ਪੰਜਾਬ

ਆਈਜੀ ਉਮਰਾਨੰਗਲ ਸਿੱਟ ਦੀ ਰਿਮਾਂਡ ‘ਚ , ਪੁਲਿਸ 23 ਫਰਵਰੀ ਤੱਕ ਕਰੇਗੀ ਪੁੱਛਗਿੱਛ

ਬੇਅਦਬੀ ਤੇ ਗੋਲੀ ਕਾਂਡ ਵਿੱਚ ਗ੍ਰਿਫਤਾਰ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਵਿਸ਼ੇਸ਼ ਜਾਂਚ ਟੀਮ ਨੇ 10 ਦਾ ਪੁਲਿਸ ਰਿਮਾਂਡ ਮੰਗਿਆ ਪਰ ਡਿਊਟੀ ਮਜਿਸਟ੍ਰੇਟ ਏਕਤਾ ਉੱਪਲ ਨੇ ਉਮਰਾਨੰਗਲ ਦਾ ਚਾਰ ਦਿਨ ਲਈ ਪੁਲਿਸ ਰਿਮਾਂਡ ਦੇ ਦਿੱਤਾ। ਹੁਣ ਪੁਲਿਸ ਉਮਰਾਨੰਗਲ ਤੋਂ 23 ਫਰਵਰੀ ਤੱਕ ਪੁੱਛਗਿੱਛ ਕਰੇਗੀ।

ਯਾਦ ਰਹੇ ਉਮਰਾਨੰਗਲ ਦੀ ਗ੍ਰਿਫ਼ਤਾਰੀ ਨਾਲ ਪੁਲਿਸ ਤੇ ਸਿਆਸੀ ਹਲਕਿਆਂ ਵਿੱਚ ਭੂਚਾਲ ਆਇਆ ਹੋਇਆ ਹੈ। ਚਰਚਾ ਹੈ ਕਿ ਹੁਣ ਹੋਰ ਵੱਡੇ ਅਫਸਰਾਂ ਦੀ ਵੀ ਸ਼ਾਮਤ ਆ ਸਕਦੇ ਹੈ। ਸਿੱਟ ਨੇ ਦਾਅਵਾ ਕੀਤਾ ਸੀ ਕਿ ਉਮਰਾਨੰਗਲ ਨੇ ਪੁੱਛਗਿੱਛ ਵਿੱਚ ਕੋਈ ਸਹਿਯੋਗ ਨਹੀਂ ਦਿੱਤਾ। ਉਨ੍ਹਾਂ ਨੇ ਸਾਰੇ ਸਵਾਲਾਂ ਦਾ ਜਵਾਬ ਗੋਲਮੋਲ ਦਿੱਤਾ ਹੈ।

ਇਸ ਕਰਕੇ ਹਾਲਤ ਹੋਰ ਸ਼ੱਕੀ ਹੋ ਗਈ ਹੈ। ਉਮਰਾਨੰਗਲ ‘ਤੇ ਸਭ ਤੋਂ ਵੱਡਾ ਸਵਾਲ ਉਹ ਹੀ ਹੈ ਕਿ ਉਹ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਹੁੰਦਿਆਂ ਫਰੀਦਕੋਟ ਕਿਉਂ ਗਏ। ਉਨ੍ਹਾਂ ਨੇ ਹੀ ਬਹਿਬਲ ਗੋਲੀ ਕਾਂਡ ਵੇਲੇ ਪੁਲਿਸ ਦੀ ਕਮਾਨ ਕਿਉਂ ਸੰਭਾਲੀ। ਇਸ ਤੋਂ ਇਲਾਵਾ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ ਇਹ ਵੀ ਵੱਡਾ ਸਵਾਲ ਹੈ।

ਯਾਦ ਰਹੇ ਸੋਮਵਾਰ ਨੂੰ ਉਮਰਾਨੰਗਲ ਨੂੰ ਕੋਟਕਪੂਰਾ ਗੋਲੀ ਕਾਂਡ ਨਾਲ ਸਬੰਧਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਆਈਜੀ ਰੈਂਕ ਦੇ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਬੇਅਦਬੀ ਤੇ ਗੋਲੀ ਕਾਂਡ ਦੇ ਮਾਮਲਿਆਂ ਨਾਲ ਜੁੜੇ ਇਸ ਵਿਵਾਦਤ ਪੁਲਿਸ ਅਧਿਕਾਰੀ ਨੂੰ ਚੰਡੀਗੜ੍ਹ ਦੇ ਸੈਕਟਰ-9 ਵਿਚਲੇ ਪੁਲਿਸ ਹੈੱਡਕੁਆਰਟਰ ਦੀ ਇਮਾਰਤ ’ਚੋਂ ਸੋਮਵਾਰ ਦੁਪਹਿਰੇ 12 ਵਜੇ ਦੇ ਕਰੀਬ ਮੀਟਿੰਗ ਤੋਂ ਬਾਅਦ ਹਿਰਾਸਤ ਵਿੱਚ ਲਿਆ ਸੀ। ਉਮਰਾਨੰਗਲ ਨੂੰ ਹਿਰਾਸਤ ’ਚ ਲੈਣ ਤੋਂ ਬਾਅਦ ਐਸਆਈਟੀ ਉਸ ਨੂੰ ਫ਼ਰੀਦਕੋਟ ਲੈ ਗਈ ਸੀ।

Source:AbpSanjha

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago