National News: ਉੱਤਰ ਪ੍ਰਦੇਸ਼ ਤੋਂ ਆਈ ਮਾੜੀ ਖ਼ਬਰ, ਰੱਖੜੀ ਵਾਲੇ ਦਿਨ ਦੋ ਸਕੇ ਭਰਾਵਾਂ ਦੀ ਮੌਤ

raksha-bandhan-festival-two-brothers-died-in-up
National News: ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਦੇ ਕੋਤਵਾਲੀ ਇਲਾਕੇ ‘ਚ ਸੋਮਵਾਰ ਨੂੰ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਦਰਅਸਲ ਬਿਜਲੀ ਦੇ ਕੰਰਟ ਦੀ ਲਪੇਟ ‘ਚ ਆਏ ਤਿੰਨ ਸਕੇ ਭਰਾਵਾਂ ‘ਚੋਂ 2 ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਕਰੰਟ ਦਾ ਜ਼ੋਰਦਾਰ ਝਟਕਾ ਲੱਗਣ ਕਾਰਨ ਦੂਰ ਜਾ ਡਿੱਗਿਆ। ਤੀਜੇ ਭਰਾ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪੁਲਸ ਮੁਤਾਬਕ ਘਟਨਾ ਧੌਰਹਰਾ ਚੌਕੀ ਦੇ ਪਾਰਸਪੁਰ ਪਿੰਡ ‘ਚ ਸੰਤੋਸ਼ ਚੌਰਸੀਆ ਦੇ ਮਕਾਨ ਦੇ ਨਿਰਮਾਣ ਅਧੀਨ ਹਿੱਸੇ ‘ਚ ਅੱਜ ਭਾਵ ਸੋਮਵਾਰ ਨੂੰ ਵਾਪਰੀ।

ਇਹ ਵੀ ਪੜ੍ਹੋ: Corona in India: ਦੇਸ਼ ਵਿੱਚ Corona ਮਰੀਜ਼ਾਂ ਦੀ ਗਿਣਤੀ ਹੋਈ 18 ਲੱਖ ਤੋਂ ਪਾਰ, ਮੌਤ ਦਾ ਅੰਕੜਾ 38,130 ਤੋਂ ਪਾਰ

ਰੱਖੜੀ ਦੇ ਤਿਉਹਾਰ ਮੌਕੇ ਦਿਨ ਭਰਾਵਾਂ ਦੀ ਇਕਲੌਤੀ 9 ਸਾਲ ਦੀ ਭੈਣ ਰੋਸ਼ਨੀ ਆਪਣੇ ਵੀਰਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹਣ ਦੀ ਤਿਆਰੀ ਕਰ ਚੁੱਕੀ ਸੀ। ਇਸ ਦੌਰਾਨ ਭਰਾ ਇਸ਼ਨਾਨ ਕਰ ਕੇ ਤਿਆਰ ਹੋ ਰਹੇ ਸਨ। ਪੁਲਸ ਮੁਤਾਬਕ ਘਰ ਦੇ ਨਿਰਮਾਣ ਅਧੀਨ ਹਿੱਸੇ ‘ਚ ਗੀਲੇ ਫ਼ਰਸ਼ ਤੋਂ ਬਿਜਲੀ ਦੀ ਤਾਰ ਦੇ ਸੰਪਰਕ ਆਉਣ ਤੋਂ ਬਾਅਦ ਉਨ੍ਹਾਂ ਨੂੰ ਕਰੰਟ ਲੱਗ ਗਿਆ। ਪੁਲਸ ਦਾ ਕਹਿਣਾ ਹੈ ਕਿ ਕਰੰਟ ਲੱਗਣ ਕਾਰਨ ਨਿਤੀਸ਼ ਚੌਰਸੀਆ (21), ਰਿਤਿਕ ਚੌਰਸੀਆ (19) ਦੀ ਮੌਤ ਗਈ, ਉੱਥੇ ਹੀ ਰੋਸ਼ਨ (12) ਵੀ ਬਿਜਲੀ ਦਾ ਝਟਕਾ ਲੱਗਣ ਕਾਰਨ ਜ਼ਖਮੀ ਹੋ ਗਿਆ। ਮੌਕੇ ‘ਤੇ ਪੁੱਜੇ ਚੌਕੀ ਇੰਚਾਰਜ ਇੰਦਰਜੀਤ ਯਾਦਵ ਨੇ ਜ਼ਰੂਰੀ ਕਾਰਵਾਈ ਕਰ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਇਸ ਦੁਖਦਾਈ ਘਟਨਾ ਮਗਰੋਂ ਪੂਰੇ ਪਰਿਵਾਰ ‘ਚ ਮਾਤਮ ਛਾ ਗਿਆ ਹੈ। ਭੈਣ ਵਲੋਂ ਆਪਣੇ ਵੀਰਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹਣ ਦੀ ਆਸ ਅਧੂਰੀ ਰਹਿ ਗਈ।

National News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ