ਸਿਹਤ

ਸਿਗਰਟਨੋਸ਼ੀ ਨਾਲ ਹੋਣ ਵਾਲੇ ਖ਼ਤਰੇ ਸਬੰਧੀ ਵੱਡਾ ਖੁਲਾਸਾ , ਉਮਰ ‘ਤੇ ਦੁਗਣੀ ਤੇਜ਼ੀ ਨਾਲ ਹੁੰਦਾ ਅਸਰ

ਸਿਗਰਟਨੋਸ਼ੀ ਦੇ ਮਨੁੱਖ ਦੀ ਸਿਹਤ ਨੂੰ ਹੋਣ ਵਾਲੇ ਖ਼ਤਰੇ ਸਬੰਧੀ ਵੱਡਾ ਖੁਲਾਸਾ ਹੋਇਆ ਹੈ। ਇੱਕ ਖੋਜ ‘ਚ ਸਾਹਮਣੇ ਆਇਆ ਹੈ ਕਿ ਜੋ ਲੋਕ ਸਮੋਕਿੰਗ ਕਰਦੇ ਹਨ, ਇਸ ਦਾ ਉਨ੍ਹਾਂ ਦੀ ਉਮਰ ‘ਤੇ ਅਸਰ ਦੁਗਣੀ ਤੇਜ਼ੀ ਨਾਲ ਹੁੰਦਾ ਹੈ। ਰਿਸਰਚ ‘ਚ ਇਹ ਵੀ ਕਿਹਾ ਗਿਆ ਹੈ ਕਿ ਸਿਗਰਟਨੋਸ਼ੀ ਕਰਨ ਵਾਲੇ ਆਪਣੀ ਅਸਲ ਉਮਰ ਤੋਂ 20 ਸਾਲ ਵੱਡੇ ਨਜ਼ਰ ਆਉਂਦੇ ਹਨ

ਮਨੁੱਖ ‘ਚ ਦੋ ਤਰ੍ਹਾਂ ਦੀ ਉਮਰ ਹੁੰਦੀ ਹੈ। ਇੱਕ ਜਿਸ ਨੂੰ ਕਰੋਨੋਲੌਜਿਕਲ ਕਹਿੰਦੇ ਹਨ ਅਤੇ ਦੂਜੀ ਨੁੰ ਬਾਇਓਲੌਜਿਕਲ ਕਹਿੰਦੇ ਹਨ। ਬਾਇਓਲੌਜਿਕਲ ਉਮਰ ਨਾਲ ਪਤਾ ਲੱਗਦਾ ਹੈ ਕਿ ਵਿਅਕਤੀ ਕਿਵੇਂ ਦਾ ਦਿੱਸਦਾ ਹੈ ਅਤੇ ਕਰੋਨੋਲੌਜਿਕਲ ਉਮਰ ਨਾਲ ਪਤਾ ਲੱਗਦਾ ਹੈ ਕਿ ਵਿਅਕਤੀ ਕਿੰਨੇ ਸਾਲ ਹੋਰ ਜਿਉਂਦਾ ਰਹੇਗਾ।

ਇਹ ਖੋਜ 1.5 ਲੱਖ ਲੋਕਾਂ ‘ਤੇ ਕੀਤਾ ਗਿਆ ਹੈ। ਜਿਸ ‘ਚ ਪਾਇਆ ਗਿਆ ਕਿ 10 ਤੋਂ ਸੱਤ ਸਿਗਰੇਟ ਪੀਣ ਵਾਲੇ ਲੋਕ 30 ਦੀ ਉਮਰ ‘ਚ ਹੀ 40 ਤੋਂ 50 ਸਾਲ ਦੇ ਦਿਖਣੇ ਸ਼ੁਰੂ ਹੋ ਜਾਂਦੇ ਹਨ। ਜਦਕਿ ਦੂਜੇ ਪਾਸੇ ਸਿਗਰੇਟ ਨਾ ਪੀਣ ਵਾਲੇ ਅਜਿਹੇ 62% ਲੋਕਾਂ ਦੀ ਉਮਰ ਚ’ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਦੇ। ਇਸ ਸਰਵੇਖਣ ਨੂੰ ‘ਸਾਇੰਟੀਫਿਕ ਰਿਪੋਰਟਸ’ ਮੈਗਜ਼ੀਨ ‘ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਜਿਸ ‘ਚ ਲੋਕਾਂ ਦੀ ਸਮੇਂ ਤੋਂ ਪਹਿਲਾਂ ਮੌਤ ਦਾ ਕਾਰਨ ਸਿਗਰੇਟਨੋਸ਼ੀ ਨੂੰ ਕਿਹਾ ਗਿਆ ਹੈ।

ਬ੍ਰਿਟੇਨ ‘ਚ ਸਮੋਕਿੰਗ ਨਾਲ ਹਰ ਸਾਲ ਕਰੀਬ 1.20 ਲੱਖ ਲੋਕਾਂ ਦੀ ਮੌਤ ਹੁੰਦੀ ਹੈ। ਅਮਰੀਕਾ ‘ਚ ਤਾਂ ਹਾਲਾਤ ਹੋਰ ਵੀ ਬੁਰੇ ਹਨ, ਕਿਉਂਕਿ ਇਹ ਅੰਕੜਾ ਅਮਰੀਕਾ ‘ਚ 4.80 ਲੱਖ ਲੋਕਾਂ ਦੀ ਮੌਤ ‘ਤੇ ਪਹੁੰਚ ਚੁੱਕਿਆ ਹੈ।

Source:AbpSanjha

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago