Categories: Newsਦੇਸ਼

LIC ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਤੋਹਫ਼ਾ

LIC (ਲਾਈਫ ਇੰਸ਼ੋਰੈਂਸ ਕਾਰਪੋਰੈਸ਼ਨ) ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਜਿਨ੍ਹਾਂ ਗਾਹਕਾਂ ਦੀ ਪਾਲਿਸੀ ਲੈਪਸ ਹੋ ਚੁੱਕੀ ਹੈ, ਉਹ ਆਪਣੀ ਪਾਲਿਸੀ ਨੂੰ ਦੁਬਾਰਾ ਰਿਵਾਈਵ ਕਰਵਾ ਸਕਦੇ ਹਨ। ਅਜਿਹੇ ਪਾਲਿਸੀ ਹੋਲਡਰ ਜਿਨ੍ਹਾਂ ਦੀ ਪਾਲਿਸੀ ਲੈਪਸ ਹੋਏ ਦੋ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਪਰ ਪਹਿਲਾਂ ਐਕਟਿਵ ਕਰਵਾਉਣ ਦਾ ਮੌਕਾ ਨਹੀਂ ਮਿਲਿਆ ਉਹ ਵੀ ਫਾਇਦਾ ਚੁੱਕ ਸਕਦੇ ਹਨ।

ਜ਼ਰੂਰ ਪੜ੍ਹੋ: ਸਿੱਖ ਸ਼ਰਧਾਲੂਆਂ ਦਾ ਪਹਿਲਾ ਜੱਥਾ ਪੰਜਾਬ ਤੋਂ ਰਵਾਨਾ

ਇੰਸ਼ੋਰੈਂਸ ਰੈਗੂਲੇਟਰ ਇਰਡਾ ਦੇ 1 ਜਨਵਰੀ 2014 ਤੋਂ ਲਾਗੂ ਨਿਯਮਾਂ ਮੁਤਾਬਕ ਪਹਿਲੀ ਵਾਰ ਪਾਲਿਸੀ ਭੁਗਤਾਨ ‘ਚ ਚੁਕੇ ਹੋਣ ਦੇ 2 ਸਾਲ ਦੇ ਅੰਦਰ ਹੀ ਲੈਪਸ ਪਾਲਿਸੀ ਫੇਰ ਤੋਂ ਸ਼ੁਰੂ ਕਰਵਾਈ ਜਾ ਸਕਦੀ ਹੈ। ਅਜਿਹੇ ਪਾਲਿਸੀ ਹੋਲਡਰ ਜਿਨ੍ਹਾਂ ਨੇ ਇੱਕ ਜਨਵਰੀ 2014 ਤੋਂ ਬਾਅਦ ਪਾਲਿਸੀ ਖਰੀਦੀ ਹੈ, ਉਹ 5 ਸਾਲ ਤਕ ਤੇ ਯੂਨਿਟ ਲਿੰਕਡ ਪਲਾਨ ਵਾਲੇ ਤਿੰਨ ਸਾਲ ਦੌਰਾਨ ਪਾਲਿਸੀ ਰਿਵਾਇਵ ਕਰਵਾ ਸਕਦੇ ਹਨ।

LIC ਦੇ ਐਮਡੀ ਵਿਪਨ ਆਨੰਦ ਨੇ ਕਿਹਾ ਕਿ ਅਜਿਹੇ ਹਾਲਾਤ ਬਣ ਗਏ ਹਨ ਜਦੋਂ ਕੋਈ ਗਾਹਕ ਪਾਲਿਸੀ ਪ੍ਰੀਮੀਅਮ ਦਾ ਭੁਗਤਾਨ ਨਹੀਂ ਕਰ ਪਾਉਂਦੇ ਤੇ ਪਾਲਿਸੀ ਲੈਪਸ ਹੋ ਜਾਂਦੀ ਹੈ। ਬੀਮਾ ਕਵਰ ਫੇਰ ਪਾਉਣ ਲਈ ਨਵੀਂ ਪਾਲਿਸੀ ਖਰੀਦਣ ਤੋਂ ਬਿਹਤਰ ਹੈ ਕਿ ਪੁਰਾਣੀ ਨੂੰ ਰਿਵਾਇਵ ਕਰਵਾ ਲਿਆ ਜਾਵੇ।

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago