ਖੇਡ

ਨਾਗਪੁਰ ‘ਚ ਅੱਜ ਭਾਰਤ ਅਤੇ ਆਸਟ੍ਰੇਲੀਆ ਸੀਰੀਜ਼ ਦਾ ਦੂਜਾ ਵਨਡੇ , 1-0 ਤੋਂ ਸੀਰੀਜ਼ ਵਿੱਚ ਅੱਗੇ ਹੈ ਭਾਰਤ

ਭਾਰਤ ਅਤੇ ਆਸਟ੍ਰੇਲੀਆ ਦੀ ਕ੍ਰਿਕਟ ਟੀਮਾਂ ਇੱਕ ਵਾਰ ਫੇਰ ਮੰਗਲਵਾਰ ਨੂੰ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਦੇਸ਼ਾਂ ‘ਚ ਅੱਜ ਯਾਨੀ 5 ਮਾਰਚ ਨੂੰ ਦੂਜਾ ਵਨਡੇ ਮੈਚ ਵਿਦਰਭ ਕ੍ਰਿਕਟ ਐਸੋਸੀਏਸ਼ਨ (ਵੀਸੀਏ) ਮੈਦਾਨ ‘ਤੇ ਹੋਣਾ ਹੈ। ਇਸ ਮੈਦਾਨ ਦੀ ਖਾਸੀਅੱਤ ਹੈ ਕਿ ਇੱਥੇ ਜਦੋਂ ਵੀ ਭਾਰਤੀ ਕ੍ਰਿਕਟ ਟੀਮ ਖੇਡੀ ਹੈ ਕਿਸੇ ਨਾ ਕਿਸੇ ਭਾਰਤੀ ਬੱਲੇਬਾਜ਼ ਨੇ ਸੈਂਕੜਾ ਜ਼ਰੂਰ ਜੜੀਆ ਹੈ। ਇਸ ਵਾਰ ਇਸ ਮੈਦਾਨ ‘ਤੇ ਕਿਹੜਾ ਭਾਰਤੀ ਖਿਡਾਰੀ ਸੈਂਕੜਾ ਲਗਾਉਂਦਾ ਹੈ ਇਸ ਦੇਖਣਾ ਰੌਚਕ ਹੋਵੇਗਾ।

ਵੀਸੀਏ ਮੈਦਾਨ ‘ਤੇ ਭਾਰਤ ਅਤੇ ਆਸਟ੍ਰੇਲੀਆ ਦੀ ਟੀਮ ਚੌਥੀ ਵਾਰ ਭਿੜਣਗੀਆਂ। ਇਸ ਤੋਂ ਪਹਿਲਾਂ ਹਰ ਮੈਚ ਇੰਡੀਅਨ ਟੀਮ ਨੇ ਹੀ ਜਿੱਤਿਆ ਹੈ। ਭਾਰਤ ਖਿਲਾਫ ਹੁਣ ਤਕ ਆਸਟ੍ਰੇਲੀਆ ਇਸ ਮੈਦਾਨ ‘ਤੇ ਇੱਕ ਵੀ ਵਨਡੇ ਨਹੀਂ ਜਿੱਤ ਸਕੀ।

ਭਾਰਤ ਨੇ ਇਸ ਖੂਬਸੂਰਤ ਮੈਦਾਨ ‘ਤੇ 2009 ‘ਚ ਆਸਟ੍ਰੇਲੀਆ ਖਿਲਾਫ ਆਪਣਾ ਪਹਿਲਾ ਮੈਚ ਖੇਡੀਆ ਸੀ। ਉਸ ਮੈਚ ‘ਚ ਭਾਰਤ ਨੇ ਆਸਟ੍ਰੇਲੀਆ ਨੂੰ 99 ਦੌੜਾਂ ਨਾਲ ਮਾਤ ਦਿੱਤੀ ਸੀ ਅਤੇ ਮਹੇਂਦਰ ਸਿੰਘ ਧੋਨੀ ਨੇ 124 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤੋਂ ਇਲਾਵਾ 2011 ਦੇ ਵਿਸ਼ਵ ਕੱਪ ‘ਚ ਇੱਥੇ ਸਚਿਨ ਤੇਂਦੁਲਕਰ ਨੇ 111 ਦੌੜਾਂ ਦੀ ਬਹਿਤਰੀਨ ਪਾਰੀ ਖੇਡੀ ਸੀ। ਗੱਲ ਕੀਤੀ ਜਾਵੇ 2013 ਦੀ ਤਾਂ ਇਸ ਸਾਲ ਗੱਬਰ ਸ਼ਿਖਰ ਧਵਨ ਨੇ ਵੀਸੀਏ ਮੈਦਾਨ ‘ਤੇ 100 ਅਤੇ ਵਿਰਾਟ ਕੋਹਲੀ ਨੇ 115 ਦੌੜਾਂ ਦੀ ਪਾਰੀ ਖੇਡੀ ਸੀ।

ਜੇਕਰ ਅੱਜ ਦੇ ਮੈਚ ‘ਚ ਧੋਨੀ ਦੀ ਗੱਲ ਕਰੀਏ ਅਤੇ ਉਹ ਚੰਗਾਂ ਸਕੌਰ ਕਰਦੇ ਹਨ ਤਾਂ ਕ੍ਰਿਕਟ ਦੇ ਸਾਰੇ ਫਾਰਮੇਟਾਂ ‘ਤੇ ਉਹ 17,000 ਦੌੜਾਂ ਪੂਰੀਆਂ ਕਰ ਅਜਿਹਾ ਕਰਨ ਵਾਲੇ 6ਵੇਂ ਸੱਲੇਬਾਜ਼ ਬਣ ਜਾਣਗੇ। ਦਿਲਚਸਪ ਗੱਲ ਹੈ ਕਿ ਭਾਰਤ ਵੱਲੋਂ ਇਸ ਮੈਦਾਨ ‘ਤੇ ਛੇ ਸੈਂਕੜੇ ਲੱਗੇ ਹਨ ਅਤੇ ਧੋਨੀ ਨੇ ਇਸੇ ਮੈਦਾਨ ‘ਤੇ 5 ਮੈਚਾਂ ‘ਚ ਸਭ ਤੋਂ ਜ਼ਿਆਦਾ 268 ਦੌੜਾਂ ਬਣਾਇਆਂ ਹਨ।

Source:AbpSanjha

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago