Delhi Fraud Case: ਰਾਜਧਾਨੀ ਦਿੱਲੀ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ।ਇੱਥ ਇੱਕ 17 ਸਾਲਾ ਨਾਬਾਲਗ ਲੜਕੇ ਨੇ ਇੱਕ 86 ਸਾਲਾ ਬਜ਼ਰੁਗ ਨਾਲ 6 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਨਾਬਾਲਗ ਨੇ ਬੀਮਾ ਕੰਪਨੀ ਦਾ ਏਜੰਟ ਬਣ ਬਜ਼ੁਰਗ ਆਦਮੀ ਦੇ ਬੈਂਕ ਖਾਤਿਆਂ ਤੋਂ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਦਿਆਂ ਪੈਸੇ ਇੱਕ ਫੇਕ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਲਏ।
ਜਾਂਚ ਦੌਰਾਨ ਪਤਾ ਲੱਗਾ ਹੈ ਕਿ ਲੜਕਾ ਸਕੂਲ ਤੋਂ ਪੜ੍ਹਾਈ ਛੱਡ ਚੁੱਕਾ ਹੈ ਅਤੇ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਜਾਅਲੀ ਬਿਮਾ ਕੰਪਨੀ ਬਣਾਈ ਹੋਈ ਹੈ। ਲੜਕੇ ਨੇ ਬਜ਼ੁਰਗ ਨੂੰ ਬਿਮੇ ਦਾ ਕਲੇਮ ਲੈਣ ਲਈ ਮਦਦ ਦੇ ਬਹਾਨੇ ਉਸ ਤੋਂ ਬੈਂਕ ਖਾਤਿਆਂ ਦੇ ਵੇਰਵੇ ਲੈ ਲਏ ਅਤੇ ਸਾਰਾ ਪੈਸਾ ਆਪਣੇ ਫੇਕ ਅਕਾਉਂਟ ‘ਚ ਟ੍ਰਾਂਸਫਰ ਕਰ ਲਿਆ।
ਗਿਰੋਹ ਦੇ ਦੂਜੇ ਮੈਂਬਰਾਂ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਸੀ, ਜਦੋਂ ਕਿ ਨਾਬਾਲਗ ਆਪਣੀ ਸ਼ੰਕਾ ਤੋਂ ਬਚ ਰਿਹਾ ਸੀ।
ਜਾਂਚ ਅਧਿਕਾਰੀ ਕਹਿੰਦੇ ਹਨ ਕਿ ਗੈਂਗ ਦੇ ਮੈਂਬਰਾਂ ਨੇ 35 ਬੈਂਕ ਖਾਤੇ ਖੋਲ੍ਹੇ ਹੋਏ ਸੀ। ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਮੁਤਾਬਿਕ EWO ਦੇ ਸੰਯੁਕਤ ਕਮਿਸ਼ਨਰ, ਓਪੀ ਮਿਸ਼ਰਾ ਨੇ ਕਿਹਾ ਕਿ ਨਾਬਾਲਗ ਜੋ ਕਿ ਕੇਂਦਰੀ ਦਿੱਲੀ ਦਾ ਵਸਨੀਕ ਹੈ, ਨੇ ਰਿਤਿਕ ਬਾਂਸਲ ਦੇ ਨਾਮ ‘ਤੇ ਇੱਕ ਬੈਂਕ ਖਾਤਾ ਖੋਲ੍ਹਿਆ ਸੀ। ਮਿਸ਼ਰਾ ਨੇ ਅੱਗੇ ਕਿਹਾ ਕਿ ਪੀੜਤ ਲੋਕਾਂ ਦੇ ਖਾਤਿਆਂ ਵਿਚੋਂ ਪੈਸੇ ਟ੍ਰਾਂਸਫਰ ਕਰਨ ਤੋਂ ਬਾਅਦ ਉਹ ਏਟੀਐਮ ਤੋਂ ਪੈਸੇ ਕੱਢਵਾਉਂਦਾ ਸੀ।
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…