ਜੱਲ੍ਹਿਆਂਵਾਲਾ ਬਾਗ਼ ਖ਼ੂਨੀ ਸਾਕੇ ਲਈ ਬ੍ਰਿਟੇਨ ਨੇ ਅਫ਼ਸੋਸ ਤਾਂ ਜਤਾਇਆ, ਪਰ ਮੁਆਫੀ ਮੰਗਣ ਤੋਂ ਕੀਤਾ ਕਿਨਾਰਾ

13 ਅਪਰੈਲ, 1919 ਨੂੰ ਅੰਮ੍ਰਿਤਸਰ ਦੇ ਜੱਲ੍ਹਿਆਂਵਾਲਾ ਬਾਗ਼ ਵਿੱਚ ਵਾਪਰੇ ਖ਼ੂਨੀ ਸਾਕੇ ਲਈ ਬ੍ਰਿਟੇਨ ਦੀ ਮੌਜੂਦਾ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਪਛਤਾਵਾ ਪ੍ਰਗਟਾਇਆ ਹੈ। ਬਰਤਾਨਵੀ ਪੀਐਮ ਨੇ ਸੰਸਦ ਨੂੰ ਸੰਬੋਧਨ ਕਰਦਿਆਂ ਇਹ ਬਿਆਨ ਦਿੱਤਾ। ਉਨਾਂ ਕਿਹਾ ਕਿ ਜੋ ਵੀ ਹੋਇਆ ਤੇ ਇਸ ਦੇ ਸਿੱਟਿਆਂ ‘ਤੇ ਸਾਨੂੰ ਬੇਹੱਦ ਪਛਤਾਵਾ ਹੈ।

ਘਟਨਾ ਦੇ 100 ਸਾਲ ਪੂਰੇ ਹੋਣ ਤੋਂ ਪਹਿਲਾਂ ਜਦੋਂ ਬ੍ਰਿਟੇਨ ਸਰਕਾਰ ਵੱਲੋਂ ਮੁਆਫ਼ੀ ਮੰਗਣ ਦੇ ਪ੍ਰਸਤਾਵ ‘ਤੇ ਬ੍ਰਿਟਿਸ਼ ਸੰਸਦ ਵਿੱਚ ਬਹਿਸ ਹੋਈ ਸੀ ਤਾਂ ਲਗਪਗ ਸਾਰੇ ਦਲਾਂ ਦੇ ਸੰਸਦ ਮੈਂਬਰਾਂ ਨੇ ਇਸ ਪ੍ਰਸਤਾਵ ‘ਤੇ ਸਹਿਮਤੀ ਜਤਾਈ ਸੀ। ਹਾਲਾਂਕਿ ਬਹਿਸ ਦੇ ਜਵਾਬ ਵਿੱਚ ਬ੍ਰਿਟੇਨ ਸਰਕਾਰ ਦੇ ਏਸ਼ੀਆ-ਪ੍ਰਸ਼ਾਂਤ ਖੇਤਰ ਮਾਮਲਿਆਂ ਦੇ ਮੰਤਰੀ ਮਾਰਕ ਫੀਲਡ ਨੇ ਇਸ 100 ਸਾਲ ਪਹਿਲਾਂ ਹੋਈ ਘਟਨਾ ‘ਤੇ ਅਫ਼ਸੋਸ ਤਾਂ ਜਤਾਇਆ ਪਰ ਮੁਆਫੀ ਮੰਗਣ ਤੋਂ ਕਿਨਾਰਾ ਕਰ ਲਿਆ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ 2019 ਦੇ ਪਹਿਲੇ ਗੇੜ ਲਈ 91 ਸੀਟਾਂ ‘ਤੇ ਵੋਟਿੰਗ ਸ਼ੁਰੂ

ਹੈਰੋ ਈਸਟ ਦੇ ਸੰਸਦ ਮੈਂਬਰ ਬਾਬ ਬਲੈਕਮੈਨ ਨੇ ਇਸ ਸਬੰਧੀ ਪ੍ਰਸਤਾਵ ਰੱਖਿਆ ਸੀ ਜਿਸ ‘ਤੇ ਵੈਸਟਮਿੰਸਟਰ ਹਾਲ ਡਿਬੇਟ ਦਾ ਜਵਾਬ ਦਿੰਦਿਆਂ ਮੰਤਰੀ ਮਾਰਕ ਫੀਲਡ ਨੇ ਕਿਹਾ ਕਿ ਅਤੀਤ ਵਿੱਚ ਹੋਈਆਂ ਘਟਨਾਵਾਂ ‘ਤੇ ਮੁਆਫੀ ਮੰਗਣ ਲਈ ਮੇਰਾ ਰਵੱਈਆ ਥੋੜ੍ਹਾ ਰਵਾਇਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਦੇ ਪੁਰਾਣੀਆਂ ਘਟਨਾਵਾਂ ਉਤੇ ਮੁਆਫੀ ਮੰਗਣ ਦੇ ਵਿੱਤੀ ਪਹਿਲੂ ਵੀ ਹੁੰਦੇ ਹਨ। ਇਸ ਨਾਲ ਹੀ ਇੱਕ ਘਟਨਾ ਦੇ ਮੁਆਫ਼ੀ ਮੰਗਣ ਨਾਲ ਹੋਰ ਘਟਨਾਵਾਂ ਲਈ ਵੀ ਅਜਿਹਾ ਕਰਨ ਦੀ ਮੰਗ ਵਧੇਗੀ।

ਹਾਲਾਂਕਿ, ਮੰਤਰੀ ਮਾਰਕ ਫੀਲਡ ਨੇ ਸਦਨ ਵਿੱਚ ਉੱਠੀ ਇਸ ਮੰਗ ਨਾਲ ਹਮਦਰਦੀ ਜਤਾਈ ਕਿ ਬ੍ਰਿਟੇਨ ਸਰਕਾਰ ਨੂੰ ਜੱਲ੍ਹਿਆਂਵਾਲਾ ਬਾਗ ਕਤਲੇਆਮ ‘ਤੇ ਹੁਣ ਤਕ ਜਤਾਏ ਅਫਸੋਸ ਤੋਂ ਅੱਗ ਵਧਣਾ ਚਾਹੀਦਾ ਹੈ। ਕਰੀਬ ਇੱਕ ਦਰਜਨ ਸਾਂਸਦਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ 13 ਅਪਰੈਲ,1919 ਨੂੰ ਨਿਹੱਥੇ ਭਾਰਤੀਆਂ ‘ਤੇ ਗੋਲ਼ੀ ਚਲਾਉਣ ਲਈ ਮੁਆਫੀ ਮੰਗਣਾ ਬ੍ਰਿਟੇਨ ਸਰਕਾਰ ਤੇ ਦੱਖਣੀ ਏਸ਼ੀਆ ਦੇ ਰਿਸ਼ਤਿਆਂ ਨੂੰ ਮਜ਼ਬੂਤੀ ਹੀ ਦਏਗਾ। ਬਲੈਕਮੈਨ ਨੇ ਕਿਹਾ ਕਿ ਅਜਿਹਾ ਕਰਨ ਨਾਲ ਇਤਿਹਾਸ ਤਾਂ ਨਹੀਂ ਬਦਲਿਆ ਜਾ ਸਕੇਗਾ ਪਰ ਇੱਕ ਪੰਨਾ ਜ਼ਰੂਰ ਪਲਟਿਆ ਜਾ ਸਕਦਾ ਹੈ।

Source:AbpSanjha

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago