ਵਿਦੇਸ਼

ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੈਸ਼ੀ ਦਾ ਬਿਆਨ , ਮਸੂਦ ਦਾ ਕੀਤਾ ਬਚਾਅ

ਭਾਰਤ-ਪਾਕਿਸਤਾਨ ਦੀ ਸਰਹੱਦ ‘ਤੇ ਤਣਾਅ ਦੀ ਖ਼ਬਰਾਂ ‘ਚ ਪਾਕਿ ਦੇ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੈਸ਼ੀ ਨੇ ਕਿਹਾ ਕਿ ਦੋਵੇਂ ਦੇਸ਼ਾਂ ‘ਚ ਅਮਨ-ਸ਼ਾਂਤੀ ਸਿਰਫ ਗੱਲਬਾਤ ਕਰਨ ਦੇ ਨਾਲ ਹੀ ਕਾਈਮ ਹੋ ਸਕਦੀ ਹੈ। ਬੀਬੀਸੀ ਦੇ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਸਾਫ ਕੀਤਾ ਹੈ ਕਿ ਦੋਵੇਂ ਦੇਸ਼ਾਂ ‘ਚ ਵਿਵਾਦਾਂ ਨੂੰ ਸੁਲਝਾਉਣ ਦਾ ਹਲ ਜੰਗ ਨਹੀਂ ਹੈ।

ਬੀਬੀਸੀ ਨਾਲ ਗੱਲਬਾਤ ਦੌਰਾਨ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਨੇ ਕਿਹਾ ਇਸ ਸਮੇਂ ਭਾਰਤ ਅਤੇ ਪਾਕਿਸਤਾਨ ਦੋਵੇਂ ਪਰਮਾਣੂੰ ਹੱਥਿਆਰਾਂ ਨਾਲ ਲੈਸ ਹਨ ਅਜਿਹੇ ‘ਚ ਜੰਗ ਸਹੀਂ ਨਹੀਂ ਹੈ। ਜੇਕਰ ਫੇਰ ਵੀ ਲੜਾਈ ਹੁੰਦੀ ਹੈ ਤਾਂ ਇਹ ਦੋਵੇਂ ਦੇਸ਼ਾਂ ਲਈ ਆਤਮਘਾਤੀ ਸਾਬਤ ਹੋਵੇਗਾ।

ਗੱਲਬਾਤ ਦੌਰਾਨ ਸ਼ਾਹ ਨੇ ਕਿਹਾ ਕਿ ਪਾਕਿਸਤਾਨ ਸ਼ਾਂਤੀ ਚਾਹੁੰਦਾ ਹੈ। ਪਾਕਿ ਵਿਕਾਸ ਦੇ ਰਾਹ ‘ਤੇ ਚਲਣਾ ਚਾਹੁੰਦਾ ਹੈ ਅਤੇ ਦੇਸ਼ ਦਾ ਨੌਜਵਾਨ ਵੀ ਕੁਝ ਕਰਨਾ ਚਾਹੁੰਦਾ ਹੈ। ਪਾਕਿ ਨੇ ਨੌਜਵਾਨ ਅੱਗੇ ਵਧਣ ਲਈ ਨਵੇਂ ਮੁਕਾਮ ਚਾਹੁੰਦੇ ਹਨ, ਉਹ ਜੰਗ ਨਹੀਂ ਚਾਹੁੰਦੇ। ਅਸੀਂ ਭਾਰਤ ਨਾਲ ਸਥਾਈ ਤੌਰ ‘ਤੇ ਸਭ ਮੁੱਦਿਆਂ ‘ਤੇ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੁੰਦੇ ਹਾਂ।

ਪੁਲਵਾਮਾ ‘ਚ ਭਾਰਤੀ ਜਵਾਨਾਂ ‘ਤੇ ਹੋਏ ਹਮਲੇ ਨੂੰ ਲੈ ਕੇ ਕੁਰੈਸ਼ੀ ਨੇ ਕਿਹਾ ਕਿ ਮੈਨੂੰ ਯਕੀਨ ਨਹੀਂ ਹੈ ਕਿ ਇਸ ‘ਚ ਜੈਸ਼-ਏ-ਮੁਹੰਮਦ ਦਾ ਹੱਥ ਹੈ। ਉਨ੍ਹਾਂ ਨੇ ਜੈਸ਼ ਦੇ ਵੱਡੇ ਕਮਾਂਡਰਾਂ ਦਾ ਇਸ ਹਮਲੇ ‘ਚ ਹੱਥ ਹੋਣ ਦੀ ਗੱਲ ਨੂੰ ਨਕਾਰਿਆ ਹੈ। ਨਾਲ ਹੀ ਕਿਹਾ ਕਿ ਜੈਸ਼ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ।

ਇਸ ਹਮਲੇ ‘ਚ ਭਾਰਤੀ ਸੈਨਾ ਦੇ 40 ਜਵਾਨ ਸ਼ਹੀਦ ਹੋਏ ਸੀ ਅਤੇ ਹਮਲੇ ਦੀ ਜ਼ਿੰਮੇਦਾਰੀ ਜੈਸ਼-ਏ-ਮੋਹਮਦ ਨੇ ਲਈ ਸੀ। ਜਿਸ ਤੋਂ ਬਾਅਦ ਦੇਸ਼ ‘ਚ ਗੁੱਸੇ ਦਾ ਮਾਹੌਲ ਸੀ। ਇਸ ਤੋਂ ਬਾਅਦ ਜਵਾਬੀ ਕਾਰਵਾਈ ‘ਚ ਭਾਰਤ ਨੇ ਪਾਕਿਸਤਾਨ ਦੇ ਬਾਲਾਕੋਟ ‘ਚ ਜੈਸ਼ ਦੇ ਟਿਕਾਣਿਆਂ ‘ਤੇ ਹਮਲਾ ਕੀਤਾ ਸੀ ਜਿਸ ‘ਚ ਅੱਜ ਸਾਫ ਹੋ ਗਿਆ ਕਿ ਕੈਂਪਾਂ ਦੀਆਂ ਚਾਰ ਇਮਾਰਤਾਂ ਢਹਿ ਢੇਰੀ ਹੋ ਗਿਆ। ਇਸ ਬਾਰੇ ਕੁਰੈਸ਼ੀ ਨੇ ਕਿਹਾ ਕਿ ਭਾਰਤੀ ਮੀਡੀਆ ਏਅਰ ਸਟ੍ਰਾਈਕ ‘ਚ 300 ਤੋਂ ਜ਼ਿਆਦਾ ਅੱਤਵਾਦੀਆਂ ਦੇ ਮਾਰੇ ਜਾਣ ਦਾ ਦਾਅਵਾ ਕਰ ਰਿਹਾ ਹੈ ਮੈਂ ਪੁੱਛਦਾ ਹਾਂ ਕਿ ਇਨ੍ਹਾਂ ਅੱਤਵਾਦੀਆਂ ਦੀ ਲਾਸ਼ਾਂ ਕਿੱਥੇ ਹਨ।

ਨਾਲ ਹੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਿਠ ਥਾਪੜਦਿਆਂ ਹੋਇਆਂ ਕੁਰੈਸ਼ੀ ਨੇ ਕਿਹਾ ਕਿ ਦੇਸ਼ ‘ਚ ਨਵੀਂ ਮਾਨਸਿਕਤਾ ਵਾਲੀ ਸਰਕਾਰ ਬਣੀ ਹੈ ਅਤੇ ਸਾਡੀ ਸਰਕਾਰ ਨਵੇਂ ਅਪ੍ਰੋਚ ਨਾਲ ਕੰਮ ਕਰ ਰਹੀ ਹੈ। ਜਿਸ ਦੀ ਅੱਤਵਾਦੀ ਸੰਗਠਨਾਂ ਖਿਲਾਫ ਨਿਤੀ ਬਿਲਕੁਲ ਸਾਫ ਹੈ। ਸਾਡੀ ਸਰਕਾਰ ਕਿਸੇ ਵੀ ਕੀਮਤ ‘ਤੇ ਆਪਣੀ ਜ਼ਮੀਨ ਦਾ ਇਸਤੇਮਾਲ ਅੱਤਵਾਦੀ ਸੰਗਠਨਾਂ ਲਈ ਨਹੀਂ ਹੋਣ ਦੇਵੇਗੀ।

ਕੁਝ ਦਿਨ ਪਹਿਲਾਂ ਹੀ ਕੁਰੈਸ਼ੀ ਨੇ ਖੁਦ ਕਿਹਾ ਸੀ ਕਿ ਜੈਸ਼ ਦਾ ਲੀਡਰ ਅੱਤਵਾਦੀ ਮਸੂਦ ਅਜ਼ਹਰ ਪਾਕਿਸਤਾਨ ‘ਚ ਹੈ ਅਤੇ ਉਹ ਬੇਹੱਦ ਬਿਮਾਰ ਹੈ। ਗੁਰਦੇ ਦੀ ਬੀਮਾਰੀ ਕਾਰਨ ਉਹ ਘਰ ਤੋਂ ਬਾਹਰ ਨਿੱਕਲਣ ਦੇ ਕਾਬਿਲ ਵੀ ਨਹੀਂ ਹੈ।

Source:AbpSanjha

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago