ਰਿਤੂਪਰਨੋ ਘੋਸ਼ ਦੀ ‘ਸਨਗਲਾਸ’ 2012 ਵਿੱਚ ਜਯਾ ਬੱਚਨ ਦੀ ਆਖਰੀ ਸ਼ੂਟ ਸੀ ਜਿਸ ਵਿੱਚ ਜਯਾ ਬੱਚਨ ਨੇ ਨਸੀਰੂਦੀਨ ਸ਼ਾਹ ਨਾਲ ਜੋੜੀ ਬਣਾਈ ਸੀ ਪਰ ਇਹ ਫਿਲਮ ਕਦੇ ਰਿਲੀਜ਼ ਨਹੀਂ ਹੋਈ। ਕਰੀਬ 9 ਸਾਲ ਬਾਅਦ ਜਯਾ ਬੱਚਨ ਵਾਪਸੀ ਕਰ ਰਹੀ ਹੈ।
ਮਹਾਨ ਅਭਿਨੇਤਰੀ ਜਯਾ ਬੱਚਨ ਨੇ 1973 ਵਿੱਚ ਅਮਿਤਾਭ ਬੱਚਨ ਨਾਲ ਵਿਆਹ ਕੀਤਾ। ਵਿਆਹ ਤੋਂ ਬਾਅਦ ਵੀ ਉਹ ਫਿਲਮਾਂ ਵਿੱਚ ਕੰਮ ਕਰਦੀ ਰਹੀ , ਪਰ ਜਯਾ ਬੱਚਨ ਪਿਛਲੇ ਕੁਝ ਸਾਲਾਂ ਤੋਂ ਸਿਨੇਮਾ ਤੋਂ ਦੂਰ ਹੈ। ਜਯਾ ਬੱਚਨ ਦੀਆਂ ਕੁਝ ਐਸੀਆਂ ਫ਼ਿਲਮ ਹਨ ਜੋ ਅੱਜ ਵੀ ਉਨ੍ਹਾਂ ਦੇ ਨਾਂ ਹਨ। ਇਨ੍ਹਾਂ ਵਿੱਚ ‘ਸਿਲਸਿਲਾ’, ‘ਹਜ਼ਾਰ ਚੌਰਸੀ ਕੀ ਮਾਂ’ ਤੇ ਕਰਨ ਜੌਹਰ ਦੀ ਸੁਪਰਹਿੱਟ ਫਿਲਮ ‘ਕਭੀ ਖੁਸ਼ੀ ਕਭੀ ਗ਼ਮ’ ਤੇ ‘ਕਲ ਹੋ ਨਾ‘ ਵਰਗੀਆਂ ਫ਼ਿਲਮ ਸ਼ਾਮਲ ਹਨ।
ਜਯਾ ਮਰਾਠੀ ਫਿਲਮ ਨਾਲ ਵਾਪਸੀ ਕਰ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਮਰਾਠੀ ਫਿਲਮ ਨਿਰਦੇਸ਼ਕ ਗ਼ਜੇਂਦਰਾ ਅਹੀਰੇ ਕਰ ਰਹੇ ਹਨ, ਜਿਨ੍ਹਾਂ ਨੇ ਹੁਣ ਤੱਕ 50 ਤੋਂ ਵੱਧ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਇਹ ਫਿਲਮ ਸਿਰਫ 20 ਦਿਨਾਂ ਵਿੱਚ ਪੂਰੀ ਹੋ ਜਾਵੇਗੀ।
ਇਸ ਸਮੇਂ ਅਭਿਨੇਤਰੀ ਜਯਾ ਬੱਚਨ ਨੇ ਇਸ ਫਿਲਮ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਜੇ ਜਯਾ ਬੱਚਨ ਇਸ ਫਿਲਮ ਲਈ ਕੰਮ ਕਰਦੀ ਹੈ ਤਾਂ ਪ੍ਰਸ਼ੰਸਕਾਂ ਲਈ ਇੱਕ ਪੁਰਾਣੀ ਅਤੇ ਮਹਾਨ ਅਭਿਨੇਤਰੀ ਨੂੰ ਦੁਬਾਰਾ ਪਰਦੇ ‘ਤੇ ਦੇਖਣਾ ਮਜ਼ੇਦਾਰ ਹੋਵੇਗਾ।
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…