Jamia News: Delhi Police ਦੀ ਮੌਜੂਦਗੀ ਦੇ ਵਿੱਚ ਇਕ ਨੌਜਵਾਨ ਨੇ ਚਲਾਈ ਗੋਲੀ, Video Viral

jamia-students-protest-against-caa-nrc-firing-in-jamia

Jamia Protest News: Jamia Malia Islamia University ਨੇੜੇ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਵਿਅਕਤੀ ਨੇ ਪੁਲਿਸ ਦੀ ਹਾਜ਼ਰੀ ਵਿੱਚ ਗੋਲੀ ਚਲਾ ਦਿੱਤੀ। ਟੀਚਾ ਵਿਦਿਆਰਥੀਆਂ ਵੱਲ ਸੀ। ਜਦਕਿ ਹਮਲਾਵਰ ਦੇ ਪਿੱਛੇ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਸੀ। ਮੌਜੂਦ ਚਸ਼ਮਦੀਦਾਂ ਅਨੁਸਾਰ ਫਾਇਰ ਕਰਨ ਵਾਲਾ ਵਿਅਕਤੀ ਲਗਾਤਾਰ ਨਾਅਰੇਬਾਜ਼ੀ ਕਰ ਰਿਹਾ ਸੀ। ਉਸ ਦੀ ਗੋਲੀਬਾਰੀ ਦੌਰਾਨ ਇਕ ਵਿਦਿਆਰਥੀ ਜ਼ਖਮੀ ਹੋ ਗਿਆ। ਅਜਿਹੀ ਸਥਿਤੀ ਵਿਚ ਇਹ ਸਵਾਲ ਉੱਠਦਾ ਹੈ ਕਿ ਪੁਲਿਸ ਦੀ ਭਾਰੀ ਮੌਜੂਦਗੀ ਦੇ ਬਾਵਜੂਦ ਹਮਲਾਵਰ ਹਥਿਆਰਾਂ ਨਾਲ ਉਥੇ ਕਿਵੇਂ ਪਹੁੰਚਿਆ। ਉਸਨੇ ਕਿਵੇਂ ਪੁਲਿਸ ਸਾਹਮਣੇ ਫਾਇਰਿੰਗ ਕੀਤੀ।

ਦਰਅਸਲ, ਨਾਗਰਿਕਤਾ ਸੋਧ ਐਕਟ (CAA) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (NRC) ਦੇ ਵਿਰੋਧ ਵਿੱਚ ਵੀਰਵਾਰ ਨੂੰ ਦਿੱਲੀ ਦੀ Jamia Malia Islamia University ਤੋਂ ਰਾਜਘਾਟ ਤੱਕ ਇੱਕ ਮਾਰਚ ਕੱਢਿਆ ਜਾ ਰਿਹਾ ਸੀ। ਹਾਲਾਂਕਿ, ਪੁਲਿਸ ਨੇ ਇਸ ਮਾਰਚ ਨੂੰ ਕੱਢਣ ਆਗਿਆ ਨਹੀਂ ਦਿੱਤੀ ਸੀ। ਇਸ ਲਈ ਪੁਲਿਸ ਮਾਰਚ ਨੂੰ ਰੋਕਣ ਲਈ ਹੋਲੀ ਫੈਮਲੀ ਹਸਪਤਾਲ ਦੇ ਨਜ਼ਦੀਕ ਪਹਿਲਾਂ ਹੀ ਵੱਡੀ ਗਿਣਤੀ ਵਿਚ ਮੌਜੂਦ ਸੀ। ਪੁਲਿਸ ਅਧਿਕਾਰੀ ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ ਜੋ ਮਾਰਚ ਕੱਢ ਰਹੇ ਸਨ। ਬੱਸ ਫਿਰ ਭੀੜ ਵਿੱਚੋਂ ਇੱਕ ਨੌਜਵਾਨ ਬਾਹਰ ਆਇਆ।

ਉਸਦੇ ਹੱਥ ਵਿੱਚ ਬੰਦੂਕ ਸੀ। ਉਹ ਉੱਚੀ ਆਵਾਜ਼ ਵਿੱਚ ਨਾਅਰੇਬਾਜ਼ੀ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਪ੍ਰਦਰਸ਼ਨਕਾਰੀਆਂ ਦਾ ਸਾਹਮਣਾ ਕਰ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਜੇ ਉਹ ਆਜ਼ਾਦੀ ਚਾਹੁੰਦੇ ਨੇ ਤਾਂ ਉਹ ਉਨ੍ਹਾਂ ਨੂੰ ਆਜ਼ਾਦੀ ਦੇਵੇਗਾ। ਇਸ ਬਾਰੇ ਬੋਲਦਿਆਂ ਉਹ ਨੌਜਵਾਨ ਪੁਲਿਸ ਵੱਲ ਵੱਧ ਰਿਹਾ ਸੀ ਅਤੇ ਪ੍ਰਦਰਸ਼ਨਕਾਰੀਆਂ ਵੱਲ ਪਿਸਤੌਲ ਦਿਖਾਉਂਦੇ ਹੋਏ ਨਾਅਰੇਬਾਜ਼ੀ ਕਰ ਰਿਹਾ ਸੀ।

ਇਹ ਵੀ ਪੜ੍ਹੋ: Nirbhaya Case ਦੇ ਦੋਸ਼ੀਆਂ ਦੀ ਫਾਂਸੀ ਫਿਰ ਹੋ ਸਕਦੀ ਹੈ ਮੁਲਤਵੀ

ਫਿਰ ਉਸ ਵਿਅਕਤੀ ਨੇ ਗੋਲੀਬਾਰੀ ਕੀਤੀ। ਰੋਸ ਮਾਰਚ ਵਿੱਚ ਸ਼ਾਮਿਲ ਇਕ ਵਿਦਿਆਰਥੀ ਨੂੰ ਗੋਲੀ ਲੱਗੀ। ਵਿਦਿਆਰਥੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਹਾਲਾਂਕਿ, ਗੋਲੀਬਾਰੀ ਤੋਂ ਤੁਰੰਤ ਬਾਅਦ ਪੁਲਿਸ ਨੇ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ। ਡੀਸੀਪੀ ਚੰਨਮੈ ਬਿਸਵਾਲ ਨੇ ਦੱਸਿਆ ਕਿ ਮੁਲਜ਼ਮ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਪੁੱਛਗਿੱਛ ਕੀਤੀ ਜਾ ਰਹੀ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ