ਦੇਸ਼

Corona in India: ਦੇਸ਼ ਭਰ ਵਿੱਚ ਦਿਨੋਂ ਦਿਨ ਵੱਧ ਰਿਹਾ ਹੈ Corona ਦਾ ਕਹਿਰ, ਮਰੀਜ਼ਾਂ ਦੀ ਗਿਣਤੀ 52000 ਤੋਂ ਪਾਰ

Corona in India: ਭਾਰਤ ‘ਚ Corona ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਵੀਰਵਾਰ ਨੂੰ ਸਿਹਤ ਮੰਤਰਾਲਾ ਵਲੋਂ ਜਾਰੀ ਤਾਜ਼ਾ ਅਪਡੇਟ ਮੁਤਾਬਕ ਹੁਣ ਤੱਕ ਦੇਸ਼ ਵਿਚ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 52,952 ਹੋ ਗਈ ਹੈ। ਇਨ੍ਹਾਂ ‘ਚੋਂ 1,783 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 15,267 ਲੋਕ ਠੀਕ ਹੋ ਚੁੱਕੇ ਹਨ। ਦੇਸ਼ ‘ਚ 35, 902 ਕੇਸ ਅਜੇ ਵੀ ਸਰਗਰਮ ਹਨ। ਪਿਛਲੇ 24 ਘੰਟਿਆਂ ‘ਚ ਦੇਸ਼ ਵਿਚ 3500 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਕਰੀਬ 90 ਲੋਕਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ: Corona in Delhi: ਦਿੱਲੀ IIT ਦੀ Corona ਖ਼ਿਲਾਫ਼ ਜੰਗ, ਬਣਾਇਆ ਸਸਤਾ ਮਾਸਕ

ਦੱਸ ਦੇਈਏ ਕਿ ਪਿਛਲੇ ਤਿੰਨ ਦਿਨਾਂ ‘ਚ Corona ਦੇ ਵੱਧਣ ਦੀ ਰਫਤਾਰ ਸਭ ਤੋਂ ਤੇਜ਼ ਹੈ। 4 ਮਈ ਨੂੰ ਦੇਸ਼ ‘ਚ 41 ਹਜ਼ਾਰ ਪੀੜਤ ਸਨ ਜੋ ਹੁਣ ਯਾਨੀ ਕਿ 7 ਮਈ ਦੀ ਸਵੇਰ ਤੱਕ ਵੱਧ ਕੇ 53 ਹਜ਼ਾਰ ਦੇ ਨੇੜੇ ਪਹੁੰਚ ਚੁੱਕੇ ਹਨ। Corona ਦਾ ਸਭ ਤੋਂ ਵਧੇਰੇ ਪ੍ਰਭਾਵਿਤ ਮਹਾਰਾਸ਼ਟਰ ਸੂਬਾ ਹੈ, ਜਿੱਥੇ ਹੁਣ ਤੱਕ 16,758 ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚੋਂ 651 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 3,094 ਲੋਕ ਠੀਕ ਹੋ ਚੁੱਕੇ ਹਨ।

ਮਹਾਰਾਸ਼ਟਰ ਤੋਂ ਬਾਅਦ ਗੁਜਰਾਤ ‘ਚ Corona ਤੇਜ਼ੀ ਨਾਲ ਵੱਧ ਰਿਹਾ ਹੈ। ਇੱਥੇ ਹੁਣ ਤੱਕ 6, 625 ਕੇਸ ਸਾਹਮਣੇ ਆ ਚੁੱਕੇ ਹਨ, ਜਿਸ ਵਿਚੋਂ 396 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਦਿੱਲੀ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 5500 ਦੇ ਪਾਰ ਪਹੁੰਚ ਗਿਆ ਹੈ। ਇੱਥੇ ਹੁਣ ਤੱਕ 5,532 ਕੇਸ ਆਏ ਹਨ, ਜਿਸ ਵਿਚੋਂ 65 ਦੀ ਮੌਤ ਹੋਈ ਹੈ। ਚੌਥੇ ਨੰਬਰ ‘ਤੇ ਤਾਮਿਲਨਾਡੂ ਆ ਗਿਆ ਹੈ। ਇੱਥੇ ਹੁਣ ਤੱਕ 4,829 ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਸ ‘ਚੋਂ 35 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਰਾਜਸਥਾਨ ‘ਚ ਹੁਣ ਤੱਕ 3,317 ਕੇਸ ਸਾਹਮਣੇ ਆ ਚੁੱਕੇ ਹਨ, ਜਿਸ ‘ਚੋਂ 92 ਲੋਕਾਂ ਦੀ ਮੌਤ ਹੋ ਚੁੱਕੀ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ
TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago