ਮਨੋਰੰਜਨ

Avengers Endgame ਦਾ ਡਾਇਰੇਕਟਰ ਨਿਕਲਿਆ Salman Khan ਦਾ ਫ਼ੈਨ, ਤਾਰੀਫ਼ ਵਿੱਚ ਕਿਹਾ ਇਹ ਕੁੱਝ

ਬਾਲੀਵੁੱਡ ਦੇ ਭਾਈਜਾਨ Salman Khan ਪਿਛਲੇ 3 ਦਹਾਕਿਆਂ ਤੋਂ ਆਪਣੀਆਂ ਫਿਲਮਾਂ ਨਾਲ ਪ੍ਰਸ਼ੰਸਕਾਂ ਦਾ ਜ਼ਬਰਦਸਤ ਅੰਦਾਜ਼ ਵਿੱਚ ਮਨੋਰੰਜਨ ਕਰ ਰਹੇ ਹਨ। ਉਹਨਾਂ ਦੀ ਫਿਲਮ, ਉਹਨਾਂ ਦਾ ਕਿਰਦਾਰ, ਉਹਨਾਂ ਦਾ ਅੰਦਾਜ਼, ਲੋਕ ਸਲਮਾਨ ਦੀ ਹਰ ਚੀਜ਼ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਬਾਲੀਵੁੱਡ ਵਿਚ ਸੁਪਰਹਿੱਟ ਫਿਲਮਾਂ ਦੇਣਾ ਉਹਨਾਂ ਦੀ ਆਦਤ ਹੈ। ਹੁਣ ਸਲਮਾਨ ਖਾਨ ਦੇ ਪ੍ਰਸ਼ੰਸਕ Joe Russo ਬਣ ਗਏ ਹਨ ਜਿਹਨਾਂ ਨੇ ਦੁਨੀਆ ਦੀ ਸਭ ਤੋਂ ਵੱਡੀ ਫਿਲਮ Avengers Endgame ਦਾ ਨਿਰਦੇਸ਼ਨ ਕੀਤਾ ਹੈ।

ਇਹ ਵੀ ਪੜ੍ਹੋ : Bollywood Upcoming Movie: Corona Virus ਕਰਕੇ ਮੁਲਤਵੀ ਹੋਈ ਸੂਰੀਆਵੰਸ਼ੀ ਦੀ ਰਿਲੀਜ਼ ਡੇਟ, ਫਿਲਮ ਮੇਕਰ ਨੂੰ ਹੋਵੇਗਾ ਘਾਟਾ

ਜੋ ਰੁਸੋ ਨੇ ਇੱਕ ਇੰਟਰਵਿਊ ਵਿੱਚ ਭਾਰਤੀ ਸਿਨੇਮਾ ਅਤੇ ਬਾਲੀਵੁੱਡ ਬਾਰੇ ਵਿਸਥਾਰ ਵਿੱਚ ਗੱਲ ਕੀਤੀ ਹੈ। ਹੁਣ ਬਾਲੀਵੁੱਡ ਦੀ ਗੱਲ ਹੋਵੇ ਅਤੇ ਸਲਮਾਨ ਖਾਨ ਦਾ ਜ਼ਿਕਰ ਨਾ ਕਰੀਏ, ਅਜਿਹਾ ਨਹੀਂ ਹੋ ਸਕਦਾ। ਇਸ ਲਈ ਜੋਅ ਰੁਸੋ ਨੇ ਵੀ ਸਲਮਾਨ ਖਾਨ ਦੀ ਬਹੁਤ ਪ੍ਰਸ਼ੰਸਾ ਕੀਤੀ ਹੈ। ਉਹ ਕਹਿੰਦੇ ਹਨ- ਉਹ ਇਕ ਮਹਾਨ ਅਦਾਕਾਰ ਹੈ। ਤੁਸੀਂ ਫਿਲਮ Dabangg ਦੇਖੋਗੇ, ਮੈਨੂੰ ਉਹ ਫਿਲਮ ਬਹੁਤ ਪਸੰਦ ਹੈ। ਫਿਲਮ ਦੀ ਅਲਗ ਹੀ ਐਨਰਜੀ ਹੈ ਅਤੇ ਕੈਮਰਾ ਵਰਕ ਵੀ ਸ਼ਾਨਦਾਰ ਹੈ। ਫਿਲਮ ‘ਚ ਸਲਮਾਨ ਦੀ ਅਦਾਕਾਰੀ ਬਹੁਤ ਫਨੀ ਹੈ, ਉਹ ਸਕਰੀਨ ਤੇ ਜ਼ਬਰਦਸਤ ਲੱਗਦੇ ਹਨ।

ਹੁਣ ਸਲਮਾਨ ਖਾਨ ਦੀ ਅਜਿਹੀ ਤਰੀਫ਼ ਭਾਰਤ ਵਿਚ ਕਈ ਵਾਰ ਸੁਨਣ ਨੂੰ ਮਿਲਦੀ ਹੈ। ਉਹਨਾਂ ਦੇ ਹਰ ਪ੍ਰਸ਼ੰਸਕ ਉਨ੍ਹਾਂ ਦੀ ਬਹੁਤ ਤਰੀਫ਼ ਕਰਦੇ ਹਨ। ਪਰ ਜੋ ਰੁਸੋ ਵਰਗੇ ਅੰਤਰਰਾਸ਼ਟਰੀ ਨਿਰਦੇਸ਼ਕਾਂ ਦੀ ਪ੍ਰਸ਼ੰਸਾ ਪ੍ਰਾਪਤ ਕਰਨਾ ਇਕ ਵੱਡੀ ਗੱਲ ਹੈ। ਵੈਸੇ ਤੁਹਾਨੂੰ ਯਾਦ ਦਿਵਾ ਦਈਏ ਕਿ ਇਸ ਤੋਂ ਪਹਿਲਾਂ ਵੀ ਰੁਸੋ ਨੇ ਬਾਲੀਵੁੱਡ ਦੀ ਤਰੀਫ਼ ਕੀਤੀ ਸੀ। ਹੈਰਾਨੀ ਦੀ ਗੱਲ ਹੈ ਕਿ ਉਸ ਸਮੇਂ ਵੀ ਉਹਨਾਂ ਨੇ ਸਲਮਾਨ ਖਾਨ ਦੀ ਤਰੀਫ਼ ਕੀਤੀ ਸੀ। ਇਕ ਵਾਰ ਫਿਰ ਉਹ ਸਲਮਾਨ ਅਤੇ ਉਹਨਾਂ ਦੀ ਅਦਾਕਾਰੀ ‘ਤੇ ਫ਼ਿਦਾ ਹੁੰਦੇ ਦਿਖੇ।

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ
TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago