ਪੰਜਾਬ

ਅਕਾਲੀ ਦਲ ਨੇ 7 ਹਲਕਿਆਂ ‘ਚ ਐਲਾਨੇ ਉਮੀਦਵਾਰ, ਬਾਕੀ 3 ਸੀਟਾਂ ‘ਤੇ ਵੱਡੇ ਲੀਡਰਾਂ ਤੇ ਦਾਅ ?

ਸ਼੍ਰੋਮਣੀ ਅਕਾਲੀ ਦਲ ਨੇ ਐਤਵਾਰ ਨੂੰ ਪੰਜਾਬ ਵਿੱਚ ਆਪਣੇ 7ਵੇਂ ਲੋਕ ਸਭਾ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਗੁਲਜ਼ਾਰ ਸਿੰਘ ਰਣੀਕੇ ਫ਼ਰੀਦਕੋਟ ਹਲਕੇ ਤੋਂ ਲੋਕ ਸਭਾ ਚੋਣ ਲੜਨਗੇ। ਅਕਾਲੀ ਬੀਜੇਪੀ ਗਠਜੋੜ ਪੰਜਾਬ ਵਿੱਚ 10:3 ਦੇ ਅਨੁਪਾਤ ਤਹਿਤ ਲੋਕ ਸਭਾ ਚੋਣ ਲੜਦੇ ਹਨ। ਹੁਣ ਅਕਾਲੀ ਦਲ ਦੇ ਤਿੰਨ ਉਮੀਦਵਾਰ ਐਲਾਨਣੇ ਹੀ ਬਾਕੀ ਰਹਿ ਗਏ ਹਨ, ਜਿਨ੍ਹਾਂ ਵਿੱਚ ਲੁਧਿਆਣਾ, ਬਠਿੰਡਾ ਤੇ ਫ਼ਿਰੋਜ਼ਪੁਰ ਸੰਸਦੀ ਹਲਕੇ ਹੀ ਬਾਕੀ ਹਨ।

ਅਕਾਲੀ ਦਲ ਸਨਮੁਖ ਇਨ੍ਹਾਂ ਤਿਨਾਂ ਹਲਕਿਆਂ ‘ਤੇ ਉਮੀਦਵਾਰ ਐਲਾਨਣ ਲਈ ਔਖੀ ਹਾਲਤ ਬਣ ਗਈ ਹੈ। ਪਾਰਟੀ ਸੂਤਰਾਂ ਮੁਤਾਬਕ ਤਿੰਨੇ ਸੀਟਾਂ ਤੋਂ ਹਰਸਿਮਰਤ ਬਾਦਲ, ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੂੰ ਉਤਾਰਿਆ ਜਾ ਸਕਦਾ ਹੈ। ਪਹਿਲਾਂ ਪਾਰਟੀ ਵਿੱਚ ਸ਼ਸ਼ੋਪੰਜ ਸੀ ਕਿ ਹਰਸਿਮਰਤ ਬਾਦਲ ਦਾ ਸੰਸਦੀ ਹਲਕਾ ਬਦਲ ਕੇ ਫ਼ਿਰੋਜ਼ਪੁਰ ਕਰ ਦਿੱਤਾ ਜਾਵੇ, ਪਰ ਹੁਣ ਅਜਿਹਾ ਮੁਸ਼ਕਲ ਜਾਪਦਾ ਹੈ ਤੇ ਕੇਂਦਰੀ ਮੰਤਰੀ ਬਠਿੰਡਾ ਤੋਂ ਹੀ ਚੋਣ ਲੜ ਸਕਦੀ ਹੈ। ਫ਼ਿਰੋਜ਼ਪੁਰ ਤੋਂ ਸੁਖਬੀਰ ਬਾਦਲ ਤੇ ਲੁਧਿਆਣਾ ਤੋਂ ਬਿਕਰਮ ਮਜੀਠੀਆ ਦੇ ਨਿੱਤਰਨ ਦੇ ਚਰਚੇ ਵੀ ਹਨ। ਮਜੀਠੀਆ ਤੋਂ ਬਾਅਦ ਮਨਪ੍ਰੀਤ ਇਆਲੀ ਤੇ ਸ਼ਰਨਜੀਤ ਢਿੱਲੋਂ ਦਾ ਨੰਬਰ ਵੀ ਲੱਗ ਸਕਦਾ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਨੂੰ ਚੋਣਾਂ ਵਿੱਚ ਭੁਗਤਣਾ ਪੈ ਸਕਦੈ ਬੇਅਦਬੀ ਤੇ ਗੋਲੀ ਕਾਂਡ ਦਾ ਖਮਿਆਜ਼ਾ, ਜਾਂਚ ਨੂੰ ਲਟਕਾਉਣ ਦੀ ਰਣਨੀਤੀ ?

ਰਣਨੀਤਕ ਤੌਰ ‘ਤੇ ਪਾਰਟੀ ਲਈ ਕੁਝ ਲੋਕ ਸਭਾ ਹਲਕਿਆਂ ‘ਤੇ ਅਜਿਹੇ ਉਮੀਦਵਾਰ ਉਤਾਰਨੇ ਬੇਹੱਦ ਲੋੜੀਂਦੇ ਬਣ ਗਏ ਹਨ। 2015 ਵਿੱਚ ਵਾਪਰੀਆਂ ਬੇਅਦਬੀਆਂ ਤੇ ਗੋਲ਼ੀਕਾਂਡਾਂ ਕਾਰਨ ਲੋਕਾਂ ਵਿੱਚ ਅਕਾਲੀ ਦਲ ਪ੍ਰਤੀ ਹਾਲੇ ਵੀ ਗੁੱਸਾ ਬਰਕਰਾਰ ਹੈ। ਰਹਿੰਦੀ-ਖੂਹੰਦੀ ਕਸਰ ਪਾਰਟੀ ਦੇ ਦਿੱਗਜ ਲੀਡਰਾਂ ਵੱਲੋਂ ਕਿਨਾਰਾ ਕਰ ਲਿਆ ਗਿਆ, ਜਿਸ ਕਾਰਨ ਪਾਰਟੀ ਦੀ ਸਾਖ ਨੂੰ ਖਾਸਾ ਵੱਟਾ ਲੱਗਿਆ ਹੈ। ਅਕਾਲੀ ਦਲ ਆਪਣੀ ਜਿੱਤ ਯਕੀਨੀ ਬਣਾਉਣ ਲਈ ਇਹ ਵੱਡੇ ਚਿਹਰੇ ਅੱਗੇ ਕਰ ਸਕਦਾ ਹੈ।

ਉੱਧਰ, ਕਾਂਗਰਸ ਵੱਲੋਂ ਵੀ ਤਿੰਨ ਲੋਕ ਸਭਾ ਉਮੀਦਵਾਰ ਐਲਾਨਣੇ ਬਾਕੀ ਹਨ। ਦੋਵਾਂ ਪਾਰਟੀਆਂ ਵੱਲੋਂ ਬਠਿੰਡਾ ਸੀਟ ਤੋਂ ਕਿਸ ਨੂੰ ਉਤਾਰਿਆ ਜਾਂਦਾ ਹੈ, ਇਸ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਜਿੱਥੇ ਬਠਿੰਡਾ ਅਕਾਲੀ ਦਲ ਦਾ ਗੜ੍ਹ ਹੈ, ਉੱਥੇ ਹੀ ਕਾਂਗਰਸ ਦਾ ਮਜ਼ਬੂਤ ਉਮੀਦਵਾਰ ਵਿਰੋਧੀਆਂ ਦੀਆਂ ਜੜ੍ਹਾਂ ਹਿਲਾ ਸਕਦਾ ਹੈ। ਇਸੇ ਲਈ ਸ਼ਾਇਦ ਦੋਵੇਂ ਇੱਕ ਦੂਜੇ ਵੱਲੋਂ ਪੱਤੇ ਖੋਲ੍ਹਣ ਦੇ ਇੰਤਜ਼ਾਰ ਵਿੱਚ ਹਨ।

Source:AbpSanjha

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago