ਦੇਸ਼

Corona Virus Vaccine Updates News: ਹੁਣ ਭਾਰਤ ਦੇ ਵਿੱਚ ਜੁਬੀਲੈਂਟ ਜੈਨੇਰਿਕਸ ਨੇ ਲਾਂਚ ਕੀਤੀ Corona Vaccine, ਜਾਣੋ ਕਿੰਨੀ ਹੋਵੇਗੀ ਕੀਮਤ

Corona Virus Vaccine Updates News: ਜੁਬੀਲੈਂਟ ਜੈਨੇਰਿਕਸ ਵੱਲੋਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਰੇਮਡੇਸਿਵਿਰ ਦਾ ਇੰਜੈਕਸ਼ਨ ਲਾਂਚ ਕੀਤਾ ਹੈ। ਇਸ ਦੀ ਜਾਣਕਾਰੀ ਜੁਬੀਲੈਂਟ ਲਾਈਫ ਸਾਇੰਸਜ ਨੇ ਸੋਮਵਾਰ ਨੂੰ ਦਿੱਤੀ। ਦੱਸ ਦੇਈਏ ਕਿ ਜੁਬੀਲੈਂਟ ਜੈਨੇਰਿਕ ਜੁਬੀਲੈਂਟ ਲਾਈਫ ਸਾਇੰਸਜ ਦੀ ਸਹਾਇਕ ਕੰਪਨੀ ਹੈ। ਭਾਰਤੀ ਮਾਰਕੀਟ ਲਈ ਕੰਪਨੀ ਨੇ ਇਸ ਦਵਾਈ ਦਾ ਨਾਮ ‘JUBI-R’ ਰੱਖਿਆ ਹੈ, ਜਿਸ ਦੀ ਕੀਮਤ 4,700 ਰੁਪਏ ਪ੍ਰਤੀ ਸ਼ੀਸ਼ੀ ਹੋਵੇਗੀ। 100 ਐਮ.ਜੀ. ਦੀ ਸ਼ੀਸ਼ੀ ਨੂੰ ਕੰਪਨੀ ਦੇਸ਼ ਵਿਚ ਕੋਰੋਨਾ ਵਾਇਰਸ ਦਾ ਇਲਾਜ ਉਪਲੱਬਧ ਕਰਾ ਰਹੇ 1,000 ਹਸਪਤਾਲਾਂ ਨੂੰ ਉਪਲੱਬਧ ਕਰਾਏਗੀ। ਇਨ੍ਹਾਂ ਹਸਪਤਾਲਾਂ ਨੂੰ ਇਹ ਦਵਾਈ ਕੰਪਨੀ ਦੇ ਡਿਸਟ੍ਰੀਬਿਊਸ਼ਨ ਨੈੱਟਵਰਕ ਜ਼ਰੀਏ ਹੀ ਉਪਲੱਬਧ ਕਰਾਈ ਜਾਏਗੀ।

ਇਹ ਵੀ ਪੜ੍ਹੋ: National News: ਉੱਤਰ ਪ੍ਰਦੇਸ਼ ਤੋਂ ਆਈ ਮਾੜੀ ਖ਼ਬਰ, ਰੱਖੜੀ ਵਾਲੇ ਦਿਨ ਦੋ ਸਕੇ ਭਰਾਵਾਂ ਦੀ ਮੌਤ

ਮਈ ਵਿਚ ਜੁਬੀਲੈਂਟ ਨੇ ਗਿਲੀਡ ਸਾਇੰਸਜ ਲਿਮਿਟਡ ਨਾਲ ਇਕ ਨਾਨ-ਐਕਸਕਲੁਸਿਵ ਡੀਲ ਸਾਇਨ ਕੀਤਾ ਸੀ। ਇਸ ਦੇ ਬਾਅਦ ਕੰਪਨੀ ਨੂੰ ਰੇਮਡੇਸਿਵਿਰ ਨੂੰ ਰਜਿਸਟਰੇਸ਼ਨ ਮੈਨਿਉਫੈਕਚਰਿੰਗ ਅਤੇ ਵਿਕਰੀ ਦੀ ਆਗਿਆ ਮਿਲੀ। ਭਾਰਤ ਸਮੇਤ 127 ਦੇਸ਼ਾਂ ਵਿਚ ਇਹ ਦਵਾਈ ਉਪਲੱਬਧ ਹੈ। ਅਮਰੀਕਾ ਦੇ ਫੈਡਰਲ ਡਰਗ ਐਡਮਿਨੀਸਟ੍ਰੇਸ਼ਨ (USFDA) ਵੱਲੋਂ ਰੇਮਡੇਸਿਵਿਰ ਨੂੰ ਕੋਰੋਨਾ ਦਾ ਇਲਾਜ ਕਰਾ ਰਹੇ ਮਰੀਜ਼ਾਂ ਲਈ ਐਮਰਜੈਂਸੀ ​ਦੀ ਹਾਲਤ ਵਿਚ ਇਸਤੇਮਾਲ ਕਰਣ ਦੀ ਆਗਿਆ ਮਿਲੀ ਹੈ।

ਇਸ ਦਵਾਈ ਨੂੰ ਗੰਭੀਰ ਕੋਰੋਨਾ ਵਾਇਰਸ ਨਾਲ ਜੂਝ ਰਹੇ ਬਾਲਗਾਂ ਅਤੇ ਬੱਚਿਆਂ ਨੂੰ ਦਿੱਤਾ ਜਾ ਸਕਦਾ ਹੈ। ਬੀਤੀ 20 ਜੁਲਾਈ ਨੂੰ ਜੁਬੀਲੈਂਟ ਨੂੰ ਡਰਗ ਕੰਟਰੋਲਰ ਆਫ ਇੰਡੀਆ (DCGI) ਤੋਂ ਇਸ ਐਂਟੀਵਾਇਰਲ ਦਵਾਈ ਨੂੰ ਬਣਾਉਣ ਅਤੇ ਵੇਚਣ ਦੀ ਆਗਿਆ ਮਿਲੀ ਹੈ। ਕੰਪਨੀ ਵੱਲੋਂ ਰੈਗੂਲੇਟਰੀ ਫਾਈਲਿੰਗ ਵਿਚ ਦਿੱਤੀ ਗਈ ਜਾਣਕਾਰੀ ਮੁਤਾਬਕ ‘JUBI-R’ ਨੂੰ ਮਰੀਜ਼ਾਂ ਦੀਆਂ ਨਾੜੀਆਂ ਵਿਚ ਦਿੱਤਾ ਜਾਏਗਾ। ਕੰਪਨੀ ਨੇ ਕਿਹਾ ਹੈ ਕਿ ਉਸ ਨੇ ਇਸ ਦਵਾਈ ਨੂੰ ਕਿਫ਼ਾਇਤੀ ਮੁੱਲ ਵਿਚ ਲਾਂਚ ਕੀਤਾ ਹੈ ਅਤੇ ਉਹ ਕੋਸ਼ਿਸ਼ ਕਰ ਰਹੀ ਹੈ ਕਿ ਵੱਡੀ ਮਾਤਰਾ ਵਿਚ ਇਸ ਦਵਾਈ ਨੂੰ ਹਸਪਤਾਲਾਂ ਵਿਚ ਉਪਲੱਬਧ ਕਰਾਇਆ ਜਾਏ।

National News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ
TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago