ਤਕਨਾਲੋਜੀ

ਭਾਰਤੀ ਹਵਾਈ ਸੈਨਾ ਵਿੰਗ ਕਮਾਂਡਰ ਅਭਿਨੰਦਨ ‘ਤੇ ਜਲਦੀ ਹੀ ਲੌਂਚ ਕਰ ਰਹੀ ਹੈ ਵੀਡੀਓ ਗੇਮ

ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੀ ਕਹਾਣੀ ਹੁਣ ਇੱਕ ਵਾਰ ਫੇਰ ਤੋਂ ਭਾਰਤੀਆਂ ਸਾਹਮਣੇ ਪੇਸ਼ ਕੀਤੀ ਜਾਵੇਗੀ। ਜੀ ਹਾਂ, ਇਹ ਸੱਚ ਹੈ ਪਰ ਉਨ੍ਹਾਂ ‘ਤੇ ਕੋਈ ਫ਼ਿਲਮ ਨਹੀਂ ਸਗੋਂ ਇੱਕ ਵੀਡੀਓ ਗੇਮ ਬਣ ਰਹੀ ਹੈ। ਭਾਰਤੀ ਹਵਾਈ ਸੈਨਾ ਅਭਿਨੰਦਨ ‘ਤੇ ਜਲਦੀ ਹੀ ਆਪਣੀ ਵੀਡੀਓ ਗੇਮ ਲੌਂਚ ਕਰ ਰਹੀ ਹੈ। ਵਿੰਗ ਕਮਾਂਡਰ ਇਸ ‘ਚ ਲੀਡ ਹੀਰੋ ਹੋਣਗੇ। ਇਹ ਵੀਡੀਓ ਗੇਮ ਪਲੇ ਸਟੋਰ ਤੇ ਆਈਓਐਸ ਪਲੇਟਫਾਰਮ ‘ਤੇ ਉਪਲੱਬਧ ਹੋਵੇਗਾ।

ਮੋਬਾਈਲ ਗੇਮ ਦੀ ਸ਼ੁਰੂਆਤ ਉਸੇ ਲੜਾਕੂ ਜਹਾਜ਼ ਮਿੱਗ-21 ਤੋਂ ਕੀਤੀ ਗਈ ਹੈ ਜਿਸ ਨੂੰ ਉਡਾਉਂਦੇ ਹੋਏ ਵਿੰਗ ਕਮਾਂਡਰ ਅਭਿਨੰਦਨ ਨੇ ਪਾਕਿਸਤਾਨ ਦਾ ਐਫ-16 ਡੇਗਿਆ ਸੀ। ਉਹ ਮਿੱਗ-21 ਜਹਾਜ਼ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਸ਼ੁਰੂਆਤ ‘ਚ ਇਹ ਸਿੰਗਲ ਪਲੇਅਰ ਮੋਡ ‘ਤੇ ਪੇਸ਼ ਹੋਵੇਗੀ। ਬਾਅਦ ‘ਚ ਇਸ ਨੂੰ ਮਲਟੀ ਪਲੇਅਰ ਮੋਡ ‘ਚ ਬਦਲਿਆ ਜਾਵੇਗਾ।

ਮੋਬਾਈਲ ਗੇਮ ‘ਚ ਮਿੱਗ-21 ਤੋਂ ਇਲਾਵਾ ਭਵਿੱਖ ‘ਚ ਏਅਰਫੋਰਸ ‘ਚ ਸ਼ਾਮਲ ਹੋਣ ਵਾਲੇ ਰਾਫੇਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਮੋਬਾਈਲ ਗੇਮ ਦਾ ਵੀਡੀਓ ਏਅਰਫੋਰਸ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਇਸ ‘ਚ ਦਿਖਾਇਆ ਗਿਆ ਕਿ ਗੇਮ ‘ਚ ਕਈ ਚੈਲੰਜ ਹੋਣਗੇ ਜੋ ਯੂਜ਼ਰਸ ਫ੍ਰੈਂਡਲੀ ਹੋਣਗੇ। ਏਅਰਫੋਰਸ ਦੇ ਹੈੱਡਕੁਆਟਰ ਦਿੱਲੀ ‘ਚ ਵਿੰਗ ਕਮਾਂਡਰ ਅਨੁਪਮ ਬੈਨਰਜੀ ਨੇ ਕਿਹਾ ਕਿ ਏਅਰਫੋਰਸ 31 ਜੁਲਾਈ ਨੂੰ ਵੀਡੀਓ ਗੇਮ ਲੌਂਚ ਕਰੇਗਾ।

Source:AbpSanjha

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago