ਵਿਦੇਸ਼

ਡੈਨਮਾਰਕ ਦੀ ਕੁੜੀ ਦੇ ਪਿਆਰ ਨੇ ਗੁਰਦਾਸਪੁਰੀਏ ਨਸ਼ੇੜੀ ਨੌਜਵਾਨ ਦੇ ਛਡਾਏ ਨਸ਼ੇ

ਗੱਲ ਪੰਜਾਬ ਦੇ ਗੁਰਦਸਪੂਰ ਜਿਲ੍ਹੇ ਦੇ ਹੈ। ਜਿਥੇ ਇੱਕ ਨਸ਼ੇੜੀ ਨੌਜਵਾਨ ਨੂੰ ਡੈਨਮਾਰਕ ਦੀ ਕੁੜੀ ਦੇ ਪਿਆਰ ਨੇ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਿਆ। ਡੈਨਮਾਰਕ ਦੀ ਮੁਟਿਆਰ ਨੇ ਗੁਰਦਾਸਪੁਰ ਦੇ ਨਸ਼ੇੜੀ ਨੌਜਵਾਨ ਨਾਲ ਇੰਨਾਂ ਗੂੜ੍ਹਾ ਪਿਆਰ ਪਾ ਲਿਆ ਕਿ ਉਸ ਦੇ ਨਸ਼ਈ ਹੋਣ ਦੇ ਬਾਵਜੂਦ ਤੋੜ ਨਿਭਾਅ ਗਈ। ਫੇਸਬੁੱਕ ‘ਤੇ ਪਏ ਪਿਆਰ ਨੂੰ ਪੂਰ ਚੜ੍ਹਾਉਣ ਵਿੱਚ ਇਸ ਡੈਨਮਾਰਕ ਦੀ ਮੁਟਿਆਰ ਨੇ ਕੋਈ ਕਸਰ ਨਹੀਂ ਛੱਡੀ।

ਉਸ ਨੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਆਪਣੇ ਪ੍ਰੇਮੀ ਨਾਲ ਪਹਿਲਾਂ ਵਿਆਹ ਕਰਵਾ ਕੇ ਆਪਣੇ ਨਸ਼ਈ ਪਤੀ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਪੂਰਾ ਜ਼ੋਰ ਲਾ ਦਿੱਤਾ।
ਦਾਸ ਦੇਈਏ ਕਿ ਡੈਨਮਾਰਕ ਦੀ ਰਹਿਣ ਵਾਲੀ ਨਤਾਸ਼ਾ ਆਪਣੇ ਪਤੀ ਮਲਕੀਤ ਸਿੰਘ ਦਾ ਇਲਾਜ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਛਡਾਓ ਕੇਂਦਰ ਵਿੱਚ ਕਰਵਾ ਰਹੀ ਹੈ। ਦੋਵਾਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਡੈਨਮਾਰਕ ਦੀ ਨਤਾਸ਼ਾ ਤੇ ਮਲਕੀਤ ਦੀ ਪਹਿਲੀ ਮੁਲਾਕਾਤ ਸਾਲ 2019 ਦੀ ਪਹਿਲੀ ਸਵੇਰ ਨੂੰ ਫੇਸਬੁੱਕ ‘ਤੇ ਹੋਈ। ਚੈਟਿੰਗ ਦੌਰਾਨ ਹੀ ਮਲਕੀਤ ਨੇ ਉਸ ਨੂੰ ਸਭ ਸੱਚ ਦੱਸ ਦਿੱਤਾ ਕਿ ਉਹ ਨਸ਼ੇੜੀ ਹੈ ਅਤੇ ਚਿੱਟੇ ਦਾ ਆਦੀ ਹੈ। ਗੱਲ ਇਹ ਹੈ ਕਿ ਮਲਕੀਤ ਸਿੰਘ ਦਿੱਲੀ ਵਿੱਚ ਕੰਮ ਕਰਦਾ ਸੀ ਤੇ ਉੱਥੋਂ ਸ਼ਰਾਬ ਪੀਣ ਲੱਗਾ ਤੇ ਫਿਰ ਹੋਰਨਾਂ ਨਸ਼ਿਆਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ।

ਇੰਟਰਨੈੱਟ ਉੱਪਰ ਦੋਵਾਂ ਦੀ ਗੱਲਬਾਤ ਚੱਲਦੀ ਰਹੀ ਤੇ ਇਸੇ ਦੌਰਾਨ ਮਲਕੀਤ ਸਿੰਘ ਨੇ ਨਤਾਸ਼ਾ ਨੂੰ ਭਾਰਤ ਸੱਦ ਲਿਆ। ਉਹ ਭਾਰਤ ਆਈ, ਕੁਝ ਦਿਨ ਮੁੰਬਈ ਤੇ ਦਿੱਲੀ ਰਹਿਣ ਮਗਰੋਂ ਪੰਜਾਬ ਪਹੁੰਚੀ। ਪੰਜਾਬ ਪਹੁੰਚਣ ਤੇ ਦੋਵਾਂ ਨੇ ਪੂਰੇ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਵਾ ਲਿਆ। ਨਤਾਸ਼ਾ ਪੂਰਾ ਮਿਥ ਕੇ ਆਈ ਸੀ ਕਿ ਉਹ ਪਹਿਲਾਂ ਆਪਣੇ ਪਤੀ ਨੂੰ ਇਸ ਭੈੜੇ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢੇਗੀ। ਇਸ ਲਈ ਨਤਾਸ਼ਾ ਆਪਣੇ ਪਤੀ ਮਲਕੀਤ ਨੂੰ ਲੈ ਕੇ ਸਰਬੀਆ ਚਲੇ ਗਏ, ਪਰ ਉੱਥੋਂ ਦੇ ਇਲਾਜ ਦਾ ਤਰੀਕਾ ਵੱਖਰਾਹੋਣ ਕਰਕੇ ਮਲਕੀਤ ਨੂੰ ਬਹੁਤ ਤਕਲੀਫ ਹੋਈ। ਨਤਾਸ਼ਾ ਮਲਕੀਤ ਨੂੰ ਲੈ ਕੇ ਵਾਪਸ ਭਾਰਤ ਆ ਗਈ, ਪੰਜਾਬ ਵਾਪਿਸ ਪਰਤਣ ਤੇ ਉਹ ਫਿਰ ਨਸ਼ੇ ਦਾ ਆਦੀ ਹੋ ਗਿਆ।

ਪਰ ਹੁਣ ਨਤਾਸ਼ਾ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ‘ਚ ਮਲਕੀਤ ਦਾ ਇਲਾਜ ਕਰਵਾ ਰਹੀ ਹੈ। ਨਤਾਸ਼ਾ ਦਾ ਕਹਿਣਾ ਹੈ ਕਿ ਇੱਥੇ ਉਹ ਖ਼ੁਦ ਮਲਕੀਤ ਦੀ ਦੇਖਭਾਲ ਕਰ ਰਹੀ ਹੈ ਤੇ ਕਹਿੰਦੀ ਹੈ ਕਿ ਇੱਥੇ ਵੀ ਇਲਾਜ ਸਹੀ ਚੱਲ ਰਿਹਾ ਹੈ। ਉਹ ਵੀ ਆਸਵੰਦ ਹਨ ਕਿ ਮਲਕੀਤ ਨਸ਼ੇ ਦੀ ਗ੍ਰਿਫ਼ਤ ਵਿੱਚੋਂ ਨਿਕਲ ਆਵੇਗਾ ਤੇ ਫਿਰ ਦੋਵੇਂ ਜੀਅ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਬਤੀਤ ਕਰਨ ਲੱਗਣਗੇ।

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago