ਦੇਸ਼

ਸਿਨੇਮਾਘਰਾਂ ‘ਚ ਅੱਜ ਲੱਗ ਚੁੱਕੀ ਹੈ ‘ਦ ਐਕਸੀਡੈਂਟਲ ਪ੍ਰਾਈਮ ਮਿਨੀਸਟਰ’ , ਫ਼ਿਲਮ ‘ਚ ਕਈ ਘਟਨਾਵਾਂ ‘ਚ ਸੱਚਾਈ ਨਹੀਂ

ਅੱਜ ਯਾਨੀ 11 ਜਨਵਰੀ ਨੂੰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਜ਼ਿੰਦਗੀ ‘ਤੇ ਬਣੀ ਫ਼ਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨੀਸਟਰ’ ਸਿਨੇਮ ਮਾਘਰਾਂ ‘ਚ ਲੱਗ ਚੁੱਕੀ ਹੈ। ਫ਼ਿਲਮ ‘ਚ ਅਨੁਪਮ ਖੇਰ ਨੇ ਡਾ. ਮਨਮੋਹਨ ਸਿੰਘ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ ‘ਚ ਕਈ ਘਟਨਾਵਾਂ ‘ਚ ਸੱਚਾਈ ਨਹੀਂ ਹੈ।

ਫ਼ਿਲਮ ਦੇ ਡਿਸਕਲੇਮਰ ‘ਚ ਲਿਖਿਆ ਹੈ ਕਿ ਸਾਰੇ ਕਿਰਦਾਰ, ਥਾਂ ਤੇ ਘਟਨਾਵਾਂ ਕਾਲਪਨਿਕ ਹਨ ਤੇ ਕਿਤਾਬ ਮੁਤਾਬਕ ਦਿਖਾਈਆਂ ਗਈਆਂ ਹਨ ਪਰ ਅਜਿਹਾ ਨਹੀਂ ਹੈ। ਇਸ ‘ਚ ਸੁਸ਼ਮਾ ਸਵਰਾਜ, ਅਡਵਾਨੀ ਤੇ ਪੀਐਮ ਨਰੇਂਦਰ ਮੋਦੀ ਦੇ ਭਾਸਨਾਂ ਦੀ ਅਸਲ ਫੁਟੇਜ ਦਾ ਇਸਤੇਮਾਲ ਕੀਤਾ ਗਿਆ ਹੈ।

ਫ਼ਿਲਮ ਦੇ ਖ਼ਤਮ ਹੁੰਦੇ-ਹੁੰਦੇ ਪੀਐਮ ਮੋਦੀ ਕਹਿੰਦੇ ਹਨ, “ਮਾਂ-ਬੇਟੇ ਦੀ ਸਰਕਾਰ ਤਾਂ ਜਾਵੇਗੀ।” ਹੁਣ ਕਾਲਪਨਿਕ ਕਹਿ ਕੇ ਅਸਲ ਫੁਟੇਜ਼ ਦਾ ਇਸਤੇਮਾਲ ਕਿਉਂ ਕੀਤਾ, ਇਹ ਤਾਂ ਸਭ ਸਮਝ ਹੀ ਗਏ ਹੋਣਗੇ। ਸੰਜੈ ਬਾਰੂ ਹਮੇਸ਼ਾ ਕਹਿੰਦੇ ਸੀ ਕਿ ਉਨ੍ਹਾਂ ਨੇ ਕਿਤਾਬ ਮਨਮੋਹਨ ਸਿੰਘ ਦੀ ਸਕਾਰਾਤਮਕ ਇਮੇਜ਼ ਪੇਸ਼ ਕਰਨ ਲਈ ਲਿਖੀ ਹੈ ਪਰ ਫ਼ਿਲਮ ਦੇਖਦੇ ਸਮੇਂ ਅਜਿਹਾ ਨਹੀਂ ਲੱਗਦਾ ਕਿਉਂਕਿ ਕਈ ਘਟਨਾਵਾਂ ਨੂੰ ਪੂਰਾ ਮਸਾਲਾ ਲਾ ਕੇ ਪੇਸ਼ ਕੀਤਾ ਗਿਆ ਹੈ।

ਇੱਕ ਥਾਂ ਡਾ. ਮਨਮੋਹਨ ਦੀ ਪਤਨੀ ਉਨ੍ਹਾਂ ਨੂੰ ਕਹਿੰਦੀ ਹੈ, “ਪਾਰਟੀ ਤੁਹਾਨੂੰ ਹੋਰ ਕਿੰਨਾ ਬਦਨਾਮ ਕਰੇਗੀ? ਤੁਸੀਂ ਕੁਝ ਬੋਲਦੇ ਕਿਉਂ ਨਹੀਂ?” ਜਦਕਿ ਕਿਤਾਬ ‘ਚ ਇਸ ਦਾ ਕਿਤੇ ਵੀ ਜ਼ਿਕਰ ਨਹੀਂ। ਫ਼ਿਲਮ ‘ਚ ਸੋਨੀਆ ਗਾਂਧੀ ਦੀ ਇਮੇਜ਼ ਨੂੰ ਵੀ ਕਾਫੀ ਨਕਾਰਾਤਮਕ ਦਿਖਾਇਆ ਗਿਆ ਹੈ।

‘ਦ ਐਕਸੀਡੈਂਟਲ ਪ੍ਰਾਈਮ ਮਿਨੀਸਟਰ’ ‘ਚ ਇਹ ਵੀ ਦਿਖਾਇਆ ਗਿਆ ਹੈ ਕਿ ਕਿਤਾਬ ਸੰਜੈ ਨੇ ਮਨਮੋਹਨ ਸਿੰਘ ਦੀ ਸਹਿਮਤੀ ਨਾਲ ਲਿਖੀ ਸੀ ਤੇ ਫ਼ਿਲਮ ਮੁਤਾਬਕ ਡਾ. ਮਨਮੋਹਨ ਨੇ ਕਿਤਾਬ ਪੜ੍ਹੀ ਵੀ ਸੀ। ‘ਦ ਐਕਸੀਡੈਂਟਲ ਪ੍ਰਾਈਮ ਮਿਨੀਸਟਰ’ ਦੇ ਇੱਕ ਸੀਨ ‘ਚ ਦਿਖਾਇਆ ਹੈ ਕਿ ਡਾ. ਮਨਮੋਹਨ ਦੀ ਪਤਨੀ ਬਾਰੂ ਨੂੰ ਫੋਨ ਕਰਦੀ ਹੈ ਤੇ ਕਹਿੰਦੀ ਹੈ, “ਡਾਕਟਰ ਸਹਿਬ ਕਿਤਾਬ ਦੀ ਇੱਕ-ਇੱਕ ਲਾਈਨ ਪੜ੍ਹ ਰਹੇ ਹਨ।” ਜਦਕਿ ਬਾਰੂ ਨੇ ਕਿਤਾਬ ਦੀ ਸ਼ੁਰੂਆਤ ‘ਚ ਹੀ ਲਿਖਿਆ ਹੈ ਕਿ ਉਨ੍ਹਾਂ ਦੇ ਇਸ ਆਈਡੀਆ ਨੂੰ ਡਾ. ਮਨਮੋਹਨ ਸਿੰਘ ਕਦੇ ਮਨਜ਼ੂਰੀ ਨਾ ਦਿੰਦੇ।

Source:AbpSanjha

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago