ਪੀਐਮ ਮੋਦੀ ਨੇ ਕਿਹਾ ਕਿ ਕੁਝ ਲੋਕ ਸਿੱਖ ਭਰਾਵਾਂ ਦੇ ਮਨਾਂ ਵਿੱਚ ਗਲਤ ਚੀਜ਼ਾਂ ਭਰਨ ਵਿੱਚ ਲੱਗੇ ਹੋਏ ਹਨ, ਇਸ ਦੇਸ਼ ਨੂੰ ਹਰ ਸਿੱਖ ‘ਤੇ ਮਾਣ ਹੈ।ਪੀਐਮ ਮੋਦੀ ਨੇ ਕਿਹਾ ਕਿ ਮੈਂ ਪੰਜਾਬ ਦੀ ਰੋਟੀ ਖਾਧੀ ਹੈ, ਅਸੀਂ ਸਿੱਖ ਗੁਰੂਆਂ ਦੀ ਪਰੰਪਰਾ ਦਾ ਪਾਲਣ ਕਰਦੇ ਹਾਂ। ਜਿਹੜੀ ਭਾਸ਼ਾ ਉਨ੍ਹਾਂ ਲਈ ਬੋਲੀ ਜਾਂਦੀ ਹੈ ਉਸ ਨਾਲ ਦੇਸ਼ ਨੂੰ ਕੋਈ ਲਾਭ ਨਹੀਂ ਹੋਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੁਝ ਲੋਕ ਅਜਿਹੇ ਹਨ, ਜੋ ਭਾਰਤ ਨੂੰ ਅਸਥਿਰ ਕਰਨਾ ਚਾਹੁੰਦੇ ਹਨ। ਅਜਿਹੀ ਸਥਿਤੀ ਵਿੱਚ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਪੰਜਾਬ ਦਾ ਵਤਵਾਰਾ ਹੋਇਆ ,1984 ਦੇ ਦੰਗੇ ਹੋਏ ਸਨ, ਕਸ਼ਮੀਰ ਅਤੇ ਉੱਤਰ ਪੂਰਬ ਵਿੱਚ ਵੀ ਅਜਿਹਾ ਹੀ ਹੋਇਆ, ਜਿਸ ਕਾਰਨ ਦੇਸ਼ ਨੂੰ ਬਹੁਤ ਨੁਕਸਾਨ ਝੱਲਣਾ ਪੈ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਕੁਝ ਸ਼ਬਦਾਂ ਤੋਂ ਬਹੁਤ ਜਾਣੂ ਹਾਂ। ਕਾਮੇ ,ਬੁੱਧੀਜੀਵੀ,ਇਨ੍ਹਾਂ ਸਾਰੇ ਸ਼ਬਦਾਂ ਤੋਂ ਜਾਣੂ ਹਨ। ਪਰ ਮੈਂ ਵੇਖਦਾ ਹਾਂ ਕਿ ਪਿਛਲੇ ਕੁਝ ਸਮੇਂ ਤੋਂ ਇਸ ਦੇਸ਼ ਵਿਚ ਇਕ ਜਮਾਤ ਪੈਦਾ ਹੋਈ ਹੈ ਅਤੇ ਉਹ ਹੈ ਅੰਦੋਲਨਜੀਵੀ । ਇਹ ਜਮਾਤ ਤੁਸੀਂ ਦੇਖੋਗੇ , ਵਕੀਲਾਂ ਦਾ ਅੰਦੋਲਨ ਹੈ ,ਓਥੇ ਨਜ਼ਰ ਆਉਣਗੇ ,ਵਿਦਿਆਥੀਆਂ ਦਾ ਅੰਦੋਲਨ ਹੈ ,ਓਥੇ ਨਜ਼ਰ ਆਉਣਗੇ , ਮਜ਼ਦੂਰਾਂ ਦਾ ਅੰਦੋਲਨ ਹੈ ,ਓਥੇ ਨਜ਼ਰ ਆਉਣਗੇ। ਕਦੇ ਪਰਦੇ ਦੇ ਪਿੱਛੇ ,ਕਦੇ ਪਰਦੇ ਦੇ ਅੱਗੇ। ਇਹ ਪੂਰੀ ਟੋਲੀ ਹੈ ,ਜੋ ਅੰਦੋਲਨਜੀਵੀ ਹੈ। ਉਹ ਅੰਦੋਲਨ ਤੋਂ ਬਿਨਾਂ ਨਹੀਂ ਜੀ ਸਕਦੇ। ਸਾਨੂੰ ਅਜਿਹੇ ਲੋਕਾਂ ਨੂੰ ਪਛਾਣਨਾ ਹੋਵੇਗਾ।
ਪੀਐਮ ਮੋਦੀ ਨੇ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਅੰਦੋਲਨਕਾਰੀਆਂ ਨੂੰ ਸਮਝਾ ਕੇ ਅੱਗੇ ਵਧਣਾ ਪਏਗਾ। ਉਨ੍ਹਾਂ ਨੇ ਕਿਹਾ ਕਿ ਗਾਲ੍ਹਾਂ ਨੂੰ ਮੇਰੇ ਖਾਤੇ ਵਿੱਚ ਜਾਣ ਦਿਓ ਪਰ ਸੁਧਾਰ ਹੋਣੇ ਚਾਹੀਦੇ ਹਨ। ਪੀਐਮ ਮੋਦੀ ਨੇ ਕਿਹਾ ਕਿ ਬਜ਼ੁਰਗ ਅੰਦੋਲਨ ਵਿੱਚ ਬੈਠੇ ਹਨ, ਉਨ੍ਹਾਂ ਨੂੰ ਘਰ ਚਲੇ ਜਾਣਾ ਚਾਹੀਦਾ ਹੈ। ਅੰਦੋਲਨ ਨੂੰ ਖਤਮ ਕਰੋ ਅਤੇ ਚਰਚਾ ਨੂੰ ਅੱਗੇ ਵਧਾਉਂਦੇ ਰਹੋ। ਪੀਐਮ ਮੋਦੀ ਨੇ ਨੇ ਕਿਹਾ ਕਿ ਕਿਸਾਨਾਂ ਨਾਲ ਨਿਰੰਤਰ ਗੱਲਬਾਤ ਕੀਤੀ ਜਾ ਰਹੀ ਹੈ।
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…