ਪੰਜਾਬ

Corona Updates: ਇਸ ਖ਼ਬਰ ਰਾਹੀਂ ਜਾਣੋ ਪੰਜਾਬ ਦੇ ਕਿੰਨੇ ਜ਼ਿਲ੍ਹੇ ਰੈੱਡ, ਓਰੇਂਜ ਅਤੇ ਗ੍ਰੀਨ ਜ਼ੋਨ ‘ਚ

Corona Updates: 3 ਮਈ ਨੂੰ ਲੌਕਡਾਊਨ ਦੀ ਆਖਰੀ ਤਾਰੀਖ ਸੀ ਜਿਸ ਨੂੰ ਹੁਣ 17 ਮਈ ਤਕ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੇਂਦਰ ਨੇ ਸ਼ੁੱਕਰਵਾਰ ਨੂੰ ਭਵਿੱਖ ਦੀ ਕਾਰਵਾਈ ਲਈ 130 ਰੈੱਡ, 284 ਓਰੇਂਜ ਅਤੇ 319 ਜਿਲ੍ਹਿਆਂ ਨੂੰ ਗ੍ਰੀਨ ਜ਼ੋਨ ‘ਚ ਪਾਉਣ ਦੀ ਇੱਕ ਮੁਕੰਮਲ ਸੂਚੀ ਜਾਰੀ ਕੀਤੀ ਹੈ।

ਜਾਣੋ ਸੂਬੇ ਦੇ ਕਿੰਨੇ ਜ਼ਿਲ੍ਹੇ ਹਨ ਕਿਹੜੀ ਜ਼ੋਨ ‘ਚ:

ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ 3 ਜ਼ਿਲ੍ਹੇ ਰੈੱਜ ਜ਼ੋਨ ਵਿੱਚ, 15 ਓਰੇਂਜ, 4 ਗ੍ਰੀਨ ਜ਼ੋਨ ‘ਚ ਰੱਖੇ ਗਏ ਹਨ।

* ਚੰਡੀਗੜ੍ਹ ਨੂੰ ਰੈੱਡ ਜ਼ੋਨ ‘ਚ ਬਰਕਰਾਰ ਰੱਖਿਆ ਗਿਆ ਹੈ।

* ਪੰਜਾਬ ਦੇ ਰੈੱਡ ਜ਼ੋਨ ਜ਼ਿਲ੍ਹੇ ਜਲੰਧਰ, ਪਟਿਆਲਾ ਅਤੇ ਲੁਧਿਆਣਾ ਹਨ।

ਗੱਲ ਗੁਆਂਢੀ ਸੂਬੇ ਹਰਿਆਣਾ ਦੀ ਕਰੀਏ ਤਾਂ ਹਰਿਆਣਾ ਦੇ ਰੈੱਡ ਜ਼ੋਨ ਜ਼ਿਲ੍ਹੇ ਸੋਨੀਪਤ ਅਤੇ ਫਰੀਦਾਬਾਦ ਹਨ। ਹਰਿਆਣਾ ਦੇ ਦੋ ਜ਼ਿਲ੍ਹੇ ਰੈੱਡ ਜ਼ੋਨ, 18 ਓਰੇਂਜ ਅਤੇ ਦੋ ਗ੍ਰੀਨ ਜ਼ੋਨ ‘ਚ ਹਨ।

ਹਿਮਾਚਲ ਦੇ ਕਿਸੇ ਵੀ ਜ਼ਿਲ੍ਹੇ ਨੂੰ ਰੈੱਡ ਜ਼ੋਨ ਵਿਚ ਨਹੀਂ ਰੱਖਿਆ ਗਿਆ। ਹਿਮਾਚਲ ‘ਚ ਛੇ ਜ਼ਿਲ੍ਹੇ ਓਰੇਂਜ ਜ਼ੋਨ ਤੇ ਛੇ ਗ੍ਰੀਨ ਜ਼ੋਨ ‘ਚ ਹਨ। ਇਸ ਦੇ ਨਾਲ ਹੀ ਰਾਜਧਾਨੀ ਸ਼ਿਮਲਾ ਗ੍ਰੀਨ ਜ਼ੋਨ ਵਿਚ ਸ਼ਾਮਲ ਹੈ। ਜੰਮੂ-ਕਸ਼ਮੀਰ ਦੇ ਚਾਰ ਜ਼ਿਲ੍ਹੇ ਰੈੱਡ ਜ਼ੋਨ ਹਨ (ਬਾਂਦੀਪੋਰਾ, ਸ਼ੋਪੀਆਂ, ਅਨੰਤਨਾਗ, ਸ੍ਰੀਨਗਰ), 12 ਓਰੇਂਜ ਤੇ ਚਾਰ ਜ਼ਿਲ੍ਹੇ ਗ੍ਰੀਨ ਜ਼ੋਨ ‘ਚ ਹਨ। ਲੱਦਾਖ ਜ਼ਿਲ੍ਹੇ ਦੋਵੇਂ ਜ਼ਿਲ੍ਹੇ ਓਰੇਂਜ ਜ਼ੋਨ ਵਿਚ ਹਨ।

ਕੋਰੋਨਾ ਫ੍ਰੀ ਸਟੇਟ:

ਦੇਸ਼ ‘ਚ ਅੱਠ ਰਾਜ ਹਨ, ਜਿਥੇ ਸਾਰੇ ਜ਼ਿਲ੍ਹੇ ਗ੍ਰੀਨ ਜ਼ੋਨ ਵਿਚ ਹਨ। ਯਾਨੀ ਇਹ ਸੂਬੇ ਕੋਰੋਨਾ ਮੁਕਤ ਹਨ। ਇਨ੍ਹਾਂ ਸੂਬਿਆਂ ਦੇ ਨਾਂ ਅਰੁਣਾਚਲ ਪ੍ਰਦੇਸ਼, ਗੋਆ, ਮਣੀਪੁਰ, ਮਿਜ਼ੋਰਮ, ਨਾਗਾਲੈਂਡ, ਸਿੱਕਮ, ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਡੀਯੂ ਹਨ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।
TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago