲ ਭਾਈਵਾਲੀ ਕੀਤੀ ਹੈ ਤਾਂ ਜੋ ਇਸ ਟੈਸਟ ਤਕ ਪਹੁੰਚਣ ਵਿਚ ਕੋਈ ਮੁਸ਼ਕਲ ਨਾ ਆਵੇ।

ਤੁਸੀਂ Practo ਦੀ ਵੈਬਸਾਈਟ ਤੇ Covid-19 ਟੈਸਟ ਪੈਕੇਜ ਬੁੱਕ ਕਰ ਸਕਦੇ ਹੋ ਅਤੇ ਤੁਸੀਂ ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਤੁਹਾਨੂੰ ਥਾਇਰੋਕੇਅਰ ਦੀ ਵੈਬਸਾਈਟ ‘ਤੇ ਵੀ ਇਹ ਜਾਣਕਾਰੀ ਮਿਲੇਗੀ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ
TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago