ਤਕਨਾਲੋਜੀ

JIO ਦਾ ਦੀਵਾਲੀ ਆਫਰ, JIO ਯੂਜ਼ਰਸ ਲਈ 3 ਨਵੇਂ ਪਲਾਨ

ਭਾਰਤ ਇਸ ਸਮੇਂ ਤਿਉਹਾਰਾਂ ਦਾ ਮੌਸਮ ਚਲ ਰਿਹਾ ਹੈ ਅਤੇ ਦੀਵਾਲੀ ਨੇੜੇ ਹੈ। ਇਸ ਦੌਰਾਨ ਰਿਲਾਇੰਸ ਜੀਓ ਨੇ ਆਪਣੇ ਜੀਓ ਫੋਨ ਯੂਜ਼ਰਸ ਲਈ ਨਵੇਂ ਆਲ-ਇਨ-ਵਨ ਪ੍ਰੀਪੇਡ ਪਲਾਨ ਪੇਸ਼ ਕੀਤੇ ਹਨ। ਇਹ ਨਵੀਆਂ ਯੋਜਨਾਵਾਂ ਪਹਿਲਾਂ ਤੋਂ ਮੌਜੂਦ ਯੋਜਨਾਵਾਂ ਨਾਲ ਉਪਲਬਧ ਹੋਣਗੀਆਂ ਅਤੇ ਕੰਪਨੀ ਨੇ ਤਿੰਨ ਨਵੇਂ ਪ੍ਰੀਪੇਡ ਪਲਾਨਾਂ ਨੂੰ ਆਫੀਸ਼ੀਅਲ ਵੈੱਬਸਾਈਟ ਤੇ ਲਿਸਟ ਕਿਤਾ ਹੈ।

ਇਹ ਪਲਾਨ 1,001 ਰੁਪਏ, 1,301 ਰੁਪਏ ਅਤੇ 1,501 ਰੁਪਏ ਦੇ ਹਨ। ਪੇਸ਼ ਕੀਤੇ ਗਏ ਨਵੇਂ ਪਲਾਨ ਜੀਓ ਫੋਨ ਯੂਜ਼ਰਸ ਲਈ ਵਧੀਆ ਹਨ ਜੋ ਹਰ ਮਹੀਨੇ ਰੀਚਾਰਜ ਕਰਵਾਉਣ ਦੀ ਥਾਂ ਤੇ ਇੱਕੋ ਵਾਰ ਰੀਚਾਰਜ ਕਰਨਾ ਸਹੀ ਸਮਝਦੇ ਹਨ।

ਜਿਓ ਦੇ ਨਵੇਂ 1,001 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਗਾਹਕਾਂ ਨੂੰ ਰੋਜ਼ਾਨਾ 150MB ਡਾਟਾ ਅਤੇ ਕੁੱਲ 49GB ਡਾਟਾ ਮਿਲੇਗਾ। ਇਸ ਪਲਾਨ ਵਿੱਚ ਗਾਹਕਾਂ ਨੂੰ ਮੁਫ਼ਤ ਆਨ-ਨੈੱਟ ਕਾਲਿੰਗ ਅਤੇ ਆਫ-ਨੈੱਟ ਕਾਲਿੰਗ ਲਈ 12,000 ਮਿੰਟ ਦਿੱਤੇ ਜਾਣਗੇ। ਇਸ ਤੋਂ ਇਲਾਵਾ ਰੋਜ਼ਾਨਾ 100 SMS ਅਤੇ ਜਿਓ ਐਪਸ ਦਾ ਸਬਸਕ੍ਰਿਪਸ਼ਨ ਵੀ ਗਾਹਕਾਂ ਨੂੰ ਦਿੱਤੀ ਜਾਵੇਗੀ। ਇਸ ਯੋਜਨਾ ਦੀ ਵਾਲੀਡੀਟੀ 336 ਦਿਨ ਹੈ।

1,301 ਰੁਪਏ ਦੇ ਪਲਾਨ ਦੀ ਗੱਲ ਕਰੀਏ ਤਾਂ ਗਾਹਕਾਂ ਨੂੰ ਪ੍ਰਤੀ ਦਿਨ 500MB ਡਾਟਾ ਅਤੇ ਕੁੱਲ 164GB ਡਾਟਾ ਮਿਲੇਗਾ। ਬਾਕੀ ਦੇ ਲਾਭ 1,001 ਰੁਪਏ ਦੇ ਪਲਾਨ ਦੇ ਸਮਾਨ ਹਨ।

ਅੰਤ ਵਿੱਚ 1,501 ਰੁਪਏ ਵਾਲੇ ਪਲਾਨ ਵਿੱਚ ਗਾਹਕਾਂ ਨੂੰ ਪ੍ਰਤੀ ਦਿਨ 1.5 GB ਡਾਟਾ ਅਤੇ ਕੁੱਲ 504 GB ਡਾਟਾ ਮਿਲੇਗਾ। ਬਾਕੀ ਦੇ ਲਾਭ ਦੋਨਾਂ ਯੋਜਨਾਵਾਂ ਦੇ ਬਰਾਬਰ ਹਨ। ਜੀਓ ਪਹਿਲਾਂ ਹੀ 75 ਰੁਪਏ ਤੋਂ ਲੈ ਕੇ 185 ਰੁਪਏ ਤੱਕ ਦੇ ਚਾਰ ਆਲ-ਇਨ-ਵਨ ਪਲਾਨ ਪੇਸ਼ ਕਰ ਰਿਹਾ ਹੈ। ਇਸ ਵਿਚ 28 ਦਿਨਦੀ ਵਾਲੀਡੀਟੀ ਅਤੇ 56GB ਡਾਟਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ
TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago