ਜਲੰਧਰ

ਜਲੰਧਰ : ਵਿਦਿਆਰਥਣ ਵੱਲੋਂ ਖ਼ੁਦਕੁਸ਼ੀ ਮਗਰੋਂ ਪੁਲਿਸ ਨੇ ਅਧਿਆਪਕ ਨੂੰ ਕੀਤਾ ਗ੍ਰਿਫ਼ਤਾਰ

ਜਲੰਧਰ ਸ਼ਹਿਰ ਦੇ ਨਿੱਜੀ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਵੱਲੋਂ ਖ਼ੁਦਕੁਸ਼ੀ ਮਗਰੋਂ ਉਸ ਦੇ ਅਧਿਆਪਕ ‘ਤੇ ਕੇਸ ਦਰਜ ਕਰ ਲਿਆ ਹੈ। ਵਿਦਿਆਰਥਣ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਸੀ, ਜਿਸ ਦਾ ਇਲਜ਼ਾਮ ਉਸ ਨੇ ਆਪਣੇ ਅਧਿਆਪਕ ਸਿਰ ਲਾਇਆ ਸੀ।

ਪੁਲਿਸ ਨੇ ਅਧਿਆਪਕ ਨਰੇਸ਼ ਕਪੂਰ ‘ਤੇ ਖ਼ੁਦਕੁਸ਼ੀ ਲਈ ਉਕਸਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਅਧਿਆਪਕ ਨਰੇਸ਼ ਕਪੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਸਕੂਲ ਨੇ ਵੀ ਉਸ ਨੂੰ ਮੁਅੱਤਲ ਕਰ ਦਿੱਤਾ ਹੈ।

ਜਲੰਧਰ : ਸਕੂਲ ਮਾਸਟਰ ਤੋਂ ਪ੍ਰੇਸ਼ਾਨ ਹੋਕੇ 10ਵੀਂ ਜਮਾਤ ਦੀ ਲੜਕੀ ਨੇ ਲਿਆ ਫਾਹਾ

ਪੜ੍ਹੋ ਖ਼ੁਦਕੁਸ਼ੀ ਕਰ ਚੁੱਕੀ ਬੱਚੀ ਵੱਲੋਂ ਲਿਖਿਆ ਭਾਵੁਕ ਸੁਸਾਈਡ ਨੋਟ-

05 Feb’2019, Tuesday

SUICIDE NOTE,

ਮੰਮਾ ਐਂਡ ਪਾਪਾ

ਮੈਂ ਇਹ ਸੁਸਾਇਡ ਆਪਣੀ ਮਰਜ਼ੀ ਨਾਲ ਨਹੀਂ ਕਰ ਰਹੀ, ਇਸ ਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ, ਉਹ ਹੈ ਮੇਰੇ ਸਕੂਲ ਦਾ ਸਰ ‘ਨਰੇਸ਼ ਕਪੂਰ’, ਮੰਮਾ ਉਹ ਮੈਨੂੰ ਹਮੇਸ਼ਾ ਕੁਝ ਨਾ ਕੁਝ ਬੋਲਦਾ ਹੀ ਰਹਿੰਦਾ ਸੀ, ਅਗਰ ਮੈਂ ਸਕੂਲ ਜਾਂਦੀ ਸੀ ਤੇ ਉਸ ਨੂੰ ਹਮੇਸ਼ਾ ਮੈਂ ਹੀ ਦਿਖਦੀ ਹੁੰਦੀ ਸੀ, ਮੈਨੂੰ ਹੀ ਉਹ ਹਮੇਸ਼ਾ ਡਾਂਟਦਾ ਹੁੰਦਾ ਸੀ, ਚਾਹੇ ਤੁਸੀਂ ਮੇਰੀ ਕਿਸੇ ਸਹੇਲੀ ਨੂੰ ਪੁੱਛ ਲਿਓ, ਕਿਸੇ ਹੋਰ ਦਾ ਗੁੱਸਾ ਉਹ ਹਮੇਸ਼ਾਂ ਮੇਰੇ ‘ਤੇ ਹੀ ਕੱਢਦਾ ਰਹਿੰਦਾ ਸੀ, ਉਸ ਨੇ ਆਪਣੀ ਕਲਾਸ ‘ਚ ਸਾਰੇ ਬੱਚਿਆਂ ਨੂੰ ਡਰਾ ਕੇ ਰੱਖਿਆ ਸੀ, ਮੰਮਾ ਮੈਂ ਉਸ ਦੇ ਹੀ ਡਰ ਤੋਂ ਸਕੂਲ ਨਹੀਂ ਜਾਂਦੀ ਸੀ, ਤੁਸੀਂ ਪੁੱਛਦੇ ਹੁੰਦੇ ਸੀ ਨਾ…..ਤੇਰਾ ਪੜ੍ਹਾਈ ਵਿੱਚ ਦਿਲ ਕਿਉਂ ਨਹੀਂ ਲੱਗਦਾ….ਮੈਨੂੰ ਦੱਸ, ਮੰਮਾ ਮੈਂ ਤਹਾਨੂੰ ਕੀ ਦੱਸਦੀ..?

ਉਸ ਨੂੰ ਦੇਖ ਕੇ ਤੇ ਉਸ ਦੀਆਂ ਗੱਲਾਂ ਸੋਚ-ਸੋਚ ਕੇ ਮੇਰਾ ਦਿਲ ਘਬਰਾਉਣ ਲੱਗ ਜਾਂਦਾ ਸੀ, ਉਸ ਦੀ ਕਲਾਸ ‘ਚ ਕੋਈ ਕਿਸੇ ਕੋਲੋਂ ਕੋਈ ਚੀਜ਼ ਮੰਗ ਲੈਂਦਾ ਸੀ ਤੇ ਉਹ ਉਸ ਬੱਚੇ ਦੇ ਮੂੰਹ ‘ਤੇ ਆਪਣਾ ਪੰਜਾ ਛਾਪ ਦਿੰਦਾ ਸੀ, ਪਿਛਲੀਆਂ ਕਲਾਸਾਂ ਪਾਸ ਕਰਕੇ ਮੈਂ ਮੰਮਾ 10th ‘ਚ ਹੋਈ ਤੇ ਇਸ ਕਲਾਸ ‘ਚ ਆ ਕੇ ਮੇਰਾ ਦਿਮਾਗ ਫਿਰ ਗਿਆ, ਉਸ ਦੀਆਂ ਗੱਲਾਂ ਸੋਚ-ਸੋਚ ਕੇ, ਮੰਮਾ ਮੈਨੂੰ ਉਸ ਸਰ ਕੋਲੋਂ ਬਹੁਤ ਡਰ ਲੱਗਦਾ ਹੈ, ਉਹਦੇ ਕਰਕੇ ਤੇ ਮੈਂ ਸਕੂਲ ‘ਚ ਬਹੁਤ ਰੋਈ ਹਾਂ, ਭਾਵੇਂ ਤੁਸੀਂ ਮੇਰੀਆਂ ਸਹੇਲੀਆਂ ਨੂੰ ਪੁੱਛ ਲਿਓ, ਮੈਨੂੰ ਕੋਈ ਹੋਰ ਰਸਤਾ ਨਹੀਂ ਦਿਖ ਰਿਹਾ ਸੁਸਾਇਡ ਕਰਨ ਤੋਂ ਇਲਾਵਾ, ਤਹਾਨੂੰ ਲੱਗਦਾ ਹੋਵੇਗਾ ਕਿ ਮੈਂ ਬਹੁਤ ਗਲਤ ਰਸਤਾ ਚੂਜ਼ ਕੀਤਾ, ਮੇਰਾ ਫੈਸਲਾ ਵੀ ਗਲਤ ਹੋ ਸਕਦਾ ਹੈ, ਬਟ, ਮੇਰੇ ਦਿਲ ਦਾ ਡਰ ਝੂਠਾ ਅਤੇ ਗਲਤ ਨਹੀਂ ਹੋ ਸਕਦਾ, ਆਈ ਹੇਟ ਨਰੇਸ਼ ਸਰ !!!

ਮੰਮਾ ਤੁਸੀਂ ਪਲੀਜ਼ ਮੇਰੇ ਜਾਣ ਤੋਂ ਬਾਅਦ ਨਾ ਰੋਇਓ, ਠੀਕ ਆ ਮੈਂ ਹਮੇਸ਼ਾਂ ਤੁਹਾਡੇ ਦਿਲ ‘ਚ ਰਹੂੰਗੀ, ਤੁਸੀਂ ਆਪਣਾ ਤੇ ਪਾਪਾ ਦਾ ਖਿਆਲ ਰੱਖਿਓ, ਪਾਪਾ ਜੀ…. ਹੁਣ ਤੁਹਾਡੇ ਪੈਸੇ ਨੂੰ ਕੋਈ ਅੱਗ ਨਹੀਂ ਲਾਵੇਗਾ, ਹੁਣ ਤਹਾਨੂੰ ਕੋਈ ਤੰਗ ਨਹੀਂ ਕਰੇਗਾ ਕਿ ਮੈਨੂੰ ਇਹ ਲੈ ਕੇ ਦਿਓ, ਉਹ ਲੈ ਕੇ ਦਿਓ, ਚਲੋ ਮੇਰੇ ਮਰਨ ਤੋਂ ਪਹਿਲਾਂ ਇੱਕ ਦਿਲ ਦੀ ਰੀਝ ਸੀ ਕਿ ਐਕਟਿਵਾ ਤੇ ਨਿਊ ਫੋਨ ਲੈਣਾ ਹੈ, ਚਲੋ ਕੋਈ ਨਹੀਂ ਇਹ ਦੋਵੇਂ ਚੀਜ਼ਾਂ ਹੀ ਨਹੀਂ ਆਈਆਂ ਕੋਈ ਗੱਲ ਨਹੀਂ।

ਭੈਣ ਨੂੰ ਕਹਿਓ ਕਿ ਦੀਦੀ ਤੈਨੂੰ ਬਹੁਤ ਪਿਆਰ ਕਰਦੀ ਹੈ, ਮੰਮਾ ਪਲੀਜ਼ ਤੁਸੀਂ ਤੇ ਪਾਪਾ ਦੋਨੋਂ ਮਿਲ ਕੇ ਨਰੇਸ਼ ਕਪੂਰ ਨੂੰ ਸਜ਼ਾ ਦਿਵਾਇਓ, ਉਸ ਨੇ ਮੈਨੂੰ ਮਜਬੂਰ ਕਰ ਦਿੱਤਾ ਕਿ ਮੈਂ ਮਰ ਜਾਵਾਂ, ਪਲੀਜ਼ ਤੁਸੀਂ ਉਹਨੂੰ ਛੱਡਿਓ ਨਾ, ਉਹਦੀ ਗਲਤੀ ਦੀ ਸਜ਼ਾ ਉਹਨੂੰ ਜ਼ਰੂਰ ਦਿਵਾਇਓ ਤਾਂ ਹੀ ਮੇਰੀ ਆਤਮਾ ਨੂੰ ਸ਼ਾਂਤੀ ਆਉਣੀ ਹੈ, ਬੱਸ ਇਸ ਤੋਂ ਜ਼ਿਆਦਾ ਮੈਂ ਹੁਣ ਕੁਝ ਨਹੀਂ ਬੋਲਣਾ ਚਾਹੁੰਦੀ, ਬੱਸ ਇਹੀ ਕਹੂੰਗਾਂ I Love You ਮੰਮਾ ਐਂਡ ਪਾਪਾ..!

I Quit!!!
Byeeeee!!!
ਅਲਵਿਦਾ  Everyone…..

Source:AbpSanjha

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago