ਦੇਸ਼

ਸਵੇਜ਼ ਨਹਿਰ ‘ਚ ਫਸੇ ਸਮੁੰਦਰੀ ਜਹਾਜ਼ ਨੂੰ ਕੱਢੇ ਜਾਣ ਦਾ ਦਾਅਵਾ, 25 ਭਾਰਤੀ ਕਰੁ ਮੈਂਬਰ ਵੀ ਸੁਰੱਖਿਅਤ

ਇਕ ਨਿਜੀ ਖਬਰ ਏਜੇਂਸੀ ਨੇ ਇੰਚਕੈਪ ਸ਼ਿਪਿੰਗ ਸਰਵਿਸਿਜ਼ ਦੇ ਹਵਾਲੇ ਨਾਲ ਲਿਖਿਆ ਹੈ ਕਿ ਕਰੀਬ ਇੱਕ ਹਫ਼ਤੇ ਤੋਂ ਸਵੇਜ਼ ਨਹਿਰ ਵਿਚ ਫਸਿਆ ਇਹ ਵਿਸ਼ਾਲ ਜਹਾਜ਼ ਹੁਣ ਤੈਰਨ ਲੱਗਿਆ ਹੈ ਅਤੇ ਉਸ ਨੂੰ ਚੱਲਣ ਲਾਇਕ ਹਾਲਾਤ ਵਿਚ ਲਿਆਉਣ ਦਾ ਕੰਮ ਜਾਰੀ ਹੈ।

ਕੰਪਨੀ ਇੰਚਕੈਪ ਨੇ ਆਪਣੇ ਟਵਿੱਟਰ ਉੱਤੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ 4.30 ਮਿੰਟ ‘ਤੇ ਜਹਾਜ਼ ਤੈਰਨ ਲੱਗ ਪਿਆ। ਹੁਣ ਇਸ ਨੂੰ ਪੂਰੀ ਤਰ੍ਹਾਂ ਚਲਾਉਣ ਲਈ ਕੰਮ ਕੀਤਾ ਜਾ ਰਿਹਾ ਹੈ। 400 ਮੀਟਰ ਲੰਬ ਐਵਰ ਗਿਵਨ ਜਹਾਜ਼ ਮੰਗਲਵਾਰ ਨੂੰ ਸਮੁੰਦਰੀ ਤੁਫ਼ਾਨ ਦੀ ਜ਼ੋਰਦਾਰ ਲਹਿਰਾਂ ਕਾਰਨ ਨਹਿਰ ਵਿਚ ਤਿਰਛਾ ਹੋਕੇ ਫਸ ਗਿਆ ਸੀ।

ਇਸ ਕਾਰਨ ਯੂਰਪ ਅਤੇ ਏਸ਼ੀਆ ਦੇ ਵਿਚਕਾਰ ਇਸ ਸਭ ਤੋਂ ਤੰਗ ਸਮੁੰਦਰੀ ਰਾਹ ਦੇ ਬੰਦ ਹੋਣ ਕਾਰਨ ਦੋਵੇਂ ਪਾਸੇ ਟ੍ਰੈਫਿਕ ਜਾਮ ਵਾਲੇ ਹਾਲਾਤ ਬਣ ਗਏ ਸਨ। ਇਸ ਦੇ ਨਾਲ ਇੰਨਾ ਪ੍ਰਭਾਵ ਪਿਆ ਕਿ ਘੱਟੋ ਘਟ 369 ਜਹਾਜ਼ ਨਹਿਰ ਦਾ ਰਸਤਾ ਖੁੱਲਣ ਦਾ ਇੰਤਜ਼ਾਰ ਕਰ ਰਹੇ ਸਨ।

ਚੇਅਰਮੈਨ ਓਸਾਮਾ ਰਬੀ ਨੇ ਮਿਸਰ ਦੇ ਐਕਸਟਰਾ ਨਿਊਜ਼ ਨੂੰ ਐਤਵਾਰ ਨੂੰ ਦੱਸਿਆ ਸੀ ਕਿ ਇਸ ਵਿਚ ਕਈ ਮਾਲਵਾਹਕ , ਤੇਲ ਦੇ ਟੈਂਕਰ ਅਤੇ ਏਐਨਜੀ ਜਾਂ ਐਲਪੀਜੀ ਲਿਜਾ ਰਹੇ ਜਹਾਜ਼ ਸ਼ਾਮਲ ਸਨ। ਸਵੇਜ਼ ਵਿਚ ਟਰਾਂਜ਼ਿਟ ਸੇਵਾਵਾਂ ਦੇਣ ਵਾਲੀ ਮਿਸਰ ਦੀ ਲੇਥ ਏਜੰਸੀ ਨੇ ਟਵੀਟ ਕੀਤਾ ਹੈ ਕਿ ਜਹਾਜ਼ ਅੰਸ਼ਿਕ ਤੌਰ ਉੱਤੇ ਤੈਰਨ ਲੱਗ ਪਿਆ ਹੈ। ਇਸ ਨੂੰ ਬਾਹਰ ਕੱਢਣ ਲੱਗੀ ਹੋਈ ਟੀਮ ਨੇ ਕੰਮ ਹੋਰ ਤੇਜ਼ ਕਰ ਦਿੱਤਾ ਹੈ।

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਜਹਾਜ਼ ਦੇ ਮੁੜ ਤੈਰਨ ਦੀਆਂ ਰਿਪੋਰਟਾਂ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਮੀ ਆਉਣ ਲੱਗੀ ਹੈ। ਏਵਰਗ੍ਰੀਨ ਬੇੜੇ ਦਾ ਜਹਾਜ਼, ਏਵਰ ਗਿਵੇਨ ਮੰਗਲਵਾਰ ਨੂੰ ਫਸਿਆ ਸੀ , ਇਹ ਜਹਾਜ਼ 400 ਮੀਟਰ ਲੰਬਾ ਅਤੇ 60 ਮੀਟਰ ਚੌੜਾ ਸੀ ਜਿਸ ਨੂੰ ਬਾਹਰ ਕੱਢਣ ਲਈ ਅਣਥੱਕ ਮਿਹਨਤ ਕੀਤੀ ਗਈ। ਇਸ ਦੇ ਨਾਲ ਇਸ ਦਰਿਆ ਦੇ ਦੋਵੇਂ ਪਾਸੇ 300 ਤੋਂ ਵੱਧ ਜਹਾਜ਼ ਫ਼ਸੇ ਹੋਏ ਸਨ ਅਤੇ ਕਈ ਜਹਾਜ਼ਾਂ ਨੂੰ ਅਫ਼ਰੀਕਾ ਵੱਲ ਮੋੜਨਾ ਪਿਆ ਸੀ |

ਬਰਨਹਾਰਡ ਸ਼ੁਲਟ ਸ਼ਿਪਮੈਨੇਜਮੈਂਟ ਕੰਪਨੀ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ, “ਕਰੂ ਦੇ ਸਾਰੇ 25 ਮੈਂਬਰ ਸੁਰੱਖਿਅਤ ਹਨ, ਉਨ੍ਹਾਂ ਦੀ ਸਿਹਤ ਵੀ ਚੰਗੀ ਹੈ ਤੇ ਉਨ੍ਹਾਂ ਦਾ ਉਤਸ਼ਾਹ ਵੀ ਬਰਕਰਾਰ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ
TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago