ਮਨੋਰੰਜਨ

ਪਰੀਨੀਤੀ ਤੋਂ ਬਾਅਦ ਤਾਪਸੀ ਨੇ ਅਨੁਰਾਗ ਦੀ ਫ਼ਿਲਮ ਤੋਂ ਕੀਤੀ ਤੌਬਾ

ਮੁੰਬਈ: ਕਾਫੀ ਲੰਬੇ ਸਮੇਂ ਤੋਂ ‘ਲਾਈਫ ਇੰਨ ਮੈਟਰੋ’ ਦਾ ਸੀਕੂਅਲ ਸੁਰਖੀਆਂ ‘ਚ ਹੈ। ਇਸ ਫ਼ਿਲਮ ਦੀ ਕਾਸਟ ਅਜੇ ਫਾਈਨਲ ਨਹੀਂ ਹੈ। ਫ਼ਿਲਮ ਦੀ ਕਹਾਣੀ ਚਾਰ ਵੱਖ-ਵੱਖ ਜੋੜੀਆਂ ਦੁਆਲੇ ਘੁੰਮਦੀ ਨਜ਼ਰ ਆਵੇਗੀ। ਫ਼ਿਲਮ ‘ਚ ਤਾਪਸੀ ਪਨੂੰ, ਅਭਿਸ਼ੇਕ ਬੱਚਨ, ਪਰੀਨੀਤੀ ਤੇ ਫਾਤਿਮਾ ਸ਼ੇਖ ਨਾਲ ਅਦਿੱਤਿਆ ਰਾਏ ਕਪੂਰ ਦੀ ਐਂਟਰੀ ਦੀਆਂ ਖ਼ਬਰਾਂ ਸੀ।

ਪਹਿਲਾਂ ‘ਲਾਈਫ ਇੰਨ ਮੈਟਰੋ-2’ ਵਿੱਚੋਂ ਪਰੀਨੀਤੀ ਨੇ ਡੇਟ ਇਸ਼ੂਜ਼ ਕਰਕੇ ਦੂਰੀ ਬਣਾ ਲਈ ਤੇ ਉਸ ਦੀ ਥਾਂ ਤਾਪਸੀ ਨੂੰ ਚੁਣਿਆ ਗਿਆ ਪਰ ਹੁਣ ਖ਼ਬਰਾਂ ਨੇ ਕੀ ਤਾਪਸੀ ਨੇ ਵੀ ਡਾਇਰੈਕਟਰ ਅਨੁਰਾਗ ਬਸੂ ਦੀ ਫ਼ਿਲਮ ਨੂੰ ਨਾਂਹ ਕਰ ਦਿੱਤੀ ਹੈ। ਇਸ ਦਾ ਕਾਰਨ ਫ਼ਿਲਮ ਨੂੰ ਲੈ ਕੇ ਹੋ ਰਹੀ ਦੇਰੀ ਦੱਸਿਆ ਜਾ ਰਿਹਾ ਹੈ।

ਤਾਪਸੀ ਇਨ੍ਹਾਂ ਦਿਨੀਂ ਆਪਣੀ ਮਲਟੀਸਟਾਰਰ ਫ਼ਿਲਮ ‘ਮਿਸ਼ਨ ਮੰਗਲ’ ਤੇ ‘ਵੂਮਨੀਆ’ ਦੀ ਸ਼ੂਟਿੰਗ ਨੂੰ ਲੈ ਕੇ ਬਿਜ਼ੀ ਹੈ। ਇਸ ਦਾ ਅਸਰ ਤਾਪਸੀ ਦੀਆਂ ਫ਼ਿਲਮਾਂ ਦੀ ਡੇਟਸ ‘ਤੇ ਪੈ ਰਿਹਾ ਹੈ। ਅਜੇ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਤਾਪਸੀ ਦੁਬਾਰਾ ‘ਲਾਈਫ ਇੰਨ ਮੈਟਰੋ-2’ ਨੂੰ ਆਪਣੀਆਂ ਡੇਟਸ ਦੇ ਪਾਵੇਗੀ ਜਾਂ ਨਹੀ। ਹੁਣ ਫ਼ਿਲਮ ‘ਚ ਹੋਰ ਦੇਰੀ ਵੀ ਹੋ ਸਕਦੀ ਹੈ।

Source:AbpSanjha

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

3 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

3 ਸਾਲ ago