ਦੇਸ਼

PM Modi Latest News: ਗਰੀਬ ਲੋਕਾਂ ਲਈ ਜੋ ਪਿਛਲੇ 6 ਸਾਲਾਂ ਵਿੱਚ ਹੋਇਆ, ਉਨ੍ਹਾਂ ਕੰਮ ਪਹਿਲਾਂ ਕਦੇ ਨਹੀਂ ਹੋਇਆ: ਮੋਦੀ


PM Modi Latest News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ‘ਚ ਪਿਛਲੇ 6 ਸਾਲਾਂ ‘ਚ ਗਰੀਬਾਂ ਲਈ ਜਿੰਨਾ ਕੰਮ ਹੋਇਆ, ਓਨਾ ਪਹਿਲੇ ਕਦੇ ਨਹੀਂ ਹੋਇਆ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਮੱਧ ਪ੍ਰਦੇਸ਼ ਦੇ ਰੇਹੜੀ ਪੱਟੜੀ ਵਾਲਿਆਂ ਨਾਲ ‘ਸਵਨਿਧੀ ਗੱਲਬਾਤ’ ‘ਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਕੋਸ਼ਿਸ਼ ਹੈ ਕਿ ਹਰੇਕ ਦੇਸ਼ ਵਾਸੀ ਦਾ ਜੀਵਨ ਆਸਾਨ ਹੋਵੇ ਅਤੇ ਉਹ ਆਤਮਨਿਰਭਰ ਬਣ ਸਕੇ।

ਇਹ ਵੀ ਪੜ੍ਹੋ: ਕੰਗਨਾ ਨੂੰ ਕੇਂਦਰ ਵਲੋਂ ਮਿਲੀ ‘Y’ ਸੁਰੱਖਿਆ, ਅਦਾਕਾਰਾ ਨੇ ਟਵਿੱਟਰ ਤੇ ਇੰਝ ਕੀਤਾ ਅਮਿਤ ਸ਼ਾਹ ਦਾ ਧੰਨਵਾਦ

ਉਨ੍ਹਾਂ ਨੇ ਕਿਹਾ,”ਸਾਡੇ ਦੇਸ਼ ‘ਚ ਗਰੀਬਾਂ ਦੀ ਗੱਲ ਤਾਂ ਬਹੁਤ ਹੋਈ ਹੈ ਪਰ ਗਰੀਬਾਂ ਲਈ ਜਿੰਨਾ ਕੰਮ ਪਿਛਲੇ 6 ਸਾਲਾਂ ‘ਚ ਹੋਇਆ ਹੈ, ਓਨਾ ਪਹਿਲਾਂ ਕਦੇ ਨਹੀਂ ਹੋਇਆ। ਹਰ ਉਹ ਖੇਤਰ, ਹਰ ਉਹ ਸੈਕਟਰ ਜਿੱਥੇ ਗਰੀਬ, ਪੀੜਤ, ਸ਼ੋਸ਼ਿਤ ਅਤੇ ਕਮਜ਼ੋਰ ਸੀ, ਸਰਕਾਰ ਦੀਆਂ ਯੋਜਨਾਵਾਂ ਉਸ ਦਾ ਸੰਬਲ ਬਣ ਕੇ ਆਈਆਂ।”ਕੋਵਿਡ-19 ਮਹਾਮਾਰੀ ਤੋਂ ਪ੍ਰਭਾਵਿਤ ਰੇਹੜੀ ਪੱਟੜੀ ਵਾਲਿਆਂ ਨੂੰ ਮੁੜ ਰੋਜ਼ੀ-ਰੋਟੀ ਨਾਲ ਜੋੜਨ ਲਈ ਕੇਂਦਰ ਸਰਕਾਰ ਨੇ ‘ਪ੍ਰਧਾਨ ਮੰਤਰੀ ਸਵਨਿਧੀ ਯੋਜਨਾ’ ਦੀ ਸ਼ੁਰੂਆਤ ਕੀਤੀ ਹੈ।

ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦਾ ਮਕਸਦ ਹੈ ਕਿ ਰੇਹੜੀ ਪੱਟੜੀ ਵਾਲੇ ਲੋਕ ਨਵੀਂ ਸ਼ੁਰੂਆਤ ਕਰ ਸਕਣ, ਆਪਣਾ ਕੰਮ ਫਿਰ ਸ਼ੁਰੂ ਕਰ ਸਕਣ, ਇਸ਼ ਲਈ ਉਨ੍ਹਾਂ ਨੂੰ ਆਸਾਨੀ ਨਾਲ ਪੂੰਜੀ ਮਿਲ ਸਕੇ ਅਤੇ ਉਨ੍ਹਾਂ ਨੂੰ ਜ਼ਿਆਦਾ ਵਿਆਜ਼ ਦੇ ਕੇ ਪੂੰਜੀ ਨਾ ਲਿਆਉਣੀ ਪਵੇ। ਉਨ੍ਹਾਂ ਨੇ ਕਿਹਾ,”ਇਸ ਯੋਜਨਾ ‘ਚ ਤਕਨੀਕ ਦੇ ਮਾਧਿਅਮ ਨਾਲ ਅਜਿਹੀ ਵਿਵਸਥਆ ਕੀਤੀ ਗਈ ਹੈ ਕਿ ਰੇਹੜੀ ਪੱਟੜੀ ਵਾਲੇ ਸਾਥੀਆਂ ਨੂੰ ਕਾਗਜ਼ ਜਮ੍ਹਾ ਕਰਵਾਉਣ ਲਈ ਲੰਬੀ ਲਾਈਨ ਨਹੀਂ ਲਗਾਉਣੀ ਪਵੇਗੀ।

ਇਹ ਵੀ ਪੜ੍ਹੋ: India vs China: LAC ‘ਤੇ ਹੋਈ ਫਾਇਰਿੰਗ, ਭਾਰਤੀ ਫੌਜ ਨੇ ਚੀਨ ਦੀ ਸਾਜ਼ਿਸ਼ ਨੂੰ ਕੀਤਾ ਅਸਫਲ

ਤੁਸੀਂ ਕਾਮਨ ਸਰਵਿਸ ਸੈਂਟਰ, ਨਗਰ ਪਾਲਿਕਾ ਦਫ਼ਤਰ ਜਾਂ ਬੈਂਕ ‘ਚ ਜਾ ਕੇ ਆਪਣੀ ਐਪਲੀਕੇਸ਼ਨ ਦੇ ਸਕਦੇ ਹਨ।”ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵੀ ਯਕੀਨੀ ਕੀਤਾ ਜਾਵੇਗਾ ਕਿ ‘ਸਵਨਿਧੀ ਯੋਜਨਾ’ ਨਾਲ ਜੁੜਨ ਵਾਲੇ ਰੇਹੜੀ ਪੱਟੜੀ ਵਾਲੇ ਲੋਕਾਂ ਦਾ ਜੀਵਨ ਸੌਖਾ ਬਣ ਸਕੇ ਅਤੇ ਉਨ੍ਹਾਂ ਨੂੰ ਮੂਲਭੂਤ ਸਹੂਲਤਾਂ ਮਿਲ ਸਕਣ। ਉਨ੍ਹਾਂ ਨੇ ਕਿਹਾ,”ਰੇਹੜੀ-ਪੱਟੜੀ ਜਾਂ ਠੇਲਾ ਲਗਾਉਣ ਵਾਲੇ ਭਰਾ-ਭੈਣਾਂ ਕੋਲ ਉੱਜਵਲਾ ਦਾ ਗੈਸ ਕਨੈਕਸ਼ਨ ਹੈ ਜਾਂ ਨਹੀਂ, ਉਨ੍ਹਾਂ ਦੇ ਘਰ ਬਿਜਲੀ ਕਨੈਕਸ਼ਨ ਹੈ ਜਾਂ ਨਹੀਂ, ਉਹ ਆਯੂਸ਼ਮਾਨ ਭਾਰਤ ਯੋਜਨਾ ਨਾਲ ਜੁੜੇ ਹਨ ਜਾਂ ਨਹੀਂ, ਉਨ੍ਹਾਂ ਨੂੰ ਬੀਮਾ ਯੋਜਨਾ ਦਾ ਲਾਭ ਮਿਲ ਰਿਹਾ ਹੈ ਜਾਂ ਨਹੀਂ, ਉਨ੍ਹਾਂ ਕੋਲ ਪੱਕੀ ਛੱਤ ਹੈ ਜਾਂ ਨਹੀਂ, ਇਹ ਸਾਰੀਆਂ ਗੱਲਾਂ ਦੇਖੀਆਂ ਜਾਣਗੀਆਂ।”

ਇਹ ਵੀ ਪੜ੍ਹੋ: School Reopening News: ਦੇਸ਼ ਵਿੱਚ ਇਹਨਾਂ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ 21 ਸਤੰਬਰ ਨੂੰ ਖੁੱਲ੍ਹਣਗੇ ਸਕੂਲ

ਇਸ ਮੌਕੇ ਮੋਦੀ ਨੇ ਕਿਹਾ ਕਿ ਦੇਸ਼ ਦਾ ਗਰੀਬ ਕਾਗਜ਼ਾਂ ਦੇ ਡਰ ਤੋਂ ਪਹਿਲਾਂ ਬੈਂਕ ‘ਚ ਜਾਂਦਾ ਤੱਕ ਨਹੀਂ ਸੀ ਪਰ ਹੁਣ ਜਨ ਧਨ ਯੋਜਨਾ ਦੇ ਮਾਧਿਅਮ ਨਾਲ 40 ਕਰੋੜ ਤੋਂ ਵੱਧ ਲੋਕਾਂ ਦੇ ਬੈਂਕ ਖਾਤੇ ਖੁੱਲ੍ਹਵਾਏ ਗਏ ਹਨ ਤਾਂ ਉਨ੍ਹਾਂ ਨੂੰ ਆਸਾਨੀ ਨਾਲ ਕਰਜ਼ਾ, ਰਿਹਾਇਸ਼ ਯੋਜਨਾ ਦਾ ਲਾਭ ਅਤੇ ਆਰਥਿਕ ਮਦਦ ਮਿਲ ਰਹੀ ਹੈ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ
TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago