ਬਿਜ਼ਨੇਸ

ਟਰਾਈ ਦੇ ਨਵੇਂ ਨਿਯਮਾਂ ਨਾਲ ਘੱਟ ਹੋਣ ਦੀ ਥਾਂ ਵਧੇ ਕੇਬਲ ਤੇ ਡੀਟੀਐਚ ਦੇ ਬਿੱਲ , ਜਾਣੋ ਕਿਵੇਂ

ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਦੇ ਨਵੇਂ ਨਿਯਮਾਂ ਨਾਲ ਗਾਹਕਾਂ ਨੂੰ ਸਿਰਫ ਆਪਣੀ ਪਸੰਦ ਦੇ ਟੀਵੀ ਚੈਨਲ ਦੇਖਣ ਦੀ ਛੂਟ ਮਿਲੀ ਹੈ ਪਰ ਵਿੱਤੀ ਲਾਭ ਨਹੀਂ ਹੋਇਆ। ਇਸ ਨਿਯਮ 1 ਫਰਵਰੀ ਤੋਂ ਲਾਗੂ ਹੋ ਗਿਆ ਹੈ। ਰੇਟਿੰਗ ਕ੍ਰਿਸਲ ਦੀ ਰਿਪੋਰਟ ਮੁਤਾਬਕ ਇਸ ਨਾਲ ਗਾਹਕਾਂ ਦਾ ਟੀਵੀ ਬਿੱਲ ਘਟਣ ਦੀ ਉਮੀਦ ਨਹੀਂ।

ਰਿਪੋਰਟ ਮੁਤਾਬਕ ਨਵੇਂ ਨਿਯਮ ਨਾਲ ਜ਼ਿਆਦਾਤਰ ਲੋਕਾਂ ਦਾ ਟੀਵੀ ਬਿੱਲ ਘੱਟ ਹੋਣ ਦੀ ਥਾਂ ਵਧ ਗਿਆ ਹੈ। ਟ੍ਰਾਈ ਨੇ ਆਦੇਸ਼ ਲਾਗੂ ਕਰਨ ਦੇ ਨਾਲ ਕਿਹਾ ਸੀ ਕਿ ਦੇਸ਼ ਦੇ 90% ਤੋਂ ਜ਼ਿਆਦਾ ਗਾਹਕ 50 ਜਾਂ ਉਸ ਤੋਂ ਵੀ ਘੱਟ ਚੈਨਲ ਦੇਖਦੇ ਹਨ ਤੇ ਨਵੇਂ ਨਿਯਮਾਂ ‘ਚ ਉਨ੍ਹਾਂ ਨੂੰ ਆਪਣੀ ਪਸੰਦ ਦੇ ਚੈਨਲ ਦੇਖਣ ਦੀ ਛੂਟ ਹੈ ਜਿਸ ਦੇ ਉਹ ਪੈਸੇ ਦੇਣਗੇ।

ਰੇਟਿੰਗ ਕ੍ਰਿਸਲ ਦੇ ਸੀਨੀਅਰ ਡਾਇਰੈਕਟਰ ਸਚਿਨ ਗੁਪਤਾ ਨੇ ਕਿਹਾ, “ਨਿਯਮਾਂ ਦੇ ਸ਼ੋਧ ਤੋਂ ਇਹ ਪਤਾ ਲੱਗਿਆ ਹੈ ਕਿ ਔਡੀਅੰਸ਼ ਦਾ ਮਹੀਨੇ ਦੇ ਬਿੱਲ ‘ਤੇ ਇਸ ਦਾ ਵੱਖ-ਵੱਖ ਪ੍ਰਭਾਵ ਪਵੇਗਾ। ਪੁਰਾਣੀਆਂ ਕੀਮਤਾਂ ਨਾਲ ਤੁਲਨਾ ਕਰਨ ‘ਤੇ ਗਾਹਕਾਂ ਦਾ ਬਿੱਲ 25% ਵਧ ਕੇ 230 ਤੋਂ 300 ਰੁਪਏ ਪ੍ਰਤੀ ਮਹੀਨਾ ਹੋ ਸਕਦਾ ਹੈ।

ਕ੍ਰਿਸਲ ਦਾ ਮੰਨਣਾ ਹੈ ਕਿ ਇਨ੍ਹਾਂ ਨਿਯਮਾਂ ਨਾਲ ਫੇਮਸ ਚੈਨਲਾਂ ਨੂੰ ਫਾਇਦਾ ਹੋਵੇਗਾ ਤੇ ਨੈੱਟਫਲਿਕਸ, ਹੌਟਸਟਾਰ ਜਿਹੀਆਂ ਐਪਸ ਵੱਲ ਲੋਕਾਂ ਦਾ ਰੁਝਾਨ ਵਧੇਗਾ।

Source:AbpSanjha

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago