ਰੂਸ ਨੇ ਬਣਾਈ ਦੁਨੀਆ ਦੀ ਪਹਿਲੀ ਅਜਿਹੀ ਕੋਰੋਨਾ ਵੈਕਸੀਨ ,ਜਾਨਵਰਾਂ ਨੂੰ ਲੱਗੇਗਾ ਕੋਰੋਨਾ ਦਾ ਟੀਕਾ

Russia-has-made-world's-first-corona-vaccine

ਮਨੁੱਖਾਂ ਤੋਂ ਇਲਾਵਾ ਜਾਨਵਰ ਵੀ ਕੋਰੋਨਾ ਵਾਇਰਸ ਤੋਂ ਪੀੜਤ ਹਨ। ਅਜਿਹੀ ਸਥਿਤੀ ਵਿੱਚ ਰੂਸ ਨੇ ਹੁਣ ਜਾਨਵਰਾਂਲਈ ਵੀ  ਕੋਰੋਨਾ ਵਾਇਰਸ ਵਿਰੁੱਧ ਦੁਨੀਆ ਦਾ ਪਹਿਲਾ ਟੀਕਾ ਬਣਵਾ ਲਿਆ ਹੈ। ਜਾਨਵਰਾਂ ਲਈ ਬਣੀ ਇਸ ਨਵੀਂ ਵੈਕਸੀਨ ਦਾ ਨਾਮ Carnivac-Cov  ਹੈ।

ਦੱਸਣਯੋਗ ਹੈ ਕਿ ਰੂਸ ਤੋਂ ਪਹਿਲਾਂ ਵੀ ਮਨੁੱਖਾਂ ਦੇ ਲਈ ਕੋਰੋਨਾ ਵਾਇਰਸ ਦੇ ਤਿੰਨ ਟੀਕੇ ਉਪਲਬਧ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਮਸ਼ਹੂਰ ਟੀਕਾ ਸਪੁਤਨਿਕ -ਵੀ. (Sputnik v) ਹੈ। ਮਾਸਕੋ ਨੇ ਦੋ ਹੋਰ ਵੈਕਸੀਨ ਐਪੀਵੈਕਕੋਰੋਨਾ ਤੇ ਕੋਵੀਵੈਕ ਨੂੰ ਵੀ ਐਮਰਜੈਂਸੀ ਮਨਜ਼ੂਰੀ ਦਿੱਤੀ ਹੈ।

ਕੋਰੋਨਾ ਵੈਕਸੀਨ Carnivac-Cov ਰੋਜੇਲਖੋਨਾਜੋਰ ਦੀ ਹੀ ਇਕ ਇਕਾਈ ਵੱਲੋਂ ਵਿਕਸਤ ਕੀਤੀ ਗਈ ਹੈ। ਰੋਜੇਲਖੋਨਾਜੋਰ ਦੇ ਉਪ ਪ੍ਰਮੁੱਖ ਕੋਂਸਟੇਂਟਿਨ ਸਵੇਨਕੋਵ ਨੇ ਕਿਹਾ ਕਿ ਵੈਕਸੀਨ ਦਾ ਕਲੀਨਿਕਲ ਟ੍ਰਾਇਲ ਪਿਛਲੇ ਸਾਲ ਅਕਤੂਬਰ ‘ਚ ਸ਼ੁਰੂ ਹੋਇਆ ਸੀ। ਇਸ ਵਿਚ ਕੁੱਤਿਆਂ, ਬਿੱਲੀਆਂ, ਆਰਕਟਿਕ ਲੋਮੜੀਆਂ, ਮਿੰਕ ਤੇ ਹੋਰ ਜਾਨਵਰਾਂ ਨੂੰ ਸ਼ਾਮਲ ਕੀਤਾ ਗਿਆ ਸੀ।

ਜਿੰਨੇ ਜਾਨਵਰਾਂ ਨੂੰ ਟੀਕਾ ਲਗਾਇਆ ਗਿਆ ਸੀ, ਉਨ੍ਹਾਂ ਸਭ ਵਿਚ ਕੋਰੋਨਾ ਵਾਇਰਸ ਲਈ ਐਂਟੀਬਾਡੀ ਵਿਕਸਤ ਹੋਈ। ਟੀਕਾਕਰਨ ਤੋਂ ਬਾਅਦ ਪ੍ਰਤੀਰੱਖਿਆ ਛੇ ਮਹੀਨੇ ਤਕ ਰਹਿੰਦੀ ਹੈ। ਵੈਕਸੀਨ ਦਾ ਵੱਡੇ ਪੈਮਾਨੇ ‘ਤੇ ਉਤਪਾਦਨ ਅਪ੍ਰੈਲ ‘ਚ ਸ਼ੁਰੂ ਹੋ ਸਕਦਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ