ਦੇਸ਼

Farrukhabad Hostage Case: Farrukhabad ਵਿੱਚ 26 ਬੱਚਿਆਂ ਨੂੰ ਬੰਧਕ ਬਣਾ ਕੇ ਰੱਖਣ ਵਾਲਾ ਸਿਰਫਿਰਾ ਰਾਤ ਮੁਕਾਬਲੇ ਵਿੱਚ ਢੇਰ

Farrukhabad Hostage Case: UP Police ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ Farrukhabad ਵਿੱਚ ਇੱਕ ਅਭਿਆਨ ਚਲਾਇਆ, ਜਿਸ ਵਿੱਚ ਥੋੜੀ ਜਿਹੀ ਗਲਤੀ ਹੋਣ ‘ਤੇ ਵੀ 23 ਬੱਚਿਆਂ ਦੀ ਜਾਨ ਜਾ ਸਕਦੀ ਸੀ। ਇਕ ਪਾਸੇ ਘਰ ਵਿਚ ਹਥਿਆਰਬੰਦ ਸਿਰਫਿਰੇ ਦੇ ਨਿਸ਼ਾਨੇ ‘ਤੇ 23 ਮਾਸੂਮ ਸਨ, ਦੂਜੇ ਪਾਸੇ UP Police ਦੀ ਪੂਰੀ ਸੈਨਾ ਸੀ। ਇਸ ਦੇ ਬਾਵਜੂਦ, NSG ਨੂੰ ਬਲਾਉਣ ਦੀ ਲੋੜ ਪੈ ਹੀ ਗਈ। ਪਰ NSG ਮੌਕੇ ‘ਤੇ ਪਹੁੰਚਣ ਤੋਂ ਪਹਿਲਾਂ, ਯੂਪੀ ਪੁਲਿਸ ਨੇ ਇਸ ਆਪ੍ਰੇਸ਼ਨ ਨੂੰ ਸਫਲਤਾਪੂਰਵਕ ਖ਼ਤਮ ਕਰ ਦਿੱਤਾ। ਪੁਲਿਸ ਨੇ ਹਥਿਆਰਬੰਦ ਮੁਖੀ ਸੁਭਾਸ਼ ਬਾਥਮ ਦਾ ਸਾਹਮਣਾ ਕਰਕੇ ਸਾਰੇ 23 ਬੱਚਿਆਂ ਨੂੰ ਬਚਾਇਆ।

ਇਹ ਵੀ ਪੜ੍ਹੋ: Jamia News: Delhi Police ਦੀ ਮੌਜੂਦਗੀ ਦੇ ਵਿੱਚ ਇਕ ਨੌਜਵਾਨ ਨੇ ਚਲਾਈ ਗੋਲੀ, Video Viral

ਵੀਰਵਾਰ ਦੁਪਹਿਰ 2 ਵਜੇ: ਬਦਮਾਸ਼ ਸੁਭਾਸ਼ ਬਾਥਮ ਨੇ ਬੇਟੀ ਦੇ ਜਨਮਦਿਨ ‘ਤੇ ਬੱਚਿਆਂ ਨੂੰ ਘਰ ਬੁਲਾਇਆ।

ਸ਼ਾਮ 4 ਵਜੇ: ਬਾਥਮ ਦੇ ਘਰ ਰੱਖੀ ਗਈ ਬੱਚੀ ਦੇ ਜਨਮਦਿਨ ਦੀ ਪਾਰਟੀ ਤੇ ਬੱਚੇ ਪਹੁੰਚੇ।

5 ਵਜੇ: ਸੁਭਾਸ਼ ਛੱਤ ‘ਤੇ ਚੜ ਕੇ ਸਾਰਿਆਂ ਨੂੰ ਦੱਸਿਆ ਕਿ ਉਸਨੇ ਬੱਚਿਆਂ ਨੂੰ ਬੰਧਕ ਬਣਾ ਲਿਆ ਹੈ।

ਸ਼ਾਮ 5:30 ਵਜੇ: ਪਿੰਡ ਵਾਸੀਆਂ ਨੇ ਇੱਕ ਵਿਅਕਤੀ ਨੂੰ ਸੁਭਾਸ਼ ਨਾਲ ਗੱਲ ਕਰਨ ਲਈ ਭੇਜਿਆ ਪਰ ਬਦਮਾਸ਼ ਨੇ ਉਸਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਇਸ ਦੌਰਾਨ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਫੋਰਸ 30 ਮਿੰਟ ਬਾਅਦ ਪਹੁੰਚੀ।

ਸ਼ਾਮ 6 ਵਜੇ: ਪੁਲਿਸ ਨੇ ਸੁਭਾਸ਼ ਨਾਲ ਗੱਲਬਾਤ ਸ਼ੁਰੂ ਕੀਤੀ। ਇਸ ਦੌਰਾਨ ਮੁਲਜ਼ਮਾਂ ਨੇ ਗੋਲੀਬਾਰੀ ਕੀਤੀ, ਜਿਸ ਨਾਲ 2 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਇਸ ਦੌਰਾਨ ਐਸਐਚਓ ਮੁਹੰਮਦਬਾਦ ਨੂੰ ਵੀ ਸੱਟ ਲੱਗੀ।

ਸ਼ਾਮ 6:30 ਵਜੇ: ਡੀਐਮ-ਐਸਪੀ ਘਟਨਾ ਸਥਾਨ ‘ਤੇ ਪਹੁੰਚੇ। ਮੁਲਜ਼ਮ ਨੇ ਸਥਾਨਕ ਵਿਧਾਇਕ ਨੂੰ ਬੁਲਾਉਣ ਦੀ ਮੰਗ ਕੀਤੀ। ਇਸ ਦੌਰਾਨ ਮੁਲਜ਼ਮ ਨੇ ਫਿਰ ਫਾਇਰਿੰਗ ਕਰ ਦਿੱਤੀ।

ਸ਼ਾਮ 7:30 ਵਜੇ: ਡੀਜੀਪੀ ਨੇ ਏਟੀਐਸ ਟੀਮ ਨੂੰ ਮੌਕੇ ‘ਤੇ ਪਹੁੰਚਣ ਦਾ ਆਦੇਸ਼ ਦਿੱਤਾ। ਐਨਐਸਜੀ ਨਾਲ ਵੀ ਸੰਪਰਕ ਕੀਤਾ ਗਿਆ ਸੀ।

9: 20 ਵਜੇ: ਏਟੀਐਸ ਦੀ ਟੀਮ ਘਟਨਾ ਵਾਲੀ ਥਾਂ ਤੇ ਪਹੁੰਚੀ, ਘਰ ਨੂੰ ਚਾਰੇ ਪਾਸਿਓਂ ਘੇਰਿਆ ਗਿਆ।

9:30 ਵਜੇ: ਏਟੀਐਸ ਦੀ ਟੀਮ ਨੇ ਸਥਾਨਕ ਪੁਲਿਸ ਨਾਲ ਇਸ ਆਪ੍ਰੇਸ਼ਨ ਨੂੰ ਸ਼ੁਰੂ ਕੀਤਾ।

12:00 ਵਜੇ: ਪੁਲਿਸ ਨੇ ਸੁਭਾਸ਼ ਨੂੰ ਕੁਝ ਲੋਕਾਂ ਦੁਆਰਾ ਗੱਲਬਾਤ ਵਿਚ ਫਸਾਇਆ ਅਤੇ ਪਿਛਲੇ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋਈ।

1 ਵਜੇ ਦੁਪਹਿਰ: ਓਪਰੇਸ਼ਨ ਖਤਮ

ਇਸ ਆਪ੍ਰੇਸ਼ਨ ਦੌਰਾਨ ਸੁਭਾਸ਼ ਮਾਰਿਆ ਗਿਆ। ਇਸ ਦੇ ਨਾਲ ਹੀ ਪੁਲਿਸ ਨੇ ਉਸਦੀ ਜ਼ਖਮੀ ਪਤਨੀ ਨੂੰ ਹਸਪਤਾਲ ਭੇਜਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸੁਭਾਸ਼ ਦੀ ਇਕ 1 ਸਾਲ ਦੀ ਲੜਕੀ ਹੈ, ਜਿਸ ਨੂੰ ਸਥਾਨਕ ਪ੍ਰਸ਼ਾਸਨ ਦੁਆਰਾ ਸੁਰੱਖਿਅਤ ਜਗ੍ਹਾ ਲਿਆਂਦਾ ਗਿਆ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ
TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago