ਜਯਾ ਬੱਚਨ 9 ਸਾਲ ਬਾਅਦ ਫਿਲਮਾਂ ਵਿੱਚ ਵਾਪਸੀ ਕਰ ਰਹੀ ਹੈ |

Jaya-Bachchan-will-return-to-films-after-9-years

ਰਿਤੂਪਰਨੋ ਘੋਸ਼ ਦੀ ‘ਸਨਗਲਾਸ’ 2012 ਵਿੱਚ ਜਯਾ ਬੱਚਨ ਦੀ ਆਖਰੀ ਸ਼ੂਟ ਸੀ ਜਿਸ ਵਿੱਚ ਜਯਾ ਬੱਚਨ ਨੇ ਨਸੀਰੂਦੀਨ ਸ਼ਾਹ ਨਾਲ ਜੋੜੀ ਬਣਾਈ ਸੀ ਪਰ ਇਹ ਫਿਲਮ ਕਦੇ ਰਿਲੀਜ਼ ਨਹੀਂ ਹੋਈ। ਕਰੀਬ 9 ਸਾਲ ਬਾਅਦ ਜਯਾ ਬੱਚਨ ਵਾਪਸੀ ਕਰ ਰਹੀ  ਹੈ।

ਮਹਾਨ ਅਭਿਨੇਤਰੀ ਜਯਾ ਬੱਚਨ ਨੇ 1973 ਵਿੱਚ ਅਮਿਤਾਭ ਬੱਚਨ ਨਾਲ ਵਿਆਹ ਕੀਤਾ। ਵਿਆਹ ਤੋਂ ਬਾਅਦ ਵੀ ਉਹ ਫਿਲਮਾਂ ਵਿੱਚ ਕੰਮ ਕਰਦੀ ਰਹੀ , ਪਰ ਜਯਾ ਬੱਚਨ ਪਿਛਲੇ ਕੁਝ ਸਾਲਾਂ ਤੋਂ ਸਿਨੇਮਾ ਤੋਂ ਦੂਰ ਹੈ। ਜਯਾ ਬੱਚਨ ਦੀਆਂ ਕੁਝ ਐਸੀਆਂ ਫ਼ਿਲਮ ਹਨ ਜੋ ਅੱਜ ਵੀ ਉਨ੍ਹਾਂ ਦੇ ਨਾਂ ਹਨ। ਇਨ੍ਹਾਂ ਵਿੱਚ ‘ਸਿਲਸਿਲਾ’, ‘ਹਜ਼ਾਰ ਚੌਰਸੀ ਕੀ ਮਾਂ’ ਤੇ ਕਰਨ ਜੌਹਰ ਦੀ ਸੁਪਰਹਿੱਟ ਫਿਲਮ ‘ਕਭੀ ਖੁਸ਼ੀ ਕਭੀ ਗ਼ਮ’ ਤੇ ‘ਕਲ ਹੋ ਨਾ‘ ਵਰਗੀਆਂ ਫ਼ਿਲਮ ਸ਼ਾਮਲ ਹਨ।

ਜਯਾ ਮਰਾਠੀ ਫਿਲਮ ਨਾਲ ਵਾਪਸੀ ਕਰ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਮਰਾਠੀ ਫਿਲਮ ਨਿਰਦੇਸ਼ਕ ਗ਼ਜੇਂਦਰਾ ਅਹੀਰੇ  ਕਰ ਰਹੇ ਹਨ, ਜਿਨ੍ਹਾਂ ਨੇ ਹੁਣ ਤੱਕ 50 ਤੋਂ ਵੱਧ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਇਹ ਫਿਲਮ ਸਿਰਫ 20 ਦਿਨਾਂ ਵਿੱਚ ਪੂਰੀ ਹੋ ਜਾਵੇਗੀ।

ਇਸ ਸਮੇਂ ਅਭਿਨੇਤਰੀ ਜਯਾ ਬੱਚਨ ਨੇ ਇਸ ਫਿਲਮ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਜੇ ਜਯਾ ਬੱਚਨ ਇਸ ਫਿਲਮ ਲਈ ਕੰਮ ਕਰਦੀ ਹੈ ਤਾਂ ਪ੍ਰਸ਼ੰਸਕਾਂ ਲਈ ਇੱਕ ਪੁਰਾਣੀ ਅਤੇ ਮਹਾਨ ਅਭਿਨੇਤਰੀ ਨੂੰ ਦੁਬਾਰਾ ਪਰਦੇ ‘ਤੇ ਦੇਖਣਾ ਮਜ਼ੇਦਾਰ ਹੋਵੇਗਾ।

 

 

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ