ਵਿਦੇਸ਼

ਇਸ ਦੇਸ਼ ‘ਚ ਜਾਣ ਤੇ ਮਿਲਦਾ ਹੈ ਫਰੀ ਘਰ ਦੇ ਨਾਲ 8 ਲੱਖ ਰੁਪਏ ਅਤੇ ਨੌਕਰੀ

ਇਟਲੀ ਦੇ ਪਿੰਡ ਆਪਣੇ ਇੱਥੇ ਵੱਸਣ ਵਾਲਿਆਂ ਨੂੰ ਫਰੀ ‘ਚ ਘਰ ਤੇ 10000 ਯੂਰੋ ਯਾਨੀ ਕਰੀਬ 8.17 ਲੱਖ ਰੁਪਏ ਆਫਰ ਕਰ ਰਿਹਾ ਹੈ। ਉਨ੍ਹਾਂ ਦਾ ਇਹ ਆਫਰ ਨੌਜਵਾਨ ਪਰਿਵਾਰਾਂ ਲਈ ਹੈ। ਇੱਥੇ ਦਾ ਪ੍ਰਸਾਸ਼ਨ ਚਾਹੁੰਦਾ ਹੈ ਕਿ ਲੋਕ ਆਉਣ ਤੇ ਉਨ੍ਹਾਂ ਦੇ ਭਾਈਚਾਰੇ ਦਾ ਹਿੱਸਾ ਬਣਨ।

ਉੱਤਰੀ ਇਟਲੀ ਦੇ ਪੀਡਮਾਂਟ ਖੇਤਰ ‘ਚ ਲੋਕਾਨਾ ਜ਼ਿਲ੍ਹੇ ਦੇ ਕਈ ਪਿੰਡ ਸੁੰਨੇ ਪਏ ਹਨ। ਉੱਥੇ ਦੀ ਆਬਾਦੀ ਘੱਟ ਹੋ ਗਈ ਹੈ। ਜ਼ਿਆਦਾਤਰ ਵਸਨੀਕ ਬਜ਼ੁਰਗ ਹਨ। ਸ਼ੁਰੂਆਤ ‘ਚ ਇਹ ਯੋਜਨਾ ਸਿਰਫ ਇੱਥੋਂ ਦੇ ਹੀ ਲੋਕਾਂ ਲਈ ਸੀ ਪਰ ਹੁਣ ਉਨ੍ਹਾਂ ਨੇ ਇਹ ਯੋਜਨਾ ਦੁਨੀਆ ਭਰ ਦੇ ਲੋਕਾਂ ਲਈ ਸ਼ੁਰੂ ਕਰ ਦਿੱਤੀ ਹੈ। ਬੱਸ ਇੱਥੇ ਰਹਿਣ ਦੀ ਇੱਕ ਸ਼ਰਤ ਹੈ ਕਿ ਜੋ ਵੀ ਪਰਿਵਾਰ ਇੱਥੇ ਆਵੇ, ਉਸ ਦਾ ਇੱਕ ਬੱਚਾ ਜ਼ਰੂਰ ਹੋਵੇ।

ਇਹ ਵੀ ਪੜ੍ਹੋ : ਭਾਰਤ ਵਿੱਚ ਜਲਦ ਹੀ ਬੰਦ ਹੋਣਗੇ ਡੀਜ਼ਲ ਤੇ ਪੈਟਰੋਲ ਵਾਲੇ ਵਾਹਨ , ਪੜ੍ਹੋ ਪੂਰੀ ਖ਼ਬਰ

ਪਿੰਡ ਨੂੰ 1185 ‘ਚ ਵਸਾਇਆ ਗਿਆ ਸੀ। ਇੱਥੇ ਦੇ ਘਰ ਲਕੜੀ ਤੇ ਪੱਥਰ ਦੇ ਬਣੇ ਹਨ। ਇੱਥੇ ਦੇ ਮੇਅਰ ਦਾ ਕਹਿਣਾ ਹੈ ਕਿ ਹਰ ਸਾਲ ਇੱਥੇ 40 ਲੋਕਾਂ ਦੀ ਮੌਤ ਹੋ ਜਾਂਦੀ ਹੈ, ਜਦਕਿ ਸਿਰਫ ਇੱਕ ਬੱਚਾ ਪੈਦਾ ਹੁੰਦਾ ਹੈ। ਨੌਜਵਾਨ ਲੋਕ ਨੌਕਰੀ ਤੇ ਹੋਰ ਜ਼ਿੰਦਗੀ ਦੇ ਮੌਕੇ ਹਾਸਲ ਕਰਨ ਲਈ ਪਿੰਡ ਛੱਡ ਕੇ ਜਾ ਚੁੱਕੇ ਹਨ। 1900 ਦੀ ਸ਼ੁਰੂਆਤ ‘ਚ ਇੱਥੋਂ ਦੀ ਆਬਾਦੀ 7000 ਸੀ ਜੋ ਹੁਣ ਸਿਰਫ ਕਰੀਬ ਡੇਢ ਹਜ਼ਾਰ ਰਹਿ ਗਈ ਹੈ।

Source:AbpSanjha

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago