ਤਕਨਾਲੋਜੀ

ਸ਼ਿਓਮੀ ਨੇ ਸਮਾਰਟਫੋਨ ਕੰਪਨੀਆ ਨੂੰ ਦਿੱਤਾ ਝਟਕਾ, ਰੇਡਮੀ ਨੋਟ 7 ਦੇ 9 ਮਿੰਟਾਂ ‘ਚ ਵਿੱਕੇ ਲੱਖਾਂ ਫੋਨ

ਸ਼ਿਓਮੀ ਨੇ ਹਾਲ ਹੀ ‘ਚ ਸਭ ਸਮਾਰਟਫੋਨ ਕੰਪਨੀਆ ਨੂੰ ਝਟਕਾ ਦਿੱਤਾ ਹੈ। ਜੀ ਹਾਂ ਇਸ ਸਮਾਰਟਫੋਨ ਕੰਪਨੀ ਨੇ ਚੀਨ ‘ਚ ਆਪਣਾ 48 ਮੈਗਾਪਿਕਸਲ ਵਾਲਾ ਰੇਡਮੀ ਨੋਟ 7 ਲੌਂਚ ਕਰ ਦਿੱਤਾ ਹੈ। ਕੱਲ੍ਹ ਚੀਨ ‘ਚ ਫੋਨ ਦੀ ਪਹਿਲੀ ਸੇਲ ਸੀ ਅਤੇ ਪਹਿਲੇ ਹੀ ਦਿਨ ਫੋਨ ਦੀ ਵਿਕਰੀ ਨੇ ਰਿਕਾਰਡ ਕਾਈਮ ਕਰ ਦਿੱਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਸਿਰਫ 9 ਮਿੰਟ ਤੋਂ ਵੀ ਘੱਟ ਸਮੇਂ ‘ਚ ਫੋਨ ਦੇ 100,000 ਯੂਨੀਟਸ ਸੇਲ ਕੀਤੇ ਹਨ। ਹੁਣ ਫੋਨ ਦੀ ਅਗਲੀ ਸੇਲ 18 ਜਨਵਰੀ ਨੂੰ ਹੋਣੀ ਹੈ।

ਜੇਕਰ ਫੋਨ ਦੇ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਦੋ ਹੀ ਵੈਰਿਅੰਟ ਹਨ, ਜਿਸ ‘ਚ 4 ਜੀਬੀ ਰੈਮ ਅਤੇ 64 ਜੀਬੀ ਮੈਮਰੀ ਅਤੇ 6 ਜੀਬੀ ਰੈਮ ਦੇ ਨਾਲ 64 ਜੀਬੀ ਮੈਮਰੀ ਦਾ ਆਪਸ਼ਨ ਦਿੱਤਾ ਗਿਆ ਹੈ। ਦੋਵਾਂ ਦੀ ਕੀਮਤ 12,000 ਅਤੇ 14,000 ਰੁਪਏ ਰੱਖੀ ਗਈ ਹੈ। ਭਾਰਤ ‘ਚ ਇਸ ਦੀ ਵਿਕਰੀ 14 ਜਨਵਰੀ ਤੋਂ ਸ਼ੁਰੂ ਕੀਤੀ ਜਾਵੇਗੀ।

ਫੋਨ ਦੇ ਖਾਸ ਫੀਚਰਸ:

ਫੋਨ ‘ਚ ਡਿਊਲ ਰਿਅਰ ਕੈਮਰਾ ਹੈ, ਜਿਸ ‘ਚ 48 ਮੈਗਾਪਿਕਸਲ ਜਦਕਿ ਦੂਜਾ ਕੈਮਰਾ 5 ਮੈਗਾਪਿਕਸਲ ਦਾ ਹੈ। ਇਹ ਪਹਿਲਾ ਰੈੱਡਮੀ ਫੋਨ ਹੈ ਜਿਸ ‘ਚ ਇੰਨਾ ਜ਼ਿਆਦਾ ਮੈਗਾਪਿਕਸਲ ਕੈਮਰੇ ਦਾ ਇਸਤੇਮਾਲ ਕੀਤਾ ਗਿਆ ਹੈ। ਫੋਨ ‘ਚ PDAF, HDR, EIS, 1080p ਰਿਕਰਡਿੰਗ ਅਤੇ ਸੁਪਰ ਨਾਈਟ ਸੀਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਫੋਨ ਦੀ ਬੈਟਰੀ 4000mAh ਦੀ ਹੈ, ਜੋ ਕੁਇੱਕ ਚਾਰਜ 4 ਸਪੋਰਟ ਦੇ ਨਾਲ ਆਉਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਫੋਨ ਮਹਿਜ਼ 1 ਘੰਟੇ 43 ਮਿੰਟ ‘ਚ ਪੂਰਾ ਚਾਰਜ ਹੋ ਜਾਵੇਗਾ।

ਰੇਡਮੀ ਨੋਟ 7 ਸਮਾਰਟਫੋਨ ਰੇਡਮੀ 6 ਪ੍ਰੋ ਦੇ ਡਿਸਪਲੇਅ ਤੋਂ ਕਾਫੀ ਵੱਖਰਾ ਹੈ। ਫੋਨ ‘ਚ ਵਾਟਰ ਡ੍ਰੋਪ ਨੌਚ ਦਿੱਤਾ ਗਿਆ ਹੈ।

ਫੋਨ ‘ਚ ਨਵੇਂ ਗਲੌਸ ਡਿਜ਼ਾਇਨ ਦਾ ਇਸਤੇਮਾਲ ਕੀਤਾ ਗਿਆ ਹੈ। ਕਵਰਡ ਬਲੈਕ ‘ਚ 2.5D ਗਲਾਸ ਅਤੇ ਤਿੰਨ ਗ੍ਰੇਡੀਐਂਟ ਕਲਰ ਨੂੰ ਸ਼ਾਮਲ ਕੀਤਾ ਹੈ।

ਰੇਡਮੀ ਨੋਟ 7 ‘ਚ ਕਵਾਲਕੌਮ ਸਨੈਪਡ੍ਰੈਗਨ 660 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ।

ਨਵਾਂ ਰੇਡਮੀ ਨੋਟ 7 ਯੂਐਸਬੀ-ਸੀ ਪੋਰਟ ਦੇ ਨਾਲ ਆਉਂਦਾ ਹੈ।

Source: AbpSanjha

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago