ਮਨੁੱਖਾਂ ਤੋਂ ਇਲਾਵਾ ਜਾਨਵਰ ਵੀ ਕੋਰੋਨਾ ਵਾਇਰਸ ਤੋਂ ਪੀੜਤ ਹਨ। ਅਜਿਹੀ ਸਥਿਤੀ ਵਿੱਚ ਰੂਸ ਨੇ ਹੁਣ ਜਾਨਵਰਾਂਲਈ ਵੀ ਕੋਰੋਨਾ ਵਾਇਰਸ ਵਿਰੁੱਧ ਦੁਨੀਆ ਦਾ ਪਹਿਲਾ ਟੀਕਾ ਬਣਵਾ ਲਿਆ ਹੈ। ਜਾਨਵਰਾਂ ਲਈ ਬਣੀ ਇਸ ਨਵੀਂ ਵੈਕਸੀਨ ਦਾ ਨਾਮ Carnivac-Cov ਹੈ।
ਦੱਸਣਯੋਗ ਹੈ ਕਿ ਰੂਸ ਤੋਂ ਪਹਿਲਾਂ ਵੀ ਮਨੁੱਖਾਂ ਦੇ ਲਈ ਕੋਰੋਨਾ ਵਾਇਰਸ ਦੇ ਤਿੰਨ ਟੀਕੇ ਉਪਲਬਧ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਮਸ਼ਹੂਰ ਟੀਕਾ ਸਪੁਤਨਿਕ -ਵੀ. (Sputnik v) ਹੈ। ਮਾਸਕੋ ਨੇ ਦੋ ਹੋਰ ਵੈਕਸੀਨ ਐਪੀਵੈਕਕੋਰੋਨਾ ਤੇ ਕੋਵੀਵੈਕ ਨੂੰ ਵੀ ਐਮਰਜੈਂਸੀ ਮਨਜ਼ੂਰੀ ਦਿੱਤੀ ਹੈ।
ਕੋਰੋਨਾ ਵੈਕਸੀਨ Carnivac-Cov ਰੋਜੇਲਖੋਨਾਜੋਰ ਦੀ ਹੀ ਇਕ ਇਕਾਈ ਵੱਲੋਂ ਵਿਕਸਤ ਕੀਤੀ ਗਈ ਹੈ। ਰੋਜੇਲਖੋਨਾਜੋਰ ਦੇ ਉਪ ਪ੍ਰਮੁੱਖ ਕੋਂਸਟੇਂਟਿਨ ਸਵੇਨਕੋਵ ਨੇ ਕਿਹਾ ਕਿ ਵੈਕਸੀਨ ਦਾ ਕਲੀਨਿਕਲ ਟ੍ਰਾਇਲ ਪਿਛਲੇ ਸਾਲ ਅਕਤੂਬਰ ‘ਚ ਸ਼ੁਰੂ ਹੋਇਆ ਸੀ। ਇਸ ਵਿਚ ਕੁੱਤਿਆਂ, ਬਿੱਲੀਆਂ, ਆਰਕਟਿਕ ਲੋਮੜੀਆਂ, ਮਿੰਕ ਤੇ ਹੋਰ ਜਾਨਵਰਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਜਿੰਨੇ ਜਾਨਵਰਾਂ ਨੂੰ ਟੀਕਾ ਲਗਾਇਆ ਗਿਆ ਸੀ, ਉਨ੍ਹਾਂ ਸਭ ਵਿਚ ਕੋਰੋਨਾ ਵਾਇਰਸ ਲਈ ਐਂਟੀਬਾਡੀ ਵਿਕਸਤ ਹੋਈ। ਟੀਕਾਕਰਨ ਤੋਂ ਬਾਅਦ ਪ੍ਰਤੀਰੱਖਿਆ ਛੇ ਮਹੀਨੇ ਤਕ ਰਹਿੰਦੀ ਹੈ। ਵੈਕਸੀਨ ਦਾ ਵੱਡੇ ਪੈਮਾਨੇ ‘ਤੇ ਉਤਪਾਦਨ ਅਪ੍ਰੈਲ ‘ਚ ਸ਼ੁਰੂ ਹੋ ਸਕਦਾ ਹੈ।
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…